ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/331

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਿਆ, ਦਜੇ ਉਸ ਨੂੰ ਸਨਦੀ ਬੀੜ ਜਾਣ ਕੇ ਨਕਲ ਕਰਦੇ ਚਲੇ ਗਏ ਅਤੇ ਗ਼ਲਤੀ ਫੈਲਦੀ ਗਈ । ਪਿਛੋਂ ਆ ਕੇ ਇਕ ਕਹਾਣੀ ਘੜਨੀ ਪਈ । ਜਿਸ ਵੀ ਬੀੜ ਵਿਚ ਇਹ ਲਫ਼ਜ਼ ਮਹਲਾ ੫ ਏਸ ਸ਼ਬਦ ਦੇ ਪਹਿਲੇ ਲਿਖਿਆ ਹੈ, ਉਥੇ ਹੀ ਇਹ ਪ੍ਰਤੱਖ ਲੜੀ ਹੈ, ਭਾਵੇਂ ਕਰਤਾਰਪੁਰ ਵਾਲੀ ਬੀੜ ਹੋਵੇ, ਤੇ ਭਾਵੇਂ ਬਵਾਲੀ !! ਜੈਜਾਵੰਤੀ ਰਾਗ ਦੇ ਚਾਰ ਸ਼ਬਦ ਗੁੰਬ ਸਾਹਿਬ ਦੇ ਅਖੀਰ ਪੁਰ ਰਾਗ ਬਿਭਾਸ ਪ੍ਰਭਾਤੀ ਦੇ ਪਿਛੇ ਰਖੇ ਹਨ ! ਰਾਗਾਂ ਦੇ ਪਿਛੋਂ 'ਭੋਗ ਦੀ ਬਾਣੀ' ਦੀ ਤਰਤੀਬ ਇਹ ਹੈ : ਸੰਗ-ਫ-ਚੌ 1:Lt), ਸਵਯਾ (ਦੋਨੋ ਕਿਸਮ ਦੇ); ਸਲੋਕ ਵਾਰਾਂ ਤੇ ਵਧੀਕ; ਸਲੋਕ ਮਹਲਾ ੯, ਸਲੋਕ ਕਬੀਰ ਤੇ ਫ਼ਰੀਦ, ਮੁੰਦਾਵਣੀ ॥ ਅਤੇ ਏਸ ਤੋਂ ਪਿਛੋਂ:-ਸ਼ਲੋਕ, ਜਿਤ ਦਰ ਲਖ ਮੁਹਮਦਾ; ਸਲੋਕ, “ਬਾਇ ਆਤਿਸ਼ ਆਬ; ਰਾਗ ਰਾਮਕਲੀ ਦੀ ਰਤਨਮਾਲਾ (ਹਸਬ ਦਸਤੂਰ ਟਿੱਪਨੀ ਸਮੇਤ); ਹਕੀਕਤ ਰਾਹ ਮੁਕਾਮ; ਅਤੇ ਰਾਗ ਮਾਲਾ॥ “ਮੁੰਦਾਵਣੀ’ ਅਤੇ “ਰਾਗਮਾਲਾ ਮੁੰਦਾਵਣੀ ਤੇ ਰਾਗ ਮਾਲਾ ਦੇ ਵਿਚਾਲੇ ਫ਼ਾਲਤੁ ਬਾਣੀਆਂ ਏਸੇ ਤਰ੍ਹਾਂ ਹੋਰ ਬੀੜਾਂ ਵਿਚ ਵੀ ਦਰਜ ਹਨ । | ਰਾਗਮਾਲਾ ਤੋਂ ਪਿਛੇ ਦਿਤਾ ਹੈ ‘ਚਲਿ ਜੋਤੀਜੋਤ ਸਮਾਵਣ ਕਾ’ ਜਿਸ ਵਿਚ ਦਸਾਂ ਗੁਰੂਆਂ ਦੇ ਚਲਾਣੇ ਦੀਆਂ ਥਿਤਾਂ ਦਿਤੀਆਂ ਹਨ । ਅਖ਼ੀਰ ਪੁਰ ‘ਸਿਆਹੀ ਕੀ ਬਿਧੀ’ ਲਿਖੀ ਹੈ। ਇਸ ਬੀੜ ਵਿਚ, “ਬਲ ਹੁਉ ਬੰਧਨ ਛੁਟੇ ਸਭੁ ਕਿਛ ਹੋਤ ਉਪਾਇ ਵਾਲੇ ਦੂਹਰੇ ਦੇ ਪਹਿਲੇ ਪਾਤਸ਼ਾਹੀ ੧੦’ ਦੇ ਲਫ਼ਜ਼ ਨਹੀਂ ਲਿਖੇ ॥ ‘ਨਾਵੇਂ ਮਹਿਲ ਦੇ ਸਲੋਕਾਂ ਦੇ ਪਿਛੇ ਕਿਹਾ ਹੈ :-'ਜੁਮਲਾ ਸਲੋਕਾਂ ਲਾ ੨੧o’। ਇਸ ਵਿਚ ਸਾਰੇ ਗੁਰੂਆਂ ਦੇ ਲੋਕ ਸ਼ਾਮਲ ਹਨ। ਆਪ --੩੧੭ - Digitized by Panjab Digital Library / www.panjabdigilib.org