ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/452

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂੰ ਦਿਖਾਏ, ਅਤੇ ਆਪਣੇ ਸ਼ੰਕੇ ਓਹਨਾਂ ਨੂੰ ਦਸੇ, ਜਿਸ ਪਰ ਓਹਨਾਂ ਨੇ ਮਨ ਲਿਆ ਕਿ ਜੋ ਅਭੰਗ ਦਿਖਾਏ ਗਏ ਸਨ, ਉਹ ਨਾਮਦੇਵ ਦੇ ਨਹੀਂ ਹੋ ਸਕਦੇ । ਏਸ ‘ਨਾਮਦੇਵ ਗਾਥਾ` ਦਾ ਪਹਿਲਾ ਅਧਾ ਹਿੱਸਾ, ੧੯cਪ ਦੇ ਕੀਬ ਮਰਹਟੀ ਜ਼ਬਾਨ ਦੇ ਐਮ. ਏ. ਲਈ ਕੋਰਸ ਸੀ, ਅਤੇ ਉਹੋ ਵਿਦਵਾਨ ਜਿਨਾਂ ਦਾ ਮੈਂ ਜ਼ਿਕਰ ਕੀਤਾ ਹੈ, ਪ੍ਰੀਖਿਅਕ ਸਨ । ਸੋ ਉਹਨਾਂ ਨੇ ਜਦ ਧਿਆਨ ਨਾਲ ਇਹ ਕਿਤਾਬ ਪੜੀ ਤਾਂ ਬਹੁਤ ਸਾਰੇ ਹੋਰ ਬਨਾਵਟੀ ਅਭੰਗ ਕਢੇ, ਜੋ ਨਾਮਦੇਵ ਦੇ ਨਹੀਂ ਸਨ। - - - ww : ਵਾਧੂ ਹਿੰਦੀ ਪਦਿਆਂ ਦੇ ਨਮੂਨੇ ਜੋ ਮੇਰੀ ਲਿਖੀ ਕਿਤਾਬ 'ਭਗਤ ਨਾਮਦੇਵ ਦਾ ਜੀਵਨ ਚਰਿ’ ਵਿਚ ਦਿੱਤੇ ਹਨ, ਇਸ ਤਰ੍ਹਾਂ ਪੁਹ ਹਨ : (੧) ਸਥਾਵਰ ਜੰਗਮ ਕੀਟ ਪਤੰਗਾ। ਸਤਕ ਰਾਮ ਸਭ ਹੀ ਕੇ ਸੰਗਾ । ਭਣਤ ਨਾਮਦੇਵ ਜੀਵਨ ਰਾਮਾ। ਆਨਦੇਵ ਫੋਕਟ ਬੇ ਕਾਮਾ ॥ ਨਾਮਦੇਵ ਗਾਥਾ ੨੪੧੯। (੨) ਤੀਰਬ ਦੇਖ਼ਨ ਜਲਮੇ ਬੂਡਨ ਜੀਆ ਜੰਤ ਨ ਸੰਤਾ ਵੋਗੋ । ਅਠਸਠ ਤੀਰਥ ਗੁਰੂ ਦਿਖਾਏ, ਘਟ ਹੀ ਭੀਤਰ ਨਾਵੋਗੇ । ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ। ਨਾਰਾਇਣ ਸੇ ਪ੍ਰਸੰਨ ਹੋਏ ਤੋਂ ਸੇਵਕ ਨਾਮਾ॥ {ਗਾਥਾ ੨੪੦੮ ‘ਗਾਥਾ’ ਵਿਚ ਹੋਰ ਪਦੇ ਏਹਨਾਂ ਨੰਬਰਾਂ ਪੁਰ ਦੇਖੇ ਜਾ ਸਕਦੇ ਹਨ : ੨੪੧੨, ੨੪੦੯, ੨੪੦, ਆਦਿ ॥ , w At -੪ ੩੮ Digitized by Panjab Digital Library / www.panjabdigilib.org