ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੈ ਜੋ ਨਾਲੋਂ ਵਖਰੀ ਤਰਾਂ ਦੇ ਬੋਲ ਬਣੇ ਹਨ। ਮਥੇ ਦੇ ਸਫ਼ੇ ਉਤੇ ਸੁਨਹਿਰੀ ਅਤੇ ਹੋਰ ਚਮਕੀਲੇ ਮਹਿੰਗੇ ਰੰਗਾਂ ਨਾਲ ਗੁਲਕਾਰੀ ਕੀਤੀ ਹੈ । ਲਿਖਤ ਸੰਦਰ ਮੋਟੇ ਅੱਖਰਾਂ ਦੀ ਹੈ । ਇਕੋ ਖ਼ੁਸ਼ਨਵੀਸ’ ਲਿਖਾਰੀ ਦੀ ਲਿਖੀ ਹੈ। ਚੰਗੀ ਤੋਂ ਚੰਗੀ ਚੀਜ਼ ਮਹੱਯਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇਗੀ, ਅਤੇ ਚੋਖਾ ਖ਼ਰਚ ਆਇਆ ਹੋਵੇਗਾ ਪਰ ਫੇਰ ਵੀ ਇਹ ਹਾਲ ਹੈ ਕਿ ਸਿਆਹੀ ਤੇ ਰੰਗ ਕਾਗਜ਼ ਨੂੰ ਖਾ ਗਏ ਹਨ, ਤੇ ਥਾਂ ਥਾਂ ਛੇਕ ਪਏ ਹਨ । ਹਾਸ਼ੀਏ ਵਿਚ ਸਾਵਾ ਰੰਗ ਜਿਥੇ ਵੀ ਵਰਤਿਆ ਹੈ, ਉਸਨੇ ਕਾਗਜ਼ ਖਾ ਲਿਆ ਹੈ । ਬੀੜ ਵੀ ਕੋਈ ਬਹੁਤ ਪੁਰਾਣੀ ਨਹੀਂ, ਗੁਰੂ ਗੋਬਿੰਦ ਸਿੰਘ ਜੀ ਤੋਂ ਚੋਖੇ ਵਰੇ ਪਿਛੋਂ ਮੁਹਮਦ ਸ਼ਾਹ ਦੇ ਅਹਿਦ ਵਿਚ ਬਣੀ । ਹਾਂ ਚਿੱਟਾਗਾਂਗ ਵਲ ਸਿਲ ਬਹੁਤ ਸੀ। ਬਾਣੀ ਦੀ ਤਰਤੀਬ ਆਦਿ ਵਿਚ ਇਹ ਬੀੜ ਉਸੇ ਪਰਿਵਾਰ ਦੀ ਹੈ ਜਿਸ ਵਿਚ ਚਾਣਗਮ ਦੀ ਸੰਰਤ ਵਾਲੀ ਬੜ ਹੈ । “ਚਲਿੜ ਜੋਤੀ ਜੋਤ ਸਮਾਵਣ ਕਾ’ ਵਿਚ ਬਾਬਾ ਗੁਰਦਿੱਤਾ ਦੀ ਬਿਤ ਨਹੀਂ ਦਿੱਤੀ। ਗੁਰੂ ਹਰਿ ਕ੍ਰਿਸ਼ਨ ਜੀ ਦੇ ਚਲਾਣੇ ਦਾ ਸੰਮਤ ਉਲ ਨਾਲ ਲਿਖਾਰੀ ਨੇ ੧੭੨੭ ਲਿਖਿਆ ਹੈ ਬਜਾਇ ੧੭੨੧ ਦੇ, ਕਿਉਂ ਜੋ ੭ ਤੇ ੧ ਲਿਖਤ ਵਿਚ ਮਿਲਦੇ ਜੁਲਦੇ ਹੁੰਦੇ ਸਨ। ਇਹ ਗਲਤੀ ਸੰਮਤ ੧੮੨੬ ਵਾਲੀ ਨਥੇ ਸਾਹਿਬ ਦੀ ਸੰਗਤ ਦੀ ਬੀੜ ਵਿਚ ਹੋਈ ਹੈ, ਜੋ ਭਾਵੇਂ ਏਸ ਰੰਗੀਨ ਬੀੜ ਤੋਂ ਨਕਲ ਕੀਤੀ ਗਈ ਹੋਵੇ, ਜਾਂ ਦੋਵੇਂ ਕਿਸੇ ਹੋਰ ਬੀੜ ਤੋਂ ਜੋ ਹੁਣ ਮੌਜੂਦ ਨਹੀਂ । “ਸਾਖੀ ਮਹਲਾ ੫ ):::logue ਜੋ ਇਸ ਵਿਚ ਦਿਤੀ ਹੈ,ਉਸ ਦਾ ਬਣੀਗਾਮ ਵਾਲੀ ਬੀੜ ਨਾਲੋਂ ਕੁਝ ਫ਼ਰਕ ਹੈ । ਉਸ ਬੀੜ ਵਿਚ ਜੇਹੜੇ ਲਫ਼ਜ਼ ਪੜੇ ਨਹੀਂ ਜਾ ਸਕਦੇ ਸਨ, ਟਾਕਰਾ ਕਰਨ ਪੁਰ, ਉਹਨਾਂ ਦਾ ਵੀ ਖੌਹ ਲਗ ਜਾਂਦਾ ਹੈ । “ਮਧ ਮਾਂਸ ਨ ਖਾਏ, ਆਗਿਆ ਭੰਗ ਨ ਕਰੇ ੫ ॥” (“ਸਭਨਾ ਜੀਆਂ ਕਾ ਭਲਾ ਮਨਾਵੈ, ਕੋਈ ਦੁਖੈ ਨਾਹੀਂ, ਆਤਮ ਬ੍ਰਹਮ ਪਛਾਨਣ ਵੱਡੀ ਪੂਜਾ, ਇਰ ਹੈ ॥੫॥ - -੨੦ Digitized by Panjab Digital Library / www.panjabdigilib.org