ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

॥ . ਮਿਲਾਕੇ ਤਿੰਨ ਭਗਤਾਂ ਤੋਂ ਇਲਾਵਾ ਹੋਰਕਿਤਨੇ ਹੀ ਸਾਧਾਂ ਫ਼ਕੀਰਾਂ ਦੀ ਰਚਨਾਂ, ਅਤੇ ਭੱਟਾਂ ਰਾਆਂ ਦੇ ਸਵੱਯੇ, ਵਾਰਾਂ ਆਦਿ ਮੌਜੂਦ ਹਨ। ਮਰਦਾਨੇ ਰਬਾਬੀ ਦੇ ਨਾਮ ਪੁਰ ਭੀ ਦੋ ਸ਼ਬਦ ਹਨ। ਸਵਾਲ ਹੈ ਕਿ ਇਹ ਸਾਰੀ ਬਾਣੀ ਬੀੜ ਵਿਚ ਦਰਜ ਕਰਨ ਲਈ ਗੁਰੂ ਸਾਹਿਬ ਨੇ ਕਿਥੋਂ ਲਦੀ ? ਸਾਧਾਂ ਫ਼ਕੀਰਾਂ ਦਾ ਦੂਰੋਂ ਦੂਰੋਂ ਟੁਰ ਕੇ ਗੁਰੂ ਸਾਹਿਬ ਪਾਸ ਆਉਣਾ ਅਤੇ ਆਪੋ ਆਪਣੀ ਬਾਣੀ ਦਰਜ ਕਰਾਨ ਲਈ ਪੇਸ਼ ਕਰਨਾ, ਇਹ ਗਲਾਂ ਦਸਦੀਆਂ ਹਨ, ਕਿ ਬੀੜ ਬਨਣ ਦੇ ਇਰਾਦੇ, ਅਤੇ ਭਗਤਾਂ ਦੀ ਬਾਣੀ ਇਕੱਠੀ ਕਰਨ ਦੇ ਵਿਚਾਰ ਦਾ ਸਾਰੇ ਦੇਸ ਵਿਚ ਬੜਾ ਖੁਲਾ ਇਸ਼ਤਿਹਾਰ ਹੈ। ਗਿਆ ਸੀ, ਅਤੇ ਸਾਧਾਂ ਫ਼ਕੀਰਾਂ ਨੂੰ ਆਪਣੀ ਅਤੇ ਆਪਣੇ ਵਡਿਆਂ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਤਾਂਘ ਭੀ ਬੜੇ ਜ਼ੋਰ ਦੀ ਸੀ। ਇਥੋਂ ਤਕ ਕਿ ਇਨਕਾਰ ਦੀ ਸੂਰਤ ਵਿਚ ਰੋਸ, ਸਖ਼ਤ ਕਲਾਮੀ ਅਤੇ ਆਪੋ ਵਿਚ ਸਰਾਪ ਦੇਣ ਤਕ ਨੌਬਤ ਆਈ । ਰਾਇ ਬਲਵੰਡ ਤਥਾ ਸੱਤੇ ਮ’ ਨੂੰ ਅਤੇ ਉਹਨਾਂ ਭੱਟਾਂ ਨੂੰ ਛਡਕੇ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਦੇ ਗੁਰੁ-ਗਦੀ ਪੁਰ ਬੈਨਨ ਸਮੇਂ ਸਵੱਯੇ ਪੜੇ, ਬਾਕੀ ਸਾਰੇ ਭਗਤ ਤੇ ਕੁਝ ਭੱਟ, ਜਿਨਾਂ ਦੀ ਬਾਣੀ ਗ੍ਰੰਥ ਸਾਹਿਬ ਵਿਚ ਚੜੀ ਹੈ, ਗੁਰੂ ਸਾਹਿਬ ਨਾਲੋਂ ਪਹਿਲੇ ਹੋ ਚੁਕੇ ਸਨ, ਅਤੇ ਕੋਈ ਕੋਈ ਚਾਰ ਪੰਜ ਸੌ ਵਰਾ ਪਹਿਲੇ । ਪਰਤਖ ਹੈ ਕਿ ਇਹਨਾਂ ਸਭ ਦੀ ਬਾਣੀ, ਉਹਨਾਂ ਭਗਤਾਂ ਦੇ ਚੇਲਿਆਂ ਅਤੇ ਵੇਸਣਵ ਮਤ ਦੇ ਆਮ ਸਾਧੂਆਂ ਤੋਂ ਹੀ, ਜੋ ਪੰਜਾਬ ਵਿਚ ਰਹਿੰਦੇ ਸਨ, ਪ੍ਰਾਪਤ ਹੋਈ ਹੋਵੇਗੀ-ਸਿੱਧੀ ਜਾਂ ਬਾਬੇ

  • ਕਾਹਨਾ, ਪੀਲੇ, ਛੱਜੂ ਤੇ ਸ਼ਾਹ ਹੁਸੈਨ ਨੇ ਆਪੋ ਆਪਣੀ ਬਾਣੀ ਹੇਠ ਲਿਖੀਆਤੁਕਾਂ ਨਾਲ ਸੁਨਾਣੀ ਸ਼ੁਰੂ ਕੀਤੀ ਸੀ, ਕਰਮਵਾਰ:-(ੳ) “ਮੈਂ ਉਹੀ ਹੈ, ਮੈਂ ਉਹੀ ਸਹੀ।' (ਅ) “ਅਸਾਂ ਨਾਲ' ਸੋ ਭਲੇ ਜਨਮਤ ਹੀ ਮਰਜਾਤ ਬਿਖੈ ਕੀਚ ਆਲੁ ਨਹਿ, ਭਈ ਨੇ ਜਤਾ ਕੀ ਤਾਤ (ਏ), “ਕਾਗਦ ਕੀ ਜੇ ਹੋਵੈ ਨਾਰੀ, ਵਿਸ ਗੰਦਲ ਅਤੇ ਜਾਨ ਕਟਾਰੀ !' (ਸ) “ਬੋਲਨ ਦੀ ਇਹ ਤਾਂ ਜਾ ਨਾਹ । ਚੁਪ ਵੇ ਅੜਿਆ ਚੁਪ ਕਰ ਜਾਇ ॥

- ੪0 - Digitized by Panjab Digital Library / www.panjabdigilib.org