ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- • . ਮੋਹਨ ਵਾਲੀਆਂ ਪੋਥੀਆਂ ਦੀ ਰਾਹੀਂ । ਗ੍ਰੰਥ ਸਾਹਿਬ ਵਿਚ ਉਹਨਾਂ ਭਗਤ ਦੀ ਬਾਣੀ ਹੀ ਬਹੁਤੀ ਦਿੱਤੀ ਹੈ, ਜਿਨ੍ਹਾਂ ਦੇ ਚੇਲੇ ਪੰਜਾਬ ਵਿਚ · ਬਹੁਤੇ . | ਸਨ, ਕਬੀਰ ਪੰਥੀ ਨਾਮਾਬੰਸੀ (ਛੰਬੇ ਤੇ ਦਰਸ਼ੀ) ਅਤੇ ਰਵਿਦਾਸੀਏ । . (ਚਮਾਰ) । ਆਪੋ ਆਪਣੇ ਵਡੇ ਦੀ ਬਾਣੀ ਇਹਨਾਂ ਪੰਥਾਂ ਵਾਲਿਆਂ ਨੇ ਨਾ ਲਿਖੀ ਲਿਖਾਈ ਹੀ ਗੁਰੂ ਸਾਹਿਬ ਨੂੰ ਲਿਆ ਦਿਤੀ ਹੋਵੇਗੀ । ਫੇਰ . . ਗੰਥ ਸਾਹਿਬ ਵਿਚ ਦਰਜ ਭਗਤ-ਬਾਣੀ ਦੀ ਤਰਤੀਬ ਵੀ ਸਾਨੂੰ ਏਸੇ ਮੋਟੇ ਪਰ ਪੁਚਾਂਦੀ ਹੈ । ਮਸਲਨ ਕਈ ਰਾਗ ਹੇਠਾਂ ਨਾਮਦੇਵ ਦੇ ਸ਼ਬਦ ਦੇਂਦਿਆਂ ਵਿਚਕਾਰ ਰਵਿਦਾਸ ਦਾ ਸ਼ਬਦ ਆਗਿਆ ਹੈ, ਜਾਂ ਕਬੀਰ ਜੀ ਦੇ ਸ਼ਬਦ ਕੁਝ ਪਹਿਲੇ ਆਕੇ ਵਿਚ ਨਾਮਦੇਵ ਦਾ ਸ਼ਬਦ ਆ ਜਾਂਦਾ ਹੈ ਅਤੇ ਕਬੀਰ ਦੇ ਹੋਰ ਸ਼ਬਦ ਨਾਮਦੇਵ ਦੇ ਪਿਛੋਂ । ਇਹ ਨਹੀਂ ਕਿ ਮਜ਼ਮੂਨ ਦੇ ਸੰਬੰਸ ਕਰਕੇ ਜਾਨ ਬੁਝਕੇ ਏਸ ਤਰਾਂ ਕੀਤਾ ਗਿਆਹੈ, ਸਗੋਂ ਗੱਲ ਇਹ ਹੋਈ ਹੈ, ਕਿ ਸ਼ਬਦੇ ਖੁਲੇ ਪਤਿਆਂ ਪਰ ਲਿਖੇ ਹੋਏ ਸਨ, ਭਾਈ ਗੁਰਦਾਸ ਤੋਂ ਬੋਲਕੇ ਲਿਖਵਾਂਦੇ ਸਮੇਂ , ਜਾਂ ਉਸਦੇ ਹਥ ਲਿਖੇ ਹੋਏ ਪਤੇ ਦੇਣ ਵੇਲੇ, ਕੋਈ ਪਤਾ ਹੇਠਾਂ ਉਪਰ ਹੋ ਗਿਆ, ਅਤੇ ਬੀੜ ਵਿਚ ਉਸੇ ਤਰਤੀਬ ਸਿਰ ਲਿਖਿਆ ਗਿਆ । ਸਿਖ ਇਤਿਹਾਸਕਾਰਾਂ ਦਾ ਇਹ ਲਿਖਣਾ ਕਿ ਕਦੇ ਦੇ ਮਰ ਚੁਕੇ ਭਗਤ ਕਿਸੇ ਰੂਹਾਨੀ ਸ਼ਕਲ ਵਿਚ ਆਪ ਲਿਖਾਣ ਆਏ,ਅਤੇ ਇਕ ਵਾਰੀ ਬੂਹੇ ਤੇ ਬੈਠੇ ਭਾਈ ਗੁਰਦਾਸ ਨੇ ਪਿਛਲੀ ਰਾਹੀਂ ਅਧੇ ਘੰਟੇ ਦੇ ਅੰਦਰ ਅੰਦਰ ਸਾਰੇ ਭਗਤ ਗੁਰੂ ਸਾਹਿਬ ਪਾਸਤੰਬ ਵਿਚ ਆਉਂਦੇ ਅਤੇ ਫੇਰ ਵਾਪਸ ਜਾਂਦੇ ਵੇਖੇ ਭੀ: ਇਹੋ ਜਿਹੀਆਂ ਤੇ ਮੈਨਾ ਦੀਆਂ ਕਹਾਣੀਆਂ ਏਥੇ ਲਿਖਦਿਆਂ ਸਾਨੂੰ ਸ਼ਰਮ ਆਉਂਦੀ ਹੈ, ਤੇ ਇਤਿਹਾਸਕਾਰਾਂ ਦੀ ਬਧੀ ਪਰ ਹਾਸਾ । ਫੇਰ ਜੋ ਲਿ ਲਿਖਾਈ ਬਾਣੀ ਭਗਤਾਂ ਦੀ ਗੁਰੂ ਸਾਹਿਬ ਨੂੰ ਪ੍ਰਾਪਤ ਹੋਈ, ਉਹ ਅਵਸ਼ ਉਹਨਾਂ ਅੱਖਰਾਂ ਵਿਚ ਲਿਖੀ ਹੋਈ ਹੋਵੇਗੀ, ਜਿਨ੍ਹਾਂ ਨੂੰ ਕਿ ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ . . ਇਤਿਹਾਸ ਦੇ ਅਸਲੀ ਅਰਬ ਕਿੱਸੇ , ਕਹਾਣੀ ਤੇ ਅਫ਼ਸਾਨੇ ਦੇ ਹਨ, ਜਿਵੇ‘ਕਿ ਉਹਨਾਂ ਦੇ ਆਮ ਕਰਕੇ ਲੇਖ ਹਨ । - ੪੧ - Digitized by Panjab Digital Library / www.panjabdigilib.org