ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/459

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਖਿਆ ਹੈ ਕਿ ਜਦ ਆਪਣੇ ਪੀਰ ਖ਼ਾਜਾ ਕੁਤਬੁਦੀਨ ਦੀ . ਸੇਵਾ ਵਿਚ ਦਿਲੀ ਰਹਿੰਦੇ ਸਨ, ਇਥੇ ਮੌਕਿਆਂ ਪੁਰ ਹਸਬ ਮਾਮੂਲ ਪੀਰ ਸਾਹਿਬ ਦੇ, ਸੌਣ ਦੀ ਨਿਮਾਜ਼ ਵਾਸਤੇ ਵਜੂ ਕਟਨ ਲਈ ਪਾਣੀ ਗਰਮ ਕਰਨਾ ਸੀ । ਉਸ ਰਾਤ ਬੜੀ ਹਨੇਰੀ ਵਗ ਰਹੀ ਤੇ ਜ਼ੋਰ ਦਾ ਮੀਂਹ ਵੱਸ ਰਿਹਾ ਸੀ, ਅਤੇ ਘਰ ਵਿਚ ਅੱਗ ਬੁਝ ਚੁਕੀ ਸੀ। ਸੋ ਬਾਬਾ ਫ਼ਰੀਦ ਸਕੇਂ ਬਲਨ ਅਤੇ ਅੱਗ ਦੀ ਤਲਾਸ਼ ਵਿਚ ਉਸ ਹਨੇਰੀ ਰਾਤ ਨੂੰ ਬਹੁਤੇਰਾ • ਫਿਰੇ, ਪਰ ਕਿਤੋਂ ਇਹ ਚੀਜ਼ਾਂ ਨਾ ਮਿਲੀਆਂ। ਕੜ ਇਕ ਬੁਢੀ ਮਾਈ ਦੀ ਝੱਗੀ। ਤੇ ਅਪੜ, ਜਿਸ ਨੇ ਉਹਨਾਂ ਦੀ ਅਜ਼ਮਾਇਸ਼ ਕch ਲਈ ਕਿਹਾ ਕਿ ਮੈਂ ਤੈਨੂੰ ਅੱਗ ਦੇਨੀ ਤਾਂ ਹਾਂ, ਪਰ ਆਪਣੀ ਸੱਜੀ ਅਖ ਦਾ ਡਲਾ ਕੱਢ " ਦੇ । ਬਾਬਾ ਫ਼ਰੀਦ ਨੇ ਝਟ ਅੱਖ ਕਢ ਕੇ ਉਸ ਨੂੰ ਦੇ ਦਿਤੀ ਅਤੇ ਅੱਗ ਲੈ · ਆਏ । ਪਾਣੀ ਗਰਮ ਕਰਕੇ ਜਦ ਪੂਜਾ ਨੂੰ ਜੂ ਕਰਾ ਰਹੇ ਸਨ, ਅੱਖ ਪੱਗ ਨਾਲ ਬਧ ਵੇਖਕੇ ਉਹਨਾਂ ਨੇ ਫ਼ਰੀਦ ਨੂੰ ਪੁਛਿਆ ਕਿ ਅੱਖ ਨੂੰ ਕੀ ਹੋਇਆ ਹੈ । ਬਾਬਾ ਫ਼ਰੀਦ ਨੇ ਜਵਾਬ ਦਿਤਾ, “ਜੀ! ਅੱਖ ਆ ਗਈ ਹੈ। ਖਾਜਾ ਨੇ ਸਹਿਜ ਸੁਭਾ ਕਿਹਾ, “ਜੇ ਅੱਖ ਆ ਗਈ ਹੈ, ਤਾਂ ਪੱਗ ਹਟਾ ਦਿਉ |' ਪੀਰ ਦਾ ਹੁਕਮ ਮੰਨ ਕੇ, ਜਦ ਫ਼ਰੀਦ ਨੇ ਪੱਗ ਹਟਾਈ, ਤਾਂ ਅੱਖ ਸਹੀ ਸਲਾਮਤ ਸੀ । | ਇਸ ਤੋਂ ਪਤਾ ਲਗਦਾ ਹੈ ਕਿ ਪੀਰ ਤੇ ਮੁਰੀਦ ਵਿਚ ਗਲ ਬਾਤ ਸਭਾਵਕ ਹੀ ਦੇਸ ਦੀ ਉਸ ਬੋਲੀ ਵਿਚ ਹੋਈ, ਜਿਸ ਦਾ ਕਿ ਅੱਖ ਆ ਗਈ ਏ’ ਇਕ ਮੁਹਾਵਰਾ ਹੈ । ਇਕ ਹੋਰ ਕਹਾਣੀ ਇਸ ਤਰ੍ਹਾਂ ਪੁਰ ਹੈ, ਕਿ ਇਕ ਵਾਰੀ ਬਾਬਾ ਫ਼ੀਦ, ਖ਼ ਬਹਾ-ਉਲ-ਹੱਕ ਅਤੇ ਹੋਰ ਕੁਝ ਦੋਸਤਾਂ ਨਾਲ ਰਲਕੇ ਸ਼ੇਖ਼ ਸੂਫ਼ ਦੀ ਮੁਲਾਕਾਤ ਨੂੰ ਨਿਕਲੇ । ਜਦ ਅਟਕ ਦਰਿਆ ਦੇ ਕੰਢੇ ਤੇ ਅਪੜੇ ਤੇ ਵੇਖਿਆ ਜੋ ਬੇੜੀ ਜਾਂ ਚੌਘੜਾ ਪਾਰ ਹੋਣ ਲਈ ਕੋਈ ਨਹੀਂ । ਸੋ ਬਾਬਾ ਫਰੀਦ ਨੇ ਆਪਣਾ ਮੁਸੱਲਾ ਪਾਣੀ ਉਤੇ ਵਿਛਾ ਦਿਤਾ ਅਤੇ ਸਾਰੇ ਉਸ ਪੁਰ ਬਹਿਕੇ ਠੱਲ ਪਏ । ਸ਼ੇਖ ਸੂਫ ਦਾ ਮਕਾਨ ਦਰਿਆ ਦੇ ਦੂਜੇ ਕੰਢੇ ਸੀ । ਜਦ -੪੪੫Digitized by Panjab Digital Library | www.panjabdigilib.org