ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਨਵੰਤ ਨਾਨਕ ਰਾਜ ਨਿਹਚਲ, ਪੂਰਣ ਪੁਰਖ ਭਗਵਾਨਾ ॥੩॥ ਮੋਹਨ ਜੀ ਹੁਣ ਤਕ ਹੇਠਾਂ ਉਤਰ ਆਏ ਸੀ, ਪੋਥੀਆਂ ਗੁਰੂ ਸਾਹਿਬ ਦੇ ਅਗੇ ਰਖੀਆਂ, ਅਤੇ ਨਿਤਾ ਦੇ ਵਾਕ ਕਹਿਕੇ ਮਥਾ ਟੇਕਿਆ । ਤਦ ਗੁਰੂ ਸਾਹਿਬ ਨੇ ਖ਼ੁਸ਼ ਹੋਕੇ ਉਸਨੂੰ ਵਰ ਦਿਤਾ, ਅਤੇ ਚੌਥੀ ਪੌੜੀ ਜਿਸ ਵਿਚ ਸਚੀ ਮਰੀ ਉਸਨੂੰ ਮੁਖ਼ਾਤਿਬ ਕੀਤਾ ਹੈ, ਇਸ ਤਰ੍ਹਾਂ ਪਰ ਗਾਵੀ : ਮੋਹਨ ! ਤੂ ਸਫ਼ਲ ਫਲਿਆ, ਸੋਣ ਪਰਵਾਰ* । ਮੋਹਨ ਪੁਤੁ ਮੀਤ ਭਾਈ ਕੁਟੰਬ ਸਭ ਤਾਰੇ।* ਤਾਰਿਆ ਜਹਾਨ ਲਾਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨਿ ਤੁਧ ਨੋ ਧੰਨ ਕਹਿਆ, ਤਿਨ ਜਮੁ ਨੇੜ ਨ ਆਇਆ ॥ ਬੇਅੰਤ ਗੁਣ ਤੇਰੇ ਕਥੇ ਨ ਜਾਹੀ, ਸਤਿਗੁਰ ਪੁਰਖ ਮੁਰਾਰੇ । ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ ॥੪॥ ' ਏਨੇ ਨੂੰ ਮੋਹਰੀ ਜੀ,ਛੋਟੇ ਮਾਮਾ ਜੀ ਆ ਗਏ,ਅਤੇ ਗੁਰੂ ਸਾਹਿਬ ਨੂੰ ਸਦਕੇ . ਘਰ ਲੈ ਗਏ । ਮਾਮੀ ਮਿਲੀ ਅਤੇ ਗੁਰੂ ਰਾਮਦਾਸ ਤੇ ਬੀਬੀ ਭਾਨੀ ਦੇ .. ਵਿਯੋਗ ਵਜੋਂ ਸ਼ੋਕ ਪ੍ਰਗਟ ਕੀਤਾ ਅਤੇ ਕਿਹਾ ਕਿ ਤੁਸੀਂ ਗੋਇੰਦਵਾਲ ਹੀ ਆ ਵਸੋ । ਗੁਰੂ ਸਾਹਿਬ ਨੇ ਉਤਰ ਦਿੱਤਾ ਕਿ ਸਰ ਦੀ ਕਾਰ ਹੋ ਰਹੀ ਹੈ, ਸਾਡਾ ਉਥੇ ਹੀ ਰਹਿਣਾ ਠੀਕ ਹੈ । ਪਰ ਮਾਮੀ ਦੇ ਕਹੇ ਤਿੰਨ ਦਿਨ ਗੋਇੰਦਵਾਲ ਰਹਿਣਾ ਮੰਨ ਲਿਆ। ਕੁਝ ਚਿਰ ਪਿਛੋਂ ਮੋਹਰੀ ਦੇ . ਪੜ ‘ਨੰਦ' ਅਤੇ ਪੋਤੇ ‘ਸੰਦਰ’ ਨੇ ਮਥਾ ਆ ਟੇਕਿਆ। ਅਗਲੀ ਸਵੇਰ ' ਗੁਰੂ ਸਾਹਿਬ ਦਰ ਨੂੰ ਨਾਲ ਲੈਕੇ ਗੁਰੂ ਅਮਰਦਾਸ ਦੇ ਦਿਹਰੇ ਗਏ ਅਤੇ ਸੁੰਦਰ ਨੂੰ ਕਿਹਾ, ਜੋ ਤੂੰ ਉਹਨਾਂ ਦੇ ਮਾਣ ਸਮੇਂ ਪਾਸ ਸੀ ਅਤੇ ਸਿਆਣਾ

  • ਇਹ ਦੋ ਸਤਰਾਂ ਬਾਬੇ ਮੋਹਨ ਪ੍ਰਥਾਏ ਹੀ ਹਨ ।

| ਮਤਲਬ ਹੈ ਕਿ ਹਾਲ ਉਹਨਾਂ ਨੂੰ ਚਲਾਣਾ ਕੀਤੇ ਬਹੁਤ ਵ ਨਹੀਂ ਸਨ ਹੋਏ ਅਤੇ ਮਾਮਾ ਮਾਮੀ ਗੁਰੂ ਅਰਜਨ ਨੂੰ ਉਸ ਤੋਂ ਪਿਛੋਂ ਪਹਿਲੀ ਵਾਰ ਮਿਲੇ ਹਨ । ਮੁਕਾ ਦੇਣ ਵੀ ਨਹੀਂ ਗਏ । Digitized by Panjab Digital Library / www.panjabdigilib.org