ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/350

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

• • ' • • • • ਸਥ ਵਿਚ ਦੁਖਣ ਜਾਂਦੇ ਬੁਰਹਾਨਪੁਰ ਵਿਚ ਹੀ ਪਿਛੇ ਰਹਿ ਗਏ ( ਸਨ, ਉਸ ਵਕਤ ਕੰਵਾਰੇ ਸਨ। ਬੁਰਹਾਨਪੁਰ ਹੀ ਖੜ੍ਹੀਆਂ ਦੇ ਘਰ ਦੀ ਕਰ ਲਈ ਹੋਣੀ ਏ। ਏਸ ਤਰ੍ਹਾਂ ਗੁਰੂ ਹਠੀ ਸਿੰਘ ਜੀ ਦੀ ਉਮਰ ਸੰਮਤ | ੧੮੩੯ ਵਿਚ, ਜਦ ਉਹਨਾਂ ਚਲਾਣਾ ਕੀਤਾ, ਕੋਈ ੭੨ ਵਰੇ ਦੀ ਸੀ, ! ਜੋ ਠੀਕ ਹੈ । ਤੇਹਰਵੀਂ ਕਿਤਾਬ ਏਸ ਸੰਗਤ ਵਿਚ ਗੀਤਾ ਦਾ ਤਰਜਮਾ ਮਰਹੱਟੀ ਜ਼ਬਾਨ ਪਰ ਗੁਰਮੁਖੀ ਅੱਖਰਾਂ ਵਿਚ ਲਿਖਿਆ ਸੀ । ਅਤੇ ਚੌਧਵੀ ਥਾਂ ਅਸੀਂ ਓਹਨਾਂ ਸਨਦਾਂ ਦਾ ਸ਼ਬਨ ਕਰ ਸਕਦੇ ਹਾਂ ਜੋ ਪੁਜਾਨ ਦੇ ਕਬਜ਼ੇ ਵਿਚ ਹਨ ਤੇ ਮੈਂ ਜਿਨ੍ਹਾਂ ਨੂੰ ਨਹੀਂ ਵੇਖ ਸਕਿਆ । ਏਸ ਪਰਾਣੀ ਸੰਗਤ ਤੋਂ ਬਿਨਾਂ ਮੈਂ ਸਿਰਫ਼ ਬੜੀ ਸੰਗਤ ਤੇ ਪੰਚਾਇਤੀ ਅਖਾੜੇ ਦੇ ਦਰਸ਼ਨ ਕਰ ਸਕਿਆ। ਏਥੇ ਤਿੰਨ ਆਦਿ-ਗੁੰਬ ਸਾਹਿਬ ਲਿਖਤ ਦੇ ਹਨ, ਜੋ ਪੁਰਾਤਨ ਤੇ ਇਕ ਨਵਾਂ । ਦੋਹਾਂ ਪੁਰਾਤਨ ਬੀੜਾਂ ਵਿਚ ਚਾਰ ਫ਼ਾਲਤੂ ਬਾਣੀਆਂ (ਜਿਤ ਦਰ ਲਖ ਮੁਹਮਦਾ,ਰਤਨਮਾਲਾ, ਹਕੀਕਤ ਰਾਹ ਮੁਕਾਮ ਅਤੇ ਰਾਗ ਮਾਲਾ) ਲਿਖੀਆਂ ਹਨ, ਜਿਨ੍ਹਾਂ ਵਿਚੋਂ ਰਾਗਮਾਲਾ ਛੇਕੜ ਪੁਰ ਹੈ । ਦਸਾਂ ਗੁਰੂਆਂ ਦੇ ਚਲਾਣੇ ਦੇ ਸੰਮਤ .m ton Al to 1 ਦਿੱਤੇ ਹਨ। (olic ie ੩੮-ਕੁਝ ਹੋਰ ਪੁਰਾਣੀਆਂ ਬੀੜਾਂ । ਸੂਬਾ ਸਰਹਦ ਨੂੰ ਪਸ਼ਾਵਰ, ਇਕ ਪੁਰਾਣਾ ਗ੍ਰੰਥ ਸਾਹਿਬ ਜਿਸ ਵਿਚ ਦਸ਼ਮੇਸ਼ ਜੀ ਦਾ ਨੀਸ਼ਾਣ' ਹੈ, ਮਾਈ ਬਧਕੀ ਦੇ ਘਰ ਹੈ, ਜਿਸ ਪਾਸ ਹੋਰ ਕਈ ਯਾਦਗਾਰੀ ਚੀਜ਼ਾਂ ( relics ) ਭੀ ਹਨ, ਜਿਵੇਂ ਗੁਰੂ ਨਾਨਕ ਸਾਹਿਬ ਦੀ ਦਸਤਾਰ, ਗੁਰੂ ਗੋਬਿੰਦ ਸਿੰਘ ਦੇ ਛੋਟੇ ਹੁੰਦੇ ਦੀ ਜੁੱਤੀ ਦਾ ਇਕ ਪੈਰ, ਗੁਰੂ ਗੋਬਿੰਦ ਸਿੰਘ ਜੀ ਦੇ ਦੋ ਬੜੇ ਜ਼ਰੂਰੀ ਹੁਕਮਨਾਮੇ, ਇਕ ਹੁਕਮਨਾਮਾ ਲਿਖਾਰੀ ਦੇ ਹੋਥ ਦਾ ਲਿਖਿਆ ਧੋਲ ਦੀ ਸੰਗਤ ਵਲ। ਧੌਲ ਜ਼ਿਲਾ ਗੁਜਰਾਤ ਵਿਚ d, old --੩ ੩੬ Digitized by Panjab Digital tībrary | www.panjabdigilib.org