ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/317

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

-.. ਕੀ ਅਰਥ ਸਨ ! ਹਾਂ ਓਥੇ ਨੀਸ਼ਾਣ’ ਗੁਰੂ ਅਰਜਨ ਦੇਵ ਦੇ ਹਥਾਂ ਦਾ ਸੀ । (੨) “ਸੌ ਪਰਖ’ ਵਾਲੇ ਚਾਰ ਸ਼ਬਦ “ਰਹਿਰਾਸ’ ਵਿਚ ਨਹੀਂ ਆਏ । ਜੈਜਾਵੰਤ ਰਾਗ ਵਿਚ ਗੁਰੂ ਤੇਗ ਬਹਾਦਰ ਦੇ ਚਾਰ ਸ਼ਬਦ, ਰਾਗ ਗਉੜੀ ਤੋਂ ਪਿਛੇ ਦਿਤੇ ਹਨ, ਨਾ ਕਿ ਜੈਤਸਰੀ ਦੇ ਪਿਛੇ, ਅਤੇ ਨਾ ਬਿਭਾਸ ਪ੍ਰਭਾਤੀ ਦੇ ਪਿਛੇ। ਗੁਰੂ ਤੇਗ ਬਹਾਦਰ ਦੇ ਹੋਰ ਸ਼ਬਦਾਂ ਤੇ ਸ਼ਲੋਕਾਂ ਦੇ ਦੇਣ ਵਿਚ ਤਰਤੀਬ ਦਾ ਅਜਕਲ ਦੇ ਗਰੰਥ ਸਾਹਿਬਾਂ ਨਾਲੋਂ ਬੜਾ ਫ਼ਰਕ ਹੈ। ਚੇਤੇ ਰਹੇ ਕਿ ਸੰਮਤ ੧੭੩੨ ਤੋਂ ਪਿਛੋਂ ਇਹ ਪਹਿਲਾਂ ਰੰਥ ਸਾਹਿਬ ਹੈ, ਜਿਸ ਵਿਚ ਨਾਵੇਂ ਗੁਰੂ ਦੀ ਬਾਣੀ ਦਰਜ ਹੋਈ ਹੈ । ਲਫ਼ਜ਼ ਫ਼ਰਕ ਵੀ ਦੇਖੇ ਗਏ ਹਨ। ਕੁਝ ਸਮਾ ਦੇ ਕੇ ਚੰਗੀ ਤਰ੍ਹਾਂ ਪੜਤਾਲ ਦੀ ਲੋੜ ਹੈ, ਪਰ ਮੈਨੂੰ ਇਤਨੀ ਫੁਰਸਤ ਨਹੀਂ ਸੀ ਕਿ ਇਹ ਕੰਮ ਕਰ ਸਕਦਾ, ਗੱਡੀ ਪਕੜਨੀ ਸੀ। “ਮੁੰਦਾਵਣੀ’ fਪਿਛੋਂ ਤਰਤੀਬ ਵਾਰ ਇਹ ਕੁਝ ਲਿਖਿਆ ਹੈ : ਮੰਦਾਵਣੀ; ਸਲੋਕ-“ਜਿਤ ਦਰ ਲਖ ਮੁਹਮਦਾ; ਸ਼ਲੋਕ · ਬਾਇ ਆਤਿਸ਼ ਆਬ'; ਸ਼ਲੋਕ ਮਹਲਾ ੯ (੫੬), ਰਤਨਮਾਲਾ; ਹਕੀਕਤ ਰਾਹ ਮੁਕਾਮ ਰਾਜੇ ਸਿਵਨਾਭ ਕੀ, ਅਤੇ ਰਾਗਮਾਲਾ ਏਥੇ ਤਿੰਨ ਕਰੇ ਪਤਰੇ ਛਡਕੇ ਫੇਰ, ਸਿਆਹੀ ਕੀ ਵਿਧੀ (ਛੋਟੀ) ਲਿ. ਹੈ, ਅਤੇ ‘ਚਲਿੜ ਜੋਤੀਜੋਤ ਸਮਾਵਣ ਕੇ ਗੁਰੂ ਤੇਗ ਬਹਾਦਰ ਤਕ ਦਿਤੇ ਹਨ। ਬਾਬੇ ਗੁਰਦਿਤੇ ਦੇ ਚਲਾਣੇ ਦੀ ਥਿਤ ਨਹੀਂ ਦਿਤੀ । ਇਹ ਬੜੀ ਪ੍ਰਮਾਣੀਕ ਬੀੜਾਂ ਵਿਚੋਂ ਇਕ ਹੈ । res ੨੮-ਬੀੜ ਸੰਮਤ ੧੭੪੪ ਪਟੇਟਾ ਰਾਮ ਦੀ ਚੁਨਾਰ ਤੋਂ ਛੇ ਸਤ ਮੀਲ ਤੇ ਇਕ ਛੋਟਾ ਰਾਮ ‘ਪਟੇਟਾ` ਹੈ । -੩੦ ੩ Digitized by Panjab Digital Library | www.panjabdigilib.org