ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/357

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

© 1 " " " "

  • 41

ਵਰਕੇ ਦੇ ਪਿਛਲੇ ਪਾਸੇ ਪਹਿਲੇ ਚਾਰ ਗੁਰੂਆਂ ਦੇ ਚਲਾਣੇ ਦੇ ਥਿਤ ਸੰਮਤ ਸਾਦੇ ਜਿਹੇ ਲਫ਼ਜ਼ਾਂ ਵਿਚ ਬਤੌਰ ਯਾਦਦਾਸ਼ਤ ਦਰਜ ਕਰਾ ਦਿਤੇ, ਅਤੇ ਜੋ ਉਤਾਰੇ ਇਸ ਬੀੜ ਤੋਂ ਓਹਨਾਂ ਦੇ ਜੀਓ'ਦਿਆਂ, ਓਹਨਾਂ ਦੀ ਮੌਜੂਦਗੀ, ਅਤੇ ਉਹਨਾਂ ਦੀ ਖ਼ਬਰ ਵਿਚ ਹੋਏ, ਉਹਨਾਂ ਵਿਚ ਇਹ ਤਾਕੰਸ਼ਾਂ ਉਸੇ ਤਰ੍ਹਾਂ ਨਕਲ ਕਰ ਲਈਆਂ ਗਈਆਂ । ਪੰਜਵੇਂ ਗੁਰੂ ਦੇ ਚਲਾਣੇ ਦੀ ਥਿਤ ਗੁਰੂ ਹਰ ਗੋਬਿੰਦ ਸਾਹਿਬ ਨੇ ਆਪ ਦਰਜ ਕੀਤੀ ਜਾਂ ਕਹਿਕੇ ਕਿਸੇ ਸਿਖ ਫੋਲੋਂ ਕਰਾਈ। ਆਦਿ-ਬੀੜ' ਤੋਂ ਉਤਾਰੇ ਜੋ ਇਸ ਵੇਲੇ ਗਏ, ਅਰਥਾਤ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ, ਅਤੇ ਜਿਨ੍ਹਾਂ ਵਿਚ ਖ਼ਾਲੀ ਪਹਿਲੇ ਪੰਜ ਗੁਰੂ ਸਾਹਿਬਾਨ ਦੇ ਚਲਾਣੇ ਦਆਂ ਥਿਤਾਂ ਹੀ ਦਿੱਤੀਆਂ ਹਨ, ਉਹ ਭੀ ਮੌਜੂਦ ਹਨ। ਇਹ ਇੰਦਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਤੋਂ ਰਿਹਾ ਹੋਕੇ ਵਾਪਸ ਅੰਮ੍ਰਿਤਸਰ ਆ ਜਾਨ ਪਿਛੋਂ ਕਦੇ ਹੋਇਆ । ਏਸ ਤੋਂ ਪਿਛੋਂ “ਆਦਿ-ਬੀੜ ਵਿਚ ਦੋ ਹੋਰ ਥਿੜਾਂ ਸੰਮਤ ੧੭੧੭-੧੮ ਵਿਚ ਜਾਕੇ ਸ਼੍ਰੀ ਹਰਿ ਕ੍ਰਿਸ਼ਣ ਜੀ ਦੀ ਹਥੀਂ ਦਰਜ ਹੋਈਆਂ, ਜਦ ਉਹ ਹਾਲੀ ਗੁਰੂ ਨਹੀਂ ਬਣੇ ਸਨ । ਏਥੇ ਪਹੁੰਚਕੇ ਇਕ ਡਾਢੀ ਅਬ ਗਲ ਹੋਈ ਹੈ । ਇਹਨਾਂ ਦੋ ਥਿਤਾਂ, (ਬਾਬੇ ਗੁਰਦਿਆਂ ਦੀ ਅਤੇ ਗੁਰੂ ਹਰ ਗੋਬਿੰਦ ਸਾਹਿਬ ਦੀ) ਦੇ ਦਰਜ ਹੋਣ ਤੋਂ ਪਿਛੋਂ ਜੋ ਪਹਿਲਾ ਹੀ ਉਤਾਰਾ ਆਦਿ-ਬੀੜ ਤੋਂ ਹੋਇਆ, ਉਹ ਸਾਡੀ ਖ਼ੁਸ਼ਕਿਸਮਤੀ ਨਾਲ ਮੌਜੂਦ ਹੈ । ਏਸ ਉਤਾਰੇ ਦੇ ਲਿਖਾਰੀ ਨੇ ਇਹ ਪਿਛਲੀਆਂ ਦੋ ਥਿਤਾਂ ਨਕਲ ਕਰਦੇ ਸਮੇਂ ਉਹਨਾਂ ਬਾਬਤ ਇਹ ਹਾਸ਼ੀਆ ਆਪਣੇ ਉਤਾਰੇ ਵਿਚ ਚੜਾ ਦਿੱਤਾ : “ਮਹਲ ੮ ਅਠਵੇਂ ਜੀ ਕਾ ਨਕਲੁ ਹੈ | ਖਾਸ ਕਲਮ ਆਪਣੀ ਹਥੀਂ ਲਿਖਿਆ ਕਰਤੇ ਪੁਰਖੁ ।” ਇਹ colophon ਸਾਡੇ ਬੜੇ ਕੰਮ ਆਈ ਹੈ। ਸਤਵੇਂ ਅਤੇ ਅਠਵੇਂ ਗੁਰੂਆਂ ਦੇ ਚਲਾਣੇ ਦੀਆਂ ਬਿਤਾਂ “ਆਦਿ-ਬੀੜ` ਵਿਚ ਨਹੀਂ ਲਿਖੀਆਂ ਗਈਆਂ। ਏਸ ਤੋਂ ਪਿਛੋਂ ਜੋ ਬੀੜ ਨਾਵੇਂ ਗੁਰੂ ਸਾਹਿਬ ਨੇ ਆਪਣੇ ਪਿਛਲੇ

  • *

vel 117 -੩੪੩ Digitized by Panjab Digital Library / www.panjabdigilib.org