ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/450

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਮ ਪਰ ਭੀ ਦਿੱਤੇ ਹਨ, ਜਿਨ੍ਹਾਂ ਵਿਚ ਮੰਡੇ, ਤੇਰਦੇ ਘਿਉ, ਤੇ ਮਾਸ ਦੀਆਂ ਉਪਮਾਆਂ ਧਿਆਨ ਕਰਨ ਯੋਗ ਹਨ। ਇਹ ਉਪਆਂ ਲੋਕਾਂ ਨੂੰ ਮਰਦਾਨੇ ਦੇ ਦਸਦੀਆਂ ਹਨ, ਜਿਸ ਦਾ ਮਿਰਾਸੀਆਂ ਵਾਲਾ ਲਾਲਚੀ ਸੁਭਾ ਇਹਨਾਂ ਤੋਂ ਨਜ਼ਰ ਆਉਂਦਾ ਹੈ। ਜਾਂ ਗੁਰੂ ਬਾਬਾ ਨੇ ਉਸ ਦਾ ਮਖੌਲ ਉਡਾਇਆ ਹੈ, ਕਿਉਂ ਜੋ ਸਫ਼ਰਾਂ ਵਿਚ ਗੁਰੂ ਸਾਹਿਬ ਨੂੰ ਤਾਂ ਜੇ ਕਿਤੇ ਰੈਟੀ ਨਾ ਮਿਲੇ, ਤਦ ਚਨੇ ਚਬਕੇ ਵੀ (ਜੋ ਸਦਾ ਉਹਨਾਂ ਦੇ ਪਲੇ ਬਥੇ ਰਹਿੰਦੇ ਸਨ) ਗੁਜ਼ਾਰਾ ਕਰ ਲੈਂਦੇ ਸਨ, ਪਰ ਮਰਦਾਨੇ ਦੀ ਸ਼ਿਕਾਇਤ, ਭੁਖੇ ਮਰ ਗਏ, ‘ਗੋਰ ਖਫਨੋਂ ਭੀ ਗਏ’ ਸਦਾ ਲਗੀ ਰਹਿੰਦੀ ਸੀ॥ ਸਲੋਕ ਮਰਦਾਨਾ ੧। ਕਲਿ ਕਲਵਾਲੀ, ਕਾਮ ਮਦੁ ਮਨੂਆ ਪੀਵਣਹਾਰ) ਕ੍ਰੋਧ ਕਟੋਰੀ ਮੋਹਿ ਭਰੀ, ਪੀਲਾਵਾ ਅਹੰਕਾਰੁ ॥ ਮਜਲਸ ਕੂੜੇ ਲਬ ਕੀ, ਪੀ ਪੀ ਹੋਇ ਖੁਆਰੁ ॥ ਕਰਣੀ ਲਾਹਣਿ, ਸੰਤ ਗੁੜ, ਸਚ ਸ਼ਰਾ ਕਰਿ ਸਾਰ ॥ ਗੁਣ ਮੰਡੇ ਕਰਿ, ਸੀਲ ਘਿਉ, ਸ਼ਰਮ ਮਾਸ ਆਹਾਰੁ ॥ ਗੁਰਮੁਖਿ ਪਾਈਐ, ਨਾਨਕਾ ! ਖਾਦੇ ਜਾਤਿ ਬਿਕਾਰ ॥੧॥ ਸਲੋਕ ਮਰਦਾਨਾ ੧। ਕਾਇਆ ਲਾਹਣਿ ਆਪੁ ਮਦੁ, ਮਜਲਸ ਤ੍ਰਿਸ਼ਨਾ ਧਾਤੁ । ਮਨਸਾ ਕਟੋਰੀ ਕੁੜਿ ਭਰੀ, ਪੀਲਾਏ ਜਮ ਕਾਲੁ ॥ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥ ਗਿਆਣੁ ਗੁੜ, ਸਾਲਾਹ ਮੰਡੇ ਭਉ ਮਾਸ ਆਹਾਰੁ। ਨਾਨਕ ਇਹੁ ਭੋਜਨੁ ਸਚੁ ਹੈ, ਸਚੁ ਨਾਮੁ ਆਧਾਰੁ ॥੨॥ ਕਾਯਾ ਲਾਹਣਿ, ਆਪੁ ਮਦੁ, ਅਮ੍ਰਿਤ ਤਿਸ ਕੀ ਧਾਰ !

  • ਕਲੀ' ਦੇ ਅਰਥ ਕੁਝ ਹੋਰ ਹੀ ਹੌਣਗੇ, ਨਹੀਂ ਤਾਂ ਤੁਮਾਕੂ ਹਾਲ ਹਿੰਦੁਸਤਾਨ ਵਿਚ ਨਹੀਂ ਸੀ ਆਇਆ।

Digitized by Panjab Digital Library / www.panjabdigilib.org