ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/439

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ - ਵਾਸੀ · ਫਰੀਦਾ ! ਤਨ ਤਪੈ ਤਨੂਰ ਜਿਓ, ਬਾਲਣੁ ਹਡ ਬਲੰ। ਪੈਰੀਂ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰ ॥੧੧੯ ॥ ਮਹਲਾ ੧॥ ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ। ਸਿਰਿ ਪੈਰੀ ਕਿਆ ਫੇੜਿਆਂ ਅੰਦਰਿ ਪਿਰੀ ਨਿਹਾਲਿ ॥੧੨॥ ਮਹਲਾ ੪ ॥ ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ । ਨਾਨਕ ਅਲਖੁ ਨ ਲਖੀਐ ਗੁਰਮੁਖ ਦੇਇ ਦਿਖਾਲਿ॥੧੨੧॥ . ਇਹ ਚੌਥੀ ਪਾਤਸ਼ਾਹੀ ਦਾ ਸਲੋਕ ਫ਼ਰੀਦ ਦੇ ਕਿਸੇ ਸਲੋਕ ਪ੍ਰਥਾ ਨਹੀਂ ਕਿਹਾ ਗਿਆ, ਬੋਲੀ, ਛੰਦ ਤੇ ਮਜ਼ਮੂਨ ਮਿਲਦਾ ਜੁਲਦਾ ਵੇਖ ਗੁਰੂ ਅਰਜਨ ਦੇਵ ਨੇ ਏਸ ਸਲੋਕ ਨਾਲ ਰਖ' ਦਿੱਤਾ ਹੈ । ਬਾਣੀ ਸਭ ਸਲੋਕਾਂ ਦੀ, ਜੋ ਉਪਰ ਦਿਤੇ ਹਨ, ਗੁਰੂ ਨਾਨਕ ਦੇਵ ਦੇ ਸਲੋਕ ਸਮੇਤ ਇਕੋ ਜਿਹੀ ਹੈ। ਫਰੀਦਾ ! ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗੁ ॥ ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥ ਮਹਲਾ ੧॥ ਕਿਆ ਹੰਸਾ ਕਿਆ ਬਗੁਲਾ ਜਾ ਕਉ ਨਦਰਿ ਧਰੇ । ਜੇ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ ॥੧੨੪॥ ਮਹਲਾ ੩ ॥ ਹੰਸਾ ਦੇਖਿ ਤਰੰਦਿਆ' ਬਗਾ ਆਇਆ, ਚਾਉ । ਡੁਬ ਮੂਏ ਬਗ ਬਪੁੜੇ ਸਿਰ ਤਲਿ ਉਪਰਿ ਪਾਉ ॥੧੨੨॥ ਮਹਲੇ ੩ ਦਾ ਇਹ ਸਲੋਕ ਇਉਂ ਜਾਪਦਾ ਹੈ, ਹਾਸ਼ੀਏ ਤੇ ਲਿਖੇ ਤੋਂ ਨਕਲ ਕੀਤਾ ਹੈ,ਜਿਸ ਕਰਕੇ ਫ਼ਰੀਦ ਦੇ ਸ਼ਲੋਕ ਤੋਂ ਪਿਛੋਲਿਖਣ ਦੀ ਥਾਂ ਪਹਿਲੇ ਲਿਖਿਆ ਗਿਆ ਹੈ । ਏਸ ਤੋਂ ਸਿਧ ਹੁੰਦਾ ਹੈ ਕਿ ਭਾਈ ਗੁਰਦਾਸ ਦੇ ਸਾਮਣੇ ਨਕਲ ਕਰਨ ਲਈ ਕੋਈ ਕਾਗ਼ਜ਼ ਮੌਜੂਦ ਸੀ, ਜਿਸ ਪਰ ਇਹ ਸਲੋਕ ਲਿਖੇ ਸਨ। ਆਪ ਦੇਖੋਗੇ ਕਿ ਫਰੀਦ ਦੇ ਸਲੋਕਾਂ ਨੂੰ ਸਾਮਣੇ ਰਖਕੇ ਸਿਰਫ ਦੋ ਸ਼ਲੋਕ ਹੀ ਮਹਲੇ ਪਹਿਲੇ ਦੇ ਰਚੇ ਦਸੇ ਹਨ, ਅਤੇ ਉਹਨਾਂ ਵਿਚੋਂ ਇਕ ਇਕੱਲਾ ਹੀ ਜਨਮ ਸਾਖੀ ਵਿਚ ਆਉਂਦਾ ਹੈ। ਇਸ ਦੇ ਮੁਕਾਬਲੇ ਤੇ ੧੪ 2 - -੪੨੫

Digitized by Panjab Digital Library | www.panjabdigito.org