ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/405

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

,, ਕਾਰ 1 ਹੈ । ਚਰਚਾ ਕੋਈ ਵਰਾ ਭਰ ਹੁੰਦੀ ਰਹੀ ਸੀ। ਏਸ ਲੰਮੀ ਬਹਿਸ ਵਿਚ ਵੀ ਇਹ ਨਹੀਂ ਸੀ ਦਸਿਆ ਗਿਆ ਕਿ ਰਾਗਮਾਲਾ ਪੜਨੀ ਕਿਉਂ ਜ਼ਰੂਰੀ ਹੈ, ਜਾਂ ਏਸਦੇ ਪੜਨ ਨਾਲ ਕੀ ਸਿਖਿਆ ਪ੍ਰਾਪਤ ਹੁੰਦੀ ਹੈ । ਸਾਰਾ ਕਰ ਦੇਹਾਂ ਧਿਰਾਂ ਵਲੋਂ ਏਸ ਗਲ ਤੇ ਖ਼ਰਚ ਹੋਇਆ ਸੀ ਕਿ ਰਾਗਮਾਲਾ ਫ਼ਲਾਨੀ ਵਲਾਨੀ ਬੀੜ ਵਿਚ ਨਹੀਂ ਅਤੇ ਫਲਾਨੀ ਫਲਾਨੀ ਵਿਚ ਮੌਜੂਦ ਹੈ । ਜਿਸ ਤਰ੍ਹਾਂ ਕਿ ਵਿਤੰਡਾ ਵਾਦ ਦਾ ਦਸਤੂਰ ਹੈ, ਪਖੀਆਂ ਨੂੰ ਹਰ ਤਰਾਂ ਦੀਆਂ ਗ਼ਲਤ ਬਿਆਨੀਆਂ ਕੀਤੀਆਂ, ਰੱਜਕੇ ਝੂਠ ਬੋਲੇ ਤੇ ਲਿਖੇ, ਅਤੇ ਹਰ ਤਰਾਂ ਦੇ ਫਲ ਤੋਂ ਕੰਮ ਲੈਕੇ ਗੁਰੂ ਤੇ ਪੰਥ ਦੀ ਸ਼ਾਨ ਵਧਾਈ। ਗੁਰਬਿਲਾਸ ਛੇਵੀਂ ਪਾਤਸ਼ਾਹੀ ਦੀ ਪੈਰਵੀ ਵਿਚ “ਰਾਗਮਾਲਾ ਨੂੰ ਗੁਰੂ ਅਰਜਨ ਦੀ ਰੁਚੀ ਦਸਿਆ, ਜਦ ਸਵਾਲ ਹੋਇਆ ਕਿ ਫੇਰ ਨਾਲ “ਮਹਲਾ ਪ’ ਕਿਉਂ ਨਹੀਂ ਲਿਖਿਆ, ਤਦ ਏਸ ਟੀਚੇ ਤੋਂ ਟਲਕੇ ਕਹਿ ਦਿੱਤਾ ਕਿ “ਰਾਗਮਾਲਾ’ ਭਾਈ ਗੁਰਦਾਸ ਨੇ ਗੁਰੂ ਸਾਹਿਬ ਦੇ ਹੁਕਮ ਨਾਲ ਬਨਾਈ ਸੀ, ਅਦਬ ਕਰਕੇ ਆਪਨਾ ਨਾਮ ਵੀ ਨਾਲ ਨਹੀਂ ਦਿੱਤਾ ।

  • *
  • * *
  • *

ਉਸ ਵੇਲੇ ਦੇ ਅਖ਼ਬਾਰਾਂ ਅਤੇ ਰਸਾਲਿਆਂ ਦੇ cutti s ਜੋ " ਮੈਂ ਇਕ ਥਾਂ ਇਕਠੇ ਕੀਤੇ ਸਨ, ਜਦ ਮੈਂ ਹੁਣ ਦੇਖੇ ਹਨ, ਤਦ ਹੈਰਾਨੀ ਹੋਈ ਹੈ ਕਿ ਕਿਸ ਤਰ੍ਹਾਂ ਹੋਰ ਹਰ ਤਰ੍ਹਾਂ ਪੁਰ ਚੰਗਿਆਂ ਦੀ ਵੀ ਏਸ ਮਜ਼ਹਬੀ ਬਹਿਸ ਵਿਚ ਮੜ ਮਾਰੀ ਗਈ ਸੀ । ਮੈਂ ਏਸ ਚਰਚਾ fਵਿਚ ਕੋਈ ਹਿੱਸਾ ਨਹੀਂ ਸੀ ਲਿਆ, ਪਰ ਜਦ ਇਕ ਅਜ਼ੀਜ਼ ਨੇ ਚਿਠੀ ਵਿਚ ਸਿਧਾ ਸਵਾਲ ਪੁਛ ਭੇਜਿਆ, ਤਦ ਉਨਾਂ ਦੇ ਉੜ ਵਿਚ ਇਕ fਠੀ ਓਹਨਾਂ ਨੂੰ ਲਿਖੀ । ਇਹ ਚਿਠੀ ਕੁਝ ਦਿਨ ਪਿਛੋਂ ਅੰਗ੍ਰੇਜ਼ੀ ਅਖਬਾਰ 'The Sikhs Siklijst1), ਲਾਹੌਰ ਵਿਚ ੨੩ ਜਨਵਰੀ ੧੯੧੮ ਨੂੰ ਨਿਕਲੀ ਸੀ। ਅਖ਼ਬਾਰ ਵਿਚੋਂ ਸੰਖੇਪ ਹੇਠਾਂ ਦਿਤਾ ਜਾਂਦਾ ਹੈ । -੩੯੧ Digitized by Panjab Digital Library / www.panjabdigilib.org