ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਿਨਵੰਤ ਨਾਨਕ ਧਰਮ ਪਿਆਸੇ, ਮਿਲ, ਦਰਸ਼ਨ ਸੁਖ-ਸਾਰਾ ll੧॥ . . . y (ਰਾਗ ..ਉੜੀ); ਆਪਣੇ ਮੰਦਰ ਮਹਿਲਾਂ* ਦੀ ਵਡਿਆਈ ਗੁਰੂ ਸਾਹਿਬ ਦੇ ਮੂੰਹੋਂ ਸੁਣਕੇ ਬਾਬਾ ਮੋਹਨ ਕੁਝ ਪਸੀਜਿਆ, ਅਤੇ ਚੁਬਾਰੇ ਦੀ ਬਾਰੀ ਖੋਲਕੇ ਕੁਝ ਮਿਹਣੇ ਕੁਮਿਹਣੇ ਦੇਕੇ ਪਿਛੇ ਹਟ ਗਿਆ । ਮਾਮੇ ਦੇ ਮੂੰਹੋਂ ਤਾਹਨੇ ਮਿਹਣੇ : ਸੁਣਕੇ , ਗੁਰੂ ਸਾਹਿਬ ਦਿਲੋਂ ਖ਼ੁਸ਼ ਹੋਏ ਅਤੇ ਹੁਣ ਦੂਜਾ ਸ਼ਬਦੇ ਗਾਂਵਿਆ: ਮੋਹਨ ਤੇਰੇ ਬਚਨ, ਅਨੂਪ, ਚਾਲ ਨਿਰਾਲੀ । ਮੋਹਨ ਤੂੰ ਮਾਨਹਿ ਏਕਜੀ, ਅਵਰ ਸਭ ਰਾਲੀ । ਮਾਨਹਿ ਤ ਏਕ ਅਲੇਖ ਠਾਕੁਰ, ਜਿਨਹਿ ਸਭ ਕਲ ਧਾਰੀਆ ॥ ਤੁਧ ਬਚਨ ਗੁਰਕੇ ਵਸੇ ਕੀਆ, ਆਦਿ ਪੁਰਖ · ਬਨਵਾਰੀਆ।. ਤੂੰ ਆਪ ਚਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ ॥ ਬਿਨਵੰਤ, ਨਾਨਕ ! ਪੈਜ ਰਾਖੇ, ਸਭ ਸੇਵਕ ਸਰਣਿ ਤੁਮਾਰੀਆ॥੨॥1 ਮੋਹਨ ਤੋਂ ਹੁਣ ਨਾ ਰਿਹਾ ਗਿਆ, ਸੰਦੁਕ ਦਾ ਜੰਦਰਾ ਖੋਲ ਪੋਥੀਆਂ ਹਥ ਲੈਕੇ ਹੇਠਾਂ ਉਤਨ ਲਈ ਚੁਬਾਰੇ ਵਿਚੋਂ ਨਿਕਲਿਆ, ਜਿਕੁਰ ਬੀਣ ਸੁਣਕੇ ਸੱਪ ਆਪਣੀ ਖੁੱਡ ਵਿਚੋਂ ਨਿਕਲਦਾ ਹੈ । ਗੁਰੂ ਸਾਹਿਬ ਨੇ ਉਚਰਾਂ ਨੂੰ ਤੀਜੀ ਪਉੜੀ ਆਰੰਭ ਦਿੱਤੀ : ਮੋਹਨ ਤੁਧ ਸਤ ਸੰਗਤਿ ਧਿਆਵੈ, ਦਰਸ ਧਿਆਨਾ । ਮੋਹਨ, ਜਮ ਨੇੜਿ ਨ ਆਵੈ ਤੁਧੁ ਜਪੇ ਨਿਦਾਨਾ । ਜਮਕਾਲੁ ਤਿਨ ਕਉ ਲਗੈ ਨਾਹੀ, ਜੋਇ ਇਕ ਮਨ ਧਿਆਵਹੇ । ਮਨ ਬਚ ਕਰਮ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵੇ। ਮਲ ਮੁੜ ਮੁੜ ਜਿ ਮੁਗਧ ਹੋਤੇ, ਸਿ ਦੇਖ ਦਰਸਿ ਸੁ ਗਿਆਨਾ ॥ "ਇਹ ਉਸਦੀ ਆਪਣੀ ਵਡਿਆਈ ਨਹੀਂ ਕਿਉਂ ਜੋ ਇਹਨਾਂ ਸ਼ਬਦਾਂ ਵਿਚ ਉਸਦੇ ਨਿਜੀ ਗੁਣਾਂ ਔਗੁਣਾਂ ਵਲ ਕੋਈ ਇਸ਼ਾਰਾ ਨਹੀਂ । ਮੋਹਨ ਨੇ ਜੇ ਇਹਨਾਂ ਨੂੰ ਨੂੰ ਆਪਣੀ ਉਸਤਤ ਸਮਝਿਆ ਸੀ, ਤਦ ਉਸਦੀ ਸਮਝ ਬਾਬਤੇ ' ਅਸੀ' ਉਚੀ ਰਾਇ ਕਾਇਮ ਨਹੀਂ ਕਰ ਸਕਦੇ । - ੩੨ - Digitized by Panjab Digital Library / www.panjabdigilib.org