ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/458

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਈ ਦਲੀਲ ਸ਼ੇਖ਼ ਫਰੀਦ ਦੇ ਸ਼ਬਦਾਂ ਤੇ ਸ਼ਲੋਕਾਂ ਦੀ ਬੋਲੀ ਸੀ, ਜਿਸ ਹਨ ਵਿਚ ਓਹ ਮਾਹਿਰ ਨਹੀਂ ਸਨ। ਜੋ ਖ਼ਿਆਲ ਕਿਸੇ ਖ਼ਾਸ ਮਤਲਬ ਨਾਲ ਉਹਨਾਂ ਦੇ ਸਲਾਹਕਾਰ ਨੇ ਉਹਨਾਂ ਨੂੰ ਦਸਿਆ ਉਹਨਾਂ ਲਿਖ f,ਇਹੈ ਰਵਈਆ ਓਹਨਾਂ ਦਾ ਸਾਰੀ ਕਿਤਾਬ ਵਿਚ ਵਰਤਿਆ ਦਿਸਦਾ ਹੈ । ਡਾਕਟਰ ਟੈਪ ਇਹ ਕਦੇ ਨਾ ਕਰਦਾ। ਬੇਸ਼ਕ ਸ਼ੇਖ਼ ਫ਼ਰੀਦ ਫ਼ਾਰਸੀ ਦੇ ਆਲਿਮ ਸਨ ਅਤੇ ਹਜ਼ਾਰਾਂ ਫ਼ਾਰਸੀ ਦੇ ਸ਼ਿਅਰ ਉਹਨਾਂ ਦੀ ਜ਼ਬਾਨ ਦੀ ਨੋਕ ਤੇ ਸਨ, ਜੋ ਮੌਕਿਆ ਬਣੇ ਪਰ ਹਠਾਂ ਤੇ ਆ ਜਾਂਦੇ ਸਨ । ਅਤੇ ਇਹ ਭੀ ਅਸੀਂ ਮਨ ਲੈਂਦੇ ਹਾਂ ਕਿ ਜਦ ਫ਼ਾਰਸੀ ਬੋਲਨ ਵਾਲੇ ਬਿਦੇਸੀ ਮੁਸਲਮਾਨਾਂ ਨਾਲ ਜਾਂ ਘਰ ਦੇ ਲੋਕਾਂ ਨਾਲ ਗਲ ਬਾਤ ਕਰਦੇ ਸਨ, ਤਦ ਫ਼ਾਰਸੀ ਬੋਲਦੇ ਹੋਣਗੇ । ਪਰ ਏਸ ਗਲ ਦੇ ਸਬੂਤ ਵਿਚ ਰਤਾ ਜਿੰਨੀ ਵੀ ਗਵਾਹੀ ਨਹੀਂ ਕਿ ਹਰ ਇਕ ਸ਼ਖ਼ਸ਼ ਨਾਲ, ਹਿੰਦੀ ਹੋਵੇ ਜਾਂ ਵਲਾਇਤੀ, ਉਹ ਸੁਭਾਵਕ ਫ਼ਾਰਸੀ ਹੀ ਬਲਿਆਂ ਕਰਦੇ ਸਨ । ਅਤੇ ਏਸ ਤੋਂ ਵੀ ਘੱਟ ਗਵਾਹੀ ਇਸ ਗਲ ਦੀ ਮਿਲਦੀ ਹੈ ਕਿ ਪੰਜਾਬ ਦੇਸ ਦੀ ਬੋਲੀ, ਜਿਥੇ ਜਮੇ ਪਲੇ ਸਨ, ਨਹੀਂ ਸਨ ਜਾਣਦੇ, ਜਾਂ ਜੱਟਾਂ ਜ਼ਿਮੀਂਦਾਰਾਂ ਦੀ ਬੋਲੀ, ਜਿਨ੍ਹਾਂ ਨਾਲ ਉਹਨਾਂ ਦਾ ਵਧੀਕ ਵਾਹ ਪੈਂਦਾ ਸੀ, ਅਤੇ ਜਿਨ੍ਹਾਂ ਵਿਚ ਬਹੁਤੀ ਗਿਣਤੀ ਹਿੰਦੂਆਂ ਦੀ ਹੁੰਦੀ ਸੀ, ਅਤੇ ਜਿਨ੍ਹਾਂ ਵਿਚ ਉਹਨਾਂ ਨੇ ਆਪਣੀ ਲੰਮੀ ਉਮਰ ਗੁਜ਼ਾਰੀ, ਉਹ ਬਲੀ ਆਪ ਨਾਂ ਬੋਲਦੇ ਲਿਖਦੇ ਸਨ, ਅਤੇ ਨਾ ਹੀ ਬੋਲ ਲਿਖ ਸਕਦੇ ਸਨ। ਬਾਬਾ ਫ਼ਰੀਦ ਦੇ ਜੀਵਨ ਸੰਬੰਧੀ ਬਹੁਤ ਸਾਰੀਆਂ ਫ਼ਾਰਸੀ ਉਰਦੂ ਦੀਆਂ ਕਿਤਾਬਾਂ ਮੈਂ ਪੜੀਆਂ ਹਨ, ਉਹਨਾਂ ਵਿਚ ਕਿਤੇ ਇਸ ਕਿਸਮ ਦਾ ਦਾਅਵਾ ਨਹੀਂ ਕੀਤਾ ਗਿਆ। ਸਗੋਂ ਏਸਦੇ ਉਲਟ ਅਜਿਹੇ ਬਿਆਨ ਹਨ, ਅਤੇ ਅਜਿਹੀਆਂ ਕਹਾਣੀਆਂ ਮੌਜੂਦ ਹਨ, ਜਿਨ੍ਹਾਂ ਤੋਂ ਸਿਧ ਹੁੰਦਾ ਹੈ ਕਿ ਬਾਬਾ ਫ਼ਰੀਦ ਸੁਭਾਵਕ ਢੰਗ ਤੇ ਦੇਸੀ ਬੋਲੀ ਹੀ ਬਲਿਆ ਕਰਦੇ ਸਨ, ਤਾਂ ਉਸਦਾ ਨਾਮ ਉਸ ਵੇਲੇ ਪੰਜਾਬੀ ਨਹੀਂ ਸੀ ਹੁੰਦਾ, ਕਿਉਂ ਜੋ ਇਹ ਨਾਮ ਬਹੁਤ ਨਵਾਂ ਦਿਤਾ ਹੋਇਆ ਹੈ। · ੪੪੪ --- Digitized by Panjab Digital Library / www.panjabdigilib.org