ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/313

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

" ਦਸਮ ਗੁਰੂ ਨੂੰ ਸਮਾਏ ੮੪ ਵਰੇ ਹੋ ਚੁਕੇ ਸਨ, ਪਰ ਏਸ ਲਿਖਾਰੀ ਨੇ ਉਹ ਥਿਤ ਕਿਤੋਂ ਹੋਰਥਾਂ ਲੈ ਕੇ ਵੀ ਨਹੀਂ ਲਿਖੀ, ਜੋ ਕੁਝ ਸਾਮਣੇ ਪਿਆ ਸੀ, ਉਸ ਦੀ ਨਕਲ ਕਰ ਛਡੀ ਹੈ । ਕਸਬੀ ਲਿਖਾਰੀ ਹੋਣਾ ਏ । ਰਤਨ ਮਾਲਾ ਦੇ ਪਿਛੇ ਭੀ ਮਾਮੂਲੀ ਟਿੱਪਣੀ ਦਿਤੀ ਹੈ । ਏਸ ਬੀੜ ਵਿਚ ਦਰਜ ਨਾਵੇਂ ਮਹਲ ਦੇ ਸ਼ਬਦਾਂ ਦਾ, ਮੈਂ ਛਾਪੇ ਦੀ ਬੀੜ ਨਾਲ ਟਾਕਰਾ ਕੀਤਾ ਹੈ ਅਤੇ ਇਹ ਮਾਲਮ ਕੀਤਾ ਹੈ ਕਿ ਸ਼ਬਦਾਂ ਦੀ ਤਰਤੀਬ ਵਿਚ ਕਈ ਰਾਗਾਂ ਹੇਠ ਫ਼ਰਕ ਹੈ, ਜਿਸ ਤਰ੍ਹਾਂ ਰਾਗ ਜੈਤਸਰੀ ਰਾਗ ਤਿਲੰਗ ਤੇ ਰਾਗ ਬਸੰਤ ਹੇਠਾਂ ॥ ਤਤਕਰੇ ਵਿਚ ਦਿਤੀਆਂ ਪ੍ਰਤੀ ਦੀ ਤਰਤੀਬ, ਗ੍ਰੰਥ ਸਾਹਿਬ ਦੇ ਅੰਦਰ ਦਿਤੀ ਸ਼ਬਦਾਂ ਦੀ ਤਰਤੀਬ ਨਾਲੋਂ ਫ਼ਰਕ ਸਿਰ ਹੈ, ਭਾਵੇਂ ਇਕ ਦੋ ਥਾਵਾਂ ਪਰ ਹੀ ਸਹੀ । (ਜੈਜਾਵੰਤੀ ਨੂੰ “ਜੋਤਸਰੀ' ਦੇ ਪਿਛੇ ਰਿਖਿਆ ਹੈ, ਗੁੰਬ ਸਾਹਿਬ ਦੇ ਅਖੀਰ ਤੇ ਨਹੀਂ । | ਇਹ ਬੀੜ ਅਤੇ ਮੰਮਤ ੧੮੧੧ ਦੀ ਬੀੜ, ਪਹਿਲੇ ਸਿਲਹਟ ਸ਼ਹਿਰ ਦੀ ਸੰਗਤ ਵਿਚ ਹੁੰਦੀਆਂ ਸਨ, ਜਦ ਉਹ ਸੰਗਤ ਟੁਟ ਗਈ, ਤਦ ਬੀੜਾਂ ਨੂੰ ਹਜੂਰ ਸੰਗਤ’ ਵਾਕਾਂ ਵਿਚ ਭੇਜ ਦਿਤਾ ਗਿਆ ।

  • * *

੨੬-ਸੂਬਾ ਆਗਰਾ ਤੇ ਅਵਧ ਦੀਆਂ ਬੀੜਾਂ | | ਯੂ. ਪੀ. ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਕਈ ਥਾਂ ਪ੍ਰਾਚੀਨ ਬੀੜਾਂ ਹਨ। ਸਭ ਤੋਂ ਪੁਰਾਣੀ ਬੀੜ ਸੰਮਤ ੧੭੧੬ ਦੀ ਲਿਖੀ ਬਾਬਾ ਰਾਮ ਰਾਇ ਜੀ ਦੇ ਦਿਹੁਰੇ ਡੇਹਰਾਦੂਨ ਵਿਚ ਹੈ। ਇਹ ਬੜੀ ਹੀ ਜ਼ਰੂਰੀ ਚੀਜ਼ ਹੈ । ਏਸੇ ਤੋਂ ਇਕ ਉਤਾਰਾ ਹੋਰ ਕੀਤਾ ਗਿਆ ਸੀ, ਜੋ ਸੰਮਤ ੧੭੪੨ ਵਿਚ ਜਾ ਕੇ ਮੁੱਕਾ। ਇਹ ਦੋ ਤੇ ਇਹਨਾਂ ਦੇ ਨਾਲ ਦੀਆਂ ਬੀੜਾਂ ' ਆਪਣੀ ਵਖਰੀ ਸ਼੍ਰੇਣੀ ਵਿਚ ਹਨ। | ਖ਼ਾਸ ਯੂ.ਪੀ. ਵਿਚ ਸਭ ਤੋਂ ਪੁਰਾਣੀ ਬੀੜ ਜੋ ਮੈਂਦੇ ਹੈ, ਉਹ ਛੋਟਾ ਮਿਰਜ਼ਾ ਪੁਰ ਵਿਚ ਹੈ, ਅਤੇ ਸੰਮਤ ੧੭੩੯ ਦੀ ਲਿਖੀ ਹੈ। (ਦਸਮੇਸ਼ ਜੀ

"* -੨੯੯ - wy,

Digitized by Panjab Digital Library / www.panjabdigilib.org