ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/402

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

T ‘ਪੜੀ ਸਾਥ ਪਿਤਾ, ਅਤੇ ਪੁਤਮਾਤ ਕਰਦੋਂ ਇਕ ਠਾਰੇ’ । ਏਸਦੇ ਉਲਟ ਰਾਗ ਲਾ’ ਇਕ ਚੰਗੇ ਰਾਗੀ ਤੇ ਕਵੀ ਦੀ ਰਚਨਾ ਸੀ, ਜਿਸ ਵਿਚ ਛੇ ਮੁਖ ਰਾਗਾਂ ਦੀਆਂ ਤੀਹ ਵਾਣੀਆਂ (ਇਸਤ੍ਰੀਆਂ) ਅਤੇ ੪੮ ਛੋਟੇ ਰਗਾਂ (ਤਾਂ) ਦੇ ਨਾਮ ਛੰਦਾਬੰਦ ਕਰਕੇ ਸਾਇੰਟਿਫ਼ਿਕ ਢੰਗ ਪੁਰ ਇਕ ਸੰਦਰ ਮਾਲਾ ਵਿਚ ਤੇ ਸਨ, ਅਤੇ ਓਹ ਸੀ ਭੀ ਇਕ ਸਾਇੰਟਿਫ਼ਿਕ ਵੰਡ ਜਿਸ ਨੂੰ ਕਿ ਹਿੰਦ ਦੇ ਮੰਨੇ ਪ੍ਰਮੰਨੇ ਰਾਗ ਵਿਦਿਆ ਦੇ ਮਾਹਿਰਾਂ ਤੇ ਉਸਤਾਦਾਂ ਨੇ ਪ੍ਰਵਾਨ ਕੀਤਾ ਹੋਇਆ ਹੈ। ਏਸ ਮਾਲਾ ਨੂੰ ਛੇਤੀ ਕੰਠ ਕੀਤਾ ਜਾ ਸਕਦਾ ਸੀ,ਅਤੇ ਰਾਗੀਆਂ ਨੂੰ ਸ਼ਬਦਾਂ ਦੇ ਗਾਉਣਵਿਚ ਏਤੋਂ ਚੰਗੀ ਮਦਦ ਮਿਲਦੀ ਸੀ। ਇਕ ਹੋਰ ਵਿਚਾਰ ਭੀ ਹੈ । ਵੇਦਾਂ ਦੇ ਚੰਗ ਤਰਾਂ ਸਮਝਨ ਲਈ ਉਹਨਾਂ ਦੇ ਨਾਲ ਛੇ ਅੰਗ ਲਗੇ ਹੁੰਦੇ ਹਨ-ਸ਼ਿਕਸ਼ਾ ਵਯਾਕਰਣ, ਨਿਰੁਕਤ (ਨਿਘੰਟੂ), ਜਯੋਤਿਸ਼, ਕਲਪ ਅਤੇ ਛੰਦ । ਇਹ ਛੇ ਵੇਦ ਦੇ ਅੰਤ ਜਾਂ 'ਵੇਦਾਂਗ' ਅਖਵਾਂਦੇ ਸਨ, ਅਤੇ ਵੇਦ ਨਾਮ ਦੇ ਖੁਲੇ ਅਰਥਾਂ ਵਿਚ ਉਪਨਿਸ਼ਦਾਂ (ਵੇਦ-ਅੰਤ) ਸਮੇਤ ਵੇਦ ਹੀ ਸਮਝੇ ਜਾਂਦੇ ਸਨ। ਗੁਰਬਾਣੀ ਦੇ ਗਾਯਣ ਲਈ ਮੁੱਖ ਗਲ ਰਾਗ ਸੀ । ਤਾਂਤੇ “ਰਾਗਮਾਲਾ` ਉਸੇ ਤਰਾਂ ਦਾ ਕੰਮ ਦੇ ਸਕਦੀ ਸੀ ਜਿਸ ਤਰਾਂ ਕਿ ਵੇਦਾਂ ਨਾਲ ਲਗਾ ‘ਛੰਦ' । ਇਸ ਤਰਾਂ ਰਾਗਮਾਲਾ ‘ਥ-ਸੰਗ' ਬਣ ਗਈ। ਜਦ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਅਖੰਡ ਪਾਠ ਕਰਨ ਦਾ ਰਵਾਜ ਤੁਰ ਪਿਆ, ਤਦ “ਰਾਗਮਾਲਾ ਦੇ, ਜੇ ਗੁੱਬਾਂ ਮਨ ਲਈ ਗਈ ਸੀ, ਬਾਕੀ ਬਾਣੀ ਦੇ ਨਾਲ ਰਲਾਕੇ ਪਾਠ ਵਿਚ ਸ਼ਾਮਲ ਕਰਨ ਦਾ ਸਵਾਲ ਉਠ ਖੜਾ ਹੋਇਆ । ਫ਼ਰਕ ਇਹ ਸੀ ਕਿ ਵੇਦਾਂਗਾਂ ਦਾ ਪੜਨਾ ਪੰਡਿਤਾਂ ਦੇ ਵੇਦਾਂ ਨੂੰ ਸਮਝਨ ਦੇ ਮਤਲਬ ਨਾਲ ਜ਼ਰੂਰੀ ਮ, ਅਤੇ ਏਧਰ “ਰਾਗਮਾਲਾ ਦਾ ਪੜਨਾ ਇਕ ਅੰਧ-ਵਿਸ਼ਵਾਸ਼ ਕਰਕੇ ਸੀ, ਗੁਰਬਾਣੀ ਨੂੰ ਸਮਝਨ ਜਾਂ ਠੀਕ ਗ ਉਨ ਨਾਲ ਉਸਨੂੰ ਕੋਈ ਵਾਸਤਾ ਨਹੀਂ ਸੀ । ਗ੍ਰੰਥ ਸਾਹਿਬ ਦੇ ਪੂਰੇ ਪਾਠ ਨੂੰ, “ਅਖੰਡ' ਹੋਵੇ ਕਿ - ੩੮੮ Digitized by Panjab Digital Library / www.panjabdigilib.org