ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/355

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪ੍ਰਾਚੀਨ ਬੀੜਾਂ ਦੇ ਪਿਛੇ ਫ਼ਾਲਤੂ ਬਾਣੀਆਂ ਪਾਠਕ ਉਪਰ ‘ਛਾਲਤੂ ਬਾਣੀਆਂ , ਦੇ ਲਫ਼ਜ਼ ਅਤੇ ਉਹਨਾਂ ਦੇ ਨਾਮ ਘੜੀ ਮੁੜੀ ਪੜ੍ਹਕੇ ਥੱਕ ਤੇ ਅੱਕ ਗਏ ਹੋਣਗੇ । ਹੁਣ ਇਹ ਦੇਖੋ ਜੋ ਫਾਲਤੂ ਬਾਣੀਆਂ’ ਕੀ ਹਨ ਅਤੇ ਉਹਨਾਂ ਦੀ ਅਸਲੀਅਤ ਕੀ ਹੈ ? ਏਸਨੂੰ ਪੜਕੇ ਅਕੇਵਾਂ ਕੁਝ ਦੂਰ ਹੋ ਜਾਏਗਾ। ਪਾਚੀਨ ਬੀੜਾਂ ਦੇ ਪਿਛੇ ਹਿਫ਼ਾਜ਼ਤ ਲਈ ਲਾਏ ਜਾਂ ਕਰੇ ਰਹਿ ਗਏ ਪਤਿਆਂ ਪੁਰ ਅਕਸਰ ਹੇਠ ਦਬੀਆਂ ਫ਼ਾਲਤੁ ਥਾਣੀਆਂ ਲਿਖੀਆਂ ਮਿਲਦੀਆਂ ਹਨ : ੧. ਬਸੰਤ ਕੀ ਵਾਰ ਮਹਲਾ ੫ ॥ ੨. ਸ਼ਲੋਕ ਮਹਲਾ ੧-ਜਿਤ ਦਰ ਲਖ ਮੁਹਮਦਾ' ਵਾਲੇ ੩. ਸਲੋਕ ਮਹਲਾ ੧-ਬਾਇ ਆਤਿਸ ਆਬ ਖ਼ਾਕ`, ਵਾਲੇ। ਇਹਨਾਂ ਦਾ ਨਾਮ ਹੀ ‘ਗੋਸ਼ਟ ਮਲਿਆਰ ਨਾਲ ਹੋਈ` ਹੈ। ੪. ਰਾਗ ਰਾਮਕਲੀ ਰਤਨਮਾਲਾ ਮਹਲਾ ੧ | ਇਹ ਪਹਿਲੇ ਫ਼ਾਰਸੀ ਅਖ਼ਰਾਂ ਵਿਚ ਲਿਖੀ ਗਈ ਸੀ । ੫. ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ । ੬. ਰਾਗ ਮਾਲਾ । ੭. ਸ਼ਿਆਹ ਕੀ ਬਿਧੀ : ੮. ਚਲਿੜ ਜੋਤਿ ਜੋਤ ਸਮਾਵਣ ਕਾ । (ਗੁਰੁ ਸਾਹਿਬਾਨ ਦੇ ਚਲਾਣੇ ਦੀਆਂ ਥਿਤਾਂ, ਬਹੁਤ ਕਰਕੇ ਤਤਕਰੇ ਦੇ ਪਿਛੇ ) -੩੪੧ Digitized by Panjab Digital Library / www.paniabdigilib.org