ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/356

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- RE ੯. ਸਾਖੀ ਮਹਲਾ ਪੰਜ । | ਗਰੰਥ ਸਾਹਿਬ ਦੀਆਂ ਪ੍ਰਾਚੀਨ’ ਬੀੜਾਂ ਵਿਚ ਤਾਂ ਨਹੀਂ, ਪਰ ਅਡ ਛੋਟੇ ਛੋਟੇ ਰਸਾਲਿਆਂ ਦੀ ਸ਼ਕਲ ਵਿਚ ਅਤੇ ਅਜ ਕਲ ਨਿਤਨੇਮ ਦੇ ਗੁਟਕਿਆਂ ਵਿਚ ਇਹ ਤਿੰਨ ਬਾਣੀਆਂ ਮਿਲਦੀਆਂ ਹਨ : ੧੦. ਨਸੀਹਤ ਨਾਮਾ ਕਾਨੂੰ। ੧੧. ਪੈਂਤੀਸ ਅਖਰੀ, ਅਤੇ ੧੨. ਹਾਜਿਰ ਨਾਮਾਂ ਇਹ ਤਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੁੜ ਗਈਆਂ ਹਨ । ਹੋਰ ਕਿਤਨੇ ਹੀ ਫੁਟਕਲ ਲੋਕਾਂ ਸ਼ਬਦਾਂ ਤੋਂ ਇਲਾਵਾ ਦੋ ਵਡੇ ਆਕਾਰ ਦੀਆਂ ਰਚਨਾਵਾਂ ਗੁਰੂ ਅਰਜਨ ਦੇਵ ਜੀ ਦੇ ਵੇਲੇ ਤਕ ਬਣ ਚੁਕੀਆਂ ਸਨ । ਇਕ ਸੀ “ਮਕੇ ਦੀ ਗੋਸ਼ਟ’ ਅਤੇ ਦੂਜੀ ਪ੍ਰਾਣ ਸੰਗਲੀ ਦਾ ਕੁਝ ਹਿੱਸਾ, ਹੋਰ ਨਾਵਾਂ ਹੇਠ । ਗੁਰੂ ਹਰ ਗੋਬਿੰਦ ਸਾਹਿਬ ਦੇ ਵੇਲੇ (ਜਗਾਵਲੀ ਲਿਖੀ ਗਈ, ਅਤੇ ਉਸਤੋਂ ਪਿਛੋਂ ਅਜਿਤੇ ਰੰਧਾਵੇ ਦੀ ਗੋਬਟ’ ‘ਗਿਆਨ ਸਰੋਦਯ` ਆਦਿ । ਪਰ ਇਹਨਾਂ ਪਿਛੋਂ ਰਚੀਆਂ ਬਾਣੀਆਂ ਨਾਲ ਏਸ ਕਿਤਾਬ ਵਿਚ ਬਹੁਤ ਥੋੜਾ ਵਾਸਤਾ ਪੈਂਦਾ ਹੈ; ਉਪਰ ਦਿਤੀਆਂ ਬਾਰਾਂ ਫ਼ਾਲਤੂ ਬਾਣੀਆ ਦੇ ਸਬੰਧ ਵਿਚ ਹੀ ਕੁਝ ਕਹਿਣਾ ਹੈ । ਚਲਿਤ ਜੋਤਿ ਜੋਤ ਸਮਾਵਣ ਕੇ ਹਕੀਕਤ ਰਾਹ ਮੁਕਾਮ | ਰ ਜੇ ਸ਼ਿਵਨਾਭ ਕੀ ਇਤਿਹਾਸਕ ਤੌਰ ਪੁਰ ਬੜੀਆਂ ਜ਼ਰੂਰੀ ਚੀਜ਼ਾਂ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਪ੍ਰਾਚੀਨ ਬੀੜਾਂ ਦੇ ਬਨਣ; ਅਤੇ ਉਹਨਾਂ ਬਾਣੀਆਂ ਦੇ ਵਧਾ ਘਟਾ ਦੀਆਂ ਤਾਰੀਖਾਂ ਮੁਕਰਰ ਕਰ ਸਕੇ ਹਾਂ । ਗਰ ਸਾਹਿਬਾਨ ਦੇ ਚਲਾਣੇ ਦੀਆਂ ਬਿਤਾਂ ਬੀੜ ਵਿਚ ਦੇਣ ਦੀ ਰਸਮ ਤੋਂ ਖੁਦ ਪੰਚਮ ਪਾਤਸ਼ਾਹੀ ਨੇ ਟੋਰੀ ਸੀ, ਜਿਨ੍ਹਾਂ ਨੇ ਆਦਿ ਬੀੜ ਤਿਆਰ ਕਰ ਕੇ ਉਸ ਦੇ ਅੰਤ ਵਿਚ ਇਕ ਅੰਕ ਦਿਤੇ ਪਰ ਗੋਰੇ -੩੨ Digitized by Panjab Digital Library / www.panjabdigilib.org