ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/255

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਅਸਲ ਲਿਖਾਰੀ ਦੇ ਹਥ ਦੀ ਲਿਖਨਹੀਂ ਪਾਈ ਗਈ, ਸਭ ਵਿਚ ਇਹ ਵਾਲਤ ਬਾਣੀਆਂ ਇਕੱਠੀਆਂ ਕਿਸੇ ਹੋਰ ਦੀਆਂ ਲਿਖੀਆਂ ਪਿਛੋਂ ਤੇ ਵਰਕਿਆਂ ਪੁਰ ਹੁੰਦੀਆਂ ਹਨ । ਕਦੇ ਕਦੇ ਨਾਵੇਂ ਮਹਿਲ ਦੀ ਬਾਣੀ ਵੀ ਏਸ ਪਿਛੋਂ ਆਏ ਲਿਖਾਰੀ ਦੀ ਹੁੰਦੀ ਹੈ । ਜਿਥੇ ਇਹ ਨਾ ਭੀ ਹੋਵੇ, ਓਥੇ ਕੀ ਹਕੀਕਤ ਰਾਹ ਮੁਕਾਮ ਰਾਜੇ ਸ਼ਿਵ ਨਾਭ ਕੀ' ਵਿਚ ਤੰਜੋਰ ਵਿਚ ਨਾਸਿਕ ਰਾਜ ਦੇ ਹੋਣ ਅਤੇ ਤੰਜੋਰ ਦੇ ਇਕ ਨਾਯਕ ਰਾਜਾ ਦਾ ਨਾਮ ਦਿੱਤਾ ਹੈ, ਜਿਸ ਦੀ ਤਾਰੀਖ਼ ਅਸੀਂ ਮੁਕਰੱਰ ਕਰ ਸਕਦੇ ਹਾਂ । ਓਹ ਤਾਰੀਖ਼ ਸਨ ਈਸਵੀਂ ੧੬੭੩ ਜਾਂ ਸੰਮਤ ੧੭੩੦ ਬਣਦੀ ਹੈ । ਸੋ ਗੁਥ ਸਾਹਿਬ ਦੀਆਂ ਬੀੜਾਂ ਵਿਚ ਇਹ “ਰਾਗਮਾਲਾਂ ਉਸ ਤੋਂ ਪਹਿਲੇ ਦਰਜ ਹੋਈ ਨਹੀਂ ਹੋ ਸਕਦੀ, ਅਰਥਾਤ ਗ੍ਰੰਥ ਸਾਹਿਬ ਦੀ 4 ਆਦਿ-ਬੀੜ' ਤਿਆਰ ਹੋਣ ਨਾਲੋਂ ੮੨ ਵਰੇ ਦੇ ਪਿਛੋਂ, ਜਦ ਭੀ ਹੋਵੇ । ਉਂਜ ਤਾਂ ਇਹ ਰਾਗ ਮਾਲਾ ਭਾਈ ਬੱਨੇ ਦੀ ਬੀੜ ਵਿਚ ਵੀ ਦਿਤੀ ਹੈ, ਨਾਵੇਂ ਮਹਲੇ ਦੀ ਬਾਣੀ ਤੋਂ ਫੌਰਨ ਪਹਿਲੇ ਅਤੇ ਨਾਵੇਂ ਮਹਲ ਦੀ ਬਾਣੀ ਉਸ ਬੀੜ ਵਿਚ ਆਖ਼ਰ ਪੁਰ ਹੈ । ਰਾਗਮਾਲਾ ਤੋਂ ਪਹਿਲੇ ਹਕੀਕਤ ਰਾਹ ਮੁਕਾਮ’ ਵਗੈਰਾ ਹੋਰ ਬਾਣੀਆਂ ਹਨ ਅਤੇ ਉਸੇ ਇਕ ਹੱਥ ਦੀਆਂ ਲਿਖੀਆਂ ਹਨ । ਭਾਈ ਬੱਨੇ ਦੀ ਬੀੜ ਵਿਚ ਬਾਰਾਂ ਚੌਦਾਂ ਹਥਾਂ ਦੀ ਲਿਖਾਈ ਹੈ, ਅਤੇ ਇਹ ਅਸੀਂ ਉਪਰ ਦਸ ਆਏ ਹਾਂ ਕਿ “ਹਕੀਕਤ’, ‘ਰਾਗ ਮਾਲਾ' ਆਦਿ ਬਹੁਤ ਪਿਛੋਂ ਪਾਏ ਵਰਕਿਆਂ ਪਰ ਹਨ । ਸਾਡੀ ਦਲੀਲ ਮੂਜਬ ਤਾਂ ਇਕ ਵੀ ਪ੍ਰਾਚੀਨ ਬੀੜ ਵਿਚ ਰਾਗ ਮਾਲਾ ਦਾ ਨਾ ਹੋਣਾ ਇਸ ਗਲ ਦਾ ਕਾਫ਼ੀ ਸਬੂਤ ਹੈ ਕਿ ਇਹ ਆਦਿ ਬੀੜ ਵਿਚ ਨਹੀਂ ਸੀ। ਪਰ ਹੁਣ ਤਾਂ ਬਹੁਤ ਸਾਰੀਆਂ ਬੀੜਾਂ ਅਜਿਹੀਆਂ ਮੌਜੂਦ ਹਨ, ਜਿਨ੍ਹਾਂ ਵਿਚ ਇਹ ਨਹੀਂ । ਜੇਹੜੀਆਂ ਮੈਂ ਆਪ ਦੇਖੀਆਂ ਹਨ, ਉਹਨਾਂ ਦਾ ਜ਼ਿਕਰ ਉਪਰ ਆ ਚੁਕਾ ਹੈ, ਅਤੇ ਕਿਸੇ ਕਿਸੇ ਦਾ ਹੇਠਾਂ ਆਵੇਗਾ। ਪਰ ਸੰਨ ੧੯੧੮ ਵਿਚ ਜੋ ਲੰਮੀ ਬਹਿਸ “ਰਾਗਮਾਲਾ +੨੪੫ Digitized by Panjab Digital Library / www.panjabdigilib.org