ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਨਤੀ

ਸੰਨ ੧੯੧੫ ਵਿਚ ਮੈਨੂੰ ਢਾਕੇ ਦੀ ਪੁਰਾਣੀ 'ਹਜੂਰ ਸਿਖ ਸੰਗਤ' ਵਿਚ, ਸ੍ਰੀ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੁਝ ਹੁਕਮਨਾਮੇ (ਚਿਠੀਆਂ) ਅਤੇ ਸੰਮਤ ੧੭੩੨ ਅਘਨ ਮਾਸ ਵਿਚ ਲਿਖਿਆ ਗਿਆ 'ਪੂਰਨ' ਗ੍ਰੰਥ ਸਾਹਿਬ, ਅਤੇ ਹੋਰ ਕਈ ਬਹੁਮੁਲੇ ਹਥ ਦੇ ਲਿਖੇ ਗ੍ਰੰਥ ਸਾਹਿਬ ਮਿਲੇ। ਓਹਨਾਂ ਵਿਚ ਇਤਨਾ ਕੁਝ ਨਵਾਂ ਸੀ ਕਿ ਮੇਰੇ ਮਨ ਵਿਚ ਹੋਰ ਉਹੋ ਜਿਹੀ ਸਾਮਗਰੀ ਢੂੰਡ ਕਢਨ ਦਾ ਸ਼ੌਕ ਪੈਦਾ ਹੋ ਗਿਆ।

'ਹੁਕਮਨਾਮਿਆਂ' ਵਿਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਦੇ ਨਾਮ ਦਿਤੇ ਸਨ, ਓਏ ਓਥੇ ਮੈਂ ਗਿਆ; ਜੋ ਕੁਝ ਓਹ 'ਸੰਗਤਾਂ' ਤੋਂ ਪ੍ਰਾਪਤ ਹੋਇਆ, ਓਹਨਾਂ ਮੇਰਾ ਸ਼ੌਕ ਹੋਰ ਵਧਾਇਆ। ਉਸਤੋਂ ਪਿਛੋਂ ਜਿਸ ਪ੍ਰਾਂਤ ਵਿਚ ਵੀ ਮੈਂ ਆਪਣੀ ਨੌਕਰੀ ਦੇ ਸਬੰਧ ਵਿਚ ਗਿਆ, ਸਾਰੇ ਪ੍ਰਾਂਤ ਵਿਚ ਫਿਰਕੇ, ਪਰਾਣੀਆਂ ਸਿੱਖ ਸੰਗਤਾਂ ਅਤੇ ਗੁਰਦਵਾਰੇ ਭੌਂਕੇ, ਅਤੇ ਲੋਕਾਂ ਦੇ ਘਰੀਂ ਜਾ ਜਾ ਕੇ, ਪੁਰਾਤਨ ਗ੍ਰੰਥ ਪੋਥੀਆਂ, ਹੁਕਮਨਾਮਿਆਂ ਆਦਿ ਦੀ ਖੋਜ ਕਰਦਾ ਰਿਹਾ। ਨੌਕਰੀ ਵੇਲੇ ਮੈਂ ਕਦੇ

-੩-