ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਥਾਂ ਕਹਿੰਦੇ ਹਨ “ਮਿਲ ਸਖੀਆਂ ਮੰਗਲ ਗਾਵਹੀਂ ਗੀਤ ਗੋਬਿੰਦ ਅਲਾਇ॥' ਦੂਜਾ ਸ਼ਬਦ “ਬਿਹਾਰੀ ਹਿੰਦੀ ਦਾ ਹੈ, ਜਿਸ ਵਿਚ ਕਈ ਲਫ਼ਜ਼ ਬੰਗਾਲੀ ਜ਼ਬਾਨ ਦੇ ਮਿਲੇ ਹੋਏ ਹਨ। ਦੋਵੇਂ ਸ਼ਬਦ ਜੈਦੇਵ ' ਦੇ ਹੀ ਹਨ । ਇਸ ਵਿਚ ਸ਼ੱਕ ਕਰਨ ਦੀ ਕੋਈ ਵਜਾ ਨਹੀਂ ਦਿਸਦੀ। ਪਰ ਹਨ ਇਹ ਉਸ ਸ਼ਕਲ ਵਿਚ ਜੋ ਪੰਜਾਬ ਦੇ ਵਾਸੀ ਵੈਸ਼ਣਵ ਭਗਤਾਂ ਵਿਚ ਗੁੰਥ ਸਾਹਿਬ ਦੇ ਬਣਨ ਵੇਲੇ ਪਰਚੱਲਤ ਸੀ । ਨਾਮਦੇਵ ਦੀ ਮਰਹੱਟੀ ਰਚਨਾਂ ਅਖੰਗਾ ਵਗੈਰਾ ਵਿਚ ਬਹੁਤ ਹੈ ; ਏਸ ਸਭ ਨੂੰ ਇਕ ਵੱਡੀ ਸਾਰੀ ਕਿਤਾਬ ਵਿਚ ਜਿਸਦਾ ਨਾਂ (ਨਾਮਦੇਵ ਬਾ' ਰਖਿਆ ਹੈ, ਇਕੱਠਾ ਕੀਤਾ ਗਿਆ ਹੈ।ਇਸ ਨੂੰ ਕੋਈ ਪੰਜਾਹ ਪਚਵੰਜਾਂ ਵਰੇ ਹੋਏ ਹਨ । ਕਿਤਾਬ ਵਿਚ ਨਾਮਦੇਵ ਦੇ ਹਿੰਦੀ ਦੇ ਵੀ ਦਿੱਤੇ ਹਨ ਜੋ ਗ੍ਰੰਥ ਸਾਹਿਬ ਵਿਚੋਂ ਨਕਲ ਕੀਤੇ ਹਨ, ਅਤੇ ਪੰਜਾਹ ਕੁ ਬਾਹਰੋਂ ਹੋਰ ਹਿੰਦੀ ਕਿਤਾਬਾਂ ਤੋਂ ਇਕੱਠੇ ਕੀਤੇ ਹਨ । ਨਾਮਾਬੰਸੀ ਪੰਜਾਬ ਵਿਚ ਬਹੁਤੇਰੇ ਹਨ । ਅਤੇ ਪੁਰਾਣੇ ਵਕਤਾਂ ਤੋਂ ਚਲੇ ਆਏ ਹਨ । ਇਕ ਪੁਰਾਣਾ ਮੰਦਰ ਏਹਨਾਂ ਦਾ ਨਾਮਦੇਵ ਦੀ ਯਾਦਗਾਰ ਵਿਚ ਪਿੰਡ ਘਮਾਨ ਜ਼ਿਲਾ ਗੁਰਦਾਸ ਪੁਰ ਵਿਚ ਹੈ । ਸੋ ਪੂਤਖ ਹੈ ਕਿ ਨਾਮਦੇਵ ਦੀ ਬਾਣੀ ਉਸਦੇ ਪੰਬ ਦੇ ਲੋਕਾਂ ਕੋਲੋਂ ਹੀ ਲਈ ਗਈ ਹੋਵੇਗੀ । ਨਾਮਦੇਵ ਦੀ ਬਾਣੀ ਪੁਰ ਧਾਰਮਕ ਤੇ ਵਿਚਾਰਕ ਨੁਕਤਿਆਂ ਤੋਂ ਬਹੁਤ ਸਾਰੇ ਸ਼ੰਕੇ ਉਠਦੇ ਹਨ, ਪਰ ਗੁਰੂ ਸਾਹਿਬ ਦਾ ਉਸਨੂੰ ਜਿਉਂ ਦਾ ਤਿਉਂ ਗ੍ਰੰਥ ਸਾਹਿਬ ਵਿਚ ਦਰਜ ਕਰ ਦੇਣਾ, ਅਤੇ ਉਸ ਬਾਣੀ ਵਿਚ ਬਹੁਤ ਸਾਰੇ ਮਰਹਟੀ ਦੇ ਲਫਜ਼ਾਂ ਅਤੇ ਕ੍ਰਿਆ ਪਦਾਂ (verbs ) ਦੀਆਂ ਸ਼ਕਲਾਂ, ਉਸ ਬਾਣੀ ਦੇ ਨਾਮਦੇਵ ਦੀ ਅਸਲੀ ਬਾਣੀ ਹੋਣ ਦੀ ਸਨਦ ਹਨ । ਹਾਂ ਗੁਰੂ ਸਾਹਿਬ ਤਕ ਅਪੜਦੇ ਤਾਈਂ ਉਸ ਵਿਚ ਜੋ ਅਦਲ ਬਦਲ ਅਣਜਾਣੇ ਹੋ ਚੁਕੇ ਹੋਣ, ਉਹ ਵਖਰੀ ਗਲ ਹੈ, ਇਹ ਨਵੀਨਤਾ ਜਾਂ ( naoderilization ) ਸਦਾ ਆਪਣੇ ਆਪ ਹੁੰਦੀ ਹੀ ਰਹਿੰਦੀ ਹੈ । ਬਾਬੇ ਮੋਹਨ ਵਾਲੀ ਦੂਜੀ ਪੋਥੀ ਵਿਚ ਨਾਮ ਦੇਵ ਦਾ ਇਕ ਸ਼ਬਦ - ੪੫ - Digitized by Panjab Digital Library / www.panjabdigilib.org