ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/323

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਇਹ ਸੰਨ ਮੁਲਕਾਂ ਜਾਂ “ਫ਼ਸਲੀ ਹੈ । ਅਕਬਰ ਨੇ ਸੂਰਜੀ ਸਾਲ ੩੬੫ ਦਿਨ ਕਾ ਮੁਕਰਰ ਕਰਕੇ, ਵਰਤਮਾਨ ਹਿਜਰੀ ਮੰਨ ਤੋਂ ਸ਼ੁਰੂ ਕੀਤਾ ਸੀ। ਸੰਨ ੧੨੫੩ ਫ਼ਸਲੀ, ਈਸਵੀ ਸੰਨ ੧੮੪੬ ਦੇ ਬਰਾਬਰ ਪੈਂਦਾ ਹੈ । ਸਰਜ ਪ੍ਰਕਾਸ਼ ਜਿਸ ਦੇ ਆਧਾਰ ਪੁਰ ਉਪਰਲੀ ਇਬਾਰਤ ਬੜੀ ਉਤੇ ਲਿਖੀ ਹੈ, ਸੰਨ ੧੮੪੩ ਵਿਚ ਖ਼ਤਮ ਹੋ ਕੇ ਪ੍ਰਕਾਸ਼ਤ ਹੋਇਆ ਸੀ। ਹੁਣ ਵਾਲੀ ਇਮਾਰਤ ਤੀਜੀ ਹੈ ਜੇ ਚੌਥੀ ਪੰਜਵੀਂ ਨਹੀਂ। ਇਸ ਪੁਰਾਣੀ ਸੰਗਤ ਵਿਚ ਲਿਖਤ ਦਾ ਇਕ ਗੁੰਬ ਸਾਹਿਬ ਹੈ, ' ਜਿਸ ਵਿਚ ਲਿਖੇ ਜਾਨ ਦਾ ਕੋਈ ਸੰਮਤ ਨਹੀਂ ਦਿੱਤਾ। ਪਰ ਅਖਰਾਂ ਦੀਆਂ ਸ਼ਕਲਾਂ, ਆਮ ਹਾਲਤ, ਅਤੇ ਅੰਦਰਲੀ ਗਵਾਹੀ ਤੋਂ ਦੋ ਸੌ ਵਰੇ ਤੋਂ ਕੁਝ ਉਪਰ ਪੁਰਾਣਾ ਹੈ, ਸੰਮਤ ੧੭੭੫ ਦੇ ਲਾਗੇ ਦਾ। ਮਿੱਲ ਅਤੇ ਉੱਲੀ ਨਾਲ ਛੇਕੜਲੇ ਬਹੁਤ ਸਾਰੇ ਪਤੇ ਜੁੜ ਗਏ ਹਨ, ਅਤੇ ਉਹਨਾਂ ਨੂੰ ਖੋਲੂਨਾ ਔਖਾ ਹੈ । ਇਹ ਹਾਲ ਮੈਂ ਸਤੰਬਰ ੧੯੧੬ ਵਿਚ ਵੇਖਿਆ। | ਇਹ ਰੀਥ ਕਿਸੇ ਹੋਰ ਪਰਾਣੀ ਬੀੜ ਤੋਂ ਨਕਲ ਕੀਤਾ ਗਿਆ ਹੈ, ਜਿਸ ਵਿਚ ਨਾਵੇਂ ਮਹਲ ਦੀ ਬਾਣੀ ਨਹੀਂ ਸੀ। ਨਕਲ ਕਰਦੇ ਸਮੇਂ ਇਹ ਬਾਣੀ ਕਿਤੋਂ ਹੋਰਥੋਂ ਲੈ ਕੇ ਚਾਹੜੀ ਹੈ, ਅਤੇ ਬਾਣੀ ਦੀ ਤਰਤੀਬ ਮੁੰਦਾਵਣੀ ਤੋਂ ਅਗੇ ਤੇ ਪਿਛੇ ਉਹੋ ਰਖੀ ਹੈ। ਤਤਕਰੇ ਤੋਂ ਦਿਸਦਾ ਹੈ ਕਿ ਮੁੰਦਾਵਣੀ ‘ਭੋਗ ਦੀ ਬਾਣੀ' ਦੇ ਵਿਚਾਲ ਆਈ ਸੀ। ਉਸ ਤੋਂ ਪਹਿਲੇ ਸ਼ਲੋਕ ਸਹਸਕ੍ਰਿਤਿ, ਗਾਬਾ, : ਹੇ, ਚਉਬੋਲੇ, ਸਲੋਕ ਵਾਰਾਂ ਤੇ ਵਧੀਕ ਸਨ। ਫੇਰ ਮੁੰਦਾਵਨੀ ਵਾਲਾ ਸ਼ਲੋਕ ਆ ਕੇ ਪਿਛੋਂ ਤਰਤੀਬਵਾਰ ਇਹ ਬਾਣੀਆਂ ਸਨ :-ਸ਼ਲੋਕ ਮਹਲਾ ੯; ਸਲੋਕ ਕਬੀਰ ਜੀ ਕੇ ਸਲੋਕ ਸ਼ੇਖ ਫ਼ਰੀਦ ਦੇ; ਸਵੈਯੇ ਸ੍ਰੀ ਮੁਖਵਾਕ ਮਃ ੫; ਸਵੈਯੇ ਭੁੱਣਾ ਕੇ; ਸ਼ਲੋਕ, ਜਿਤ ਦਰ ਲਖ ਮੁਹਮਦਾ; ਗੋਸ਼ਟ ਮਲਾਰ ਨਾਲ ਹੋਈ; ਰਤਨ ਮਾਲਾ; ਹਕੀਕਤ ਰਾਹ ਮੁਕਾਮ; ਅਤੇ ਸਭ ਤੋਂ ਪਿਛੇ ਰਾਗ ਮਾਲਾ, ਜਿਸ ਤੋਂ ਪਿਛੋਂ ਖ਼ਾਲfਸਿਆਹੀ ਕੀ ਬਿਧੀ ਲਿਖੀ ਹੈ।

en 141 .. - ੩੦੯ Digitized by_Panjab Digital Library www.panjabdigilib.org