ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/428

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-us ਬਹੁਤੇ ਮਹਲਾ ੩ ਦੇ ਅਤੇ ਕੁਝ ਮਹਲੇ ਪਹਿਲੇ ਅਤੇ ਪੰਜਵੇਂ ਦੇ ਦੋ ਜਣ ਸਲੋਕਾਂ ਦੇ ਭਾਈ ਮਰਦਾਨੇ ਦੇ ਨਾਮ ਦਿੱਤੇ ਹਨ, ਭਾਵੇਂ ਕਿਹਾ ਜਾਂਦਾ ਹੈ ਕਿ ਰਚੇ ਹੋਏ ਗੁਰੂ ਨਾਨਕ ਦੇਵ ਦੇ ਹੀ ਹਨ । .. (੯) ਰਾਗ ਵਡਹੰਸ ਕੀ ਵਾਰ ਮ: ੪।੨੧ ਪਉੜੀਆਂ । ਸਲੋਕ ਸਾਰੇ ਤੀਜੇ ਗੁਰੂ ਦੇ ਖਾਲੀ ਤਿਨ ਪਹਿਲੇ ਗੁਰੂ ਦੇ । ਚਉਥੇ ਗੁਰੂ ਦਾ ਕੋਈ ਸ਼ਲੋਕ ਨਹੀਂ ਭਾਵੇਂ ਵਾਰ ਚਉਥੇ ਗੁਰੂ ਦੀ ਹੈ, ਮਤਲਬ ਹੈ ਵਾਰਾਂ ਨਾਲ ਸਲੋਕ ਦੇਣ ਦਾ ਫ਼ੈਸਲਾ ਗੁਰੂ ਅਰਜਨ ਦੇਵ ਦਾ ਸੀ। | ਧੁਨਿ : ਲੱਲਾ ਬਹਲੀਮਾ ਕੀ ਧੁਨਿ ਗਾਵਨੀ । (੧੦) ਰਾਗ ਸੋਰਠ ਦੀ ਵਾਰ ਮਹਲਾ ੪ । ੨੯ ਪਉੜੀਆਂ, ਸਲੋਕ ਬਹੁਤੇ ਤੀਜੇ ਗੁਰੂ ਦੇ ਅਤੇ ਕੁਝ ਥੋੜੇ ਪਹਿਲੇ ਦੂਜੇ ਅਤੇ ਚਉਥੇ ਦੇ ਹਨ । (੧੧) ਰਾਗ ਜੈਤਸਰੀ ਕੀ ਵਾਰ ਮਹਲਾ ੫ ੨੦ ਪਉੜੀਆਂ, ਹਰ ਏਕ ਨਾਲ ਦੋ ਦੋ ਸ਼ਲੋਕ ਹਰ ਥਾਂ ਪਹਿਲਾ ਸਲੋਕ ਗਾਥਾ' ਜਾਂ ਸਲੋਕ ਸਹਸਕ੍ਰਿਤਿ ਵਾਲੀ ਬੋਲੀ ਵਿਚ ਹੈ, ਅਤੇ ਦੂਜਾ ਲਹਿੰਦੀ ਬੋਲੀ ਵਿਚ । ਪਉੜੀਆਂ ਦੀ ਬੋਲੀ ਮਾਮੂਲੀ ਗੁਰਮੁਖੀ ਹੈ । ਸਲੋਕ ਸਾਰੇ ਪੰਜਵੇਂ ਗੁਰੂ ਦੇ ਹਨ । (੧੨) ਰਾਗ ਸੂਹੀ ਕੀ ਵਾਰ ਮਹਲਾ ੩ (੨੦ ਪਉੜੀਆਂ, ਸਲੋਕ ਮਹਲੇ ੧, ੨ , ਅਤੇ ੩ ਦੇ। (੧੩) ਰਾਗ ਬਿਲਾਵਲ ਕੀ ਵਾਰ ਮਹਲਾ ੪।੧੩ ਪਉੜੀਆਂ, ਸਲੋਕ ਸਾਰੇ ਮਹਲੇ ੩ ਦੇ, ਸਿਵਾਇ ਇਕ ਦੋ ਦੇ, ਜੋ ਗੁਰੂ ਨਾਨਕ ਜੀ ਦੇ ਹਨ । (੧੪) ਰਾਗ ਰਾਮਕਲੀ ਵਾਰ ਮਹਲਾ ਤੀਜਾ। ੨੧ ਪਉੜੀਆਂ, ਸਲੋਕ ਮਹਲੇ ੧, ੨, ਅਤੇ ੩ ਦੇ, ਅਤੇ ਦੋ ਸਲੋਕ ਕਬੀਰ ਦੇ । ਧਨਿ : ਜੋਧੇ ਵੀਰੈ ਪੂਰਬਾਣੀ ਕੀ ਧੁਨੀ। (੧੫) ਰਾਗ ਰਾਮਕਲੀ ਵਾਰ ਮਹਲਾ ਪੰਜਵਾਂ । ੨੨ ਪਉੜੀਆਂ a te .. . -੪੧੪ Digitized by Panjab Digital Library / www.panjabdigilib.org