ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/251

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.. . ਵਾਸਤੇ ਏਸ ਉਤੇ ਹੜਤਾਲ ਫੇਰ ਦਿਤੀ ਗਈ। ਪਰ ਬਦਕਿਸਮਤੀ ਤੋਂ ਨਾਲ ਪਹਿਲੀ ਤਕ ਜੋ ਉਪਰਲੇ ਪਰਮਾਨੰਦ ਦੇ ਸ਼ਬਦ ਨਾਲ ਮਿਲ ਕੇ ਹੀ ਲਿਖੀ ਸੀ ਬਾਕੀ ਰਹਿ ਗਈ । ਜੋ ਬੀੜਾਂ ਏਸ ਕਰਤਾਰਪੁਰ ਵਾਲੀ ਬੀੜ ਨੂੰ ਟਕਸਾਲੀ ਸਮਝ ਕੇ, ਏਸ ਨਾਲ ਟਾਕਰਾ ਕਰਕੇ ਬਨਾਈਆਂ ਗਈਆਂ, ਉਹਨਾਂ ਵਿਚ ਖ਼ਾਲੀ ਇਹ ਪਹਿਲੀ ਤੁਕ ਹਾ ਦਿਤੀ ਹੁੰਦੀ ਹੈ, ਜਿਸ ਤਰ੍ਹਾਂ ਕਿ ਛਾਪੇ ਦੇ ਸਾਰੇ ਗ੍ਰੰਥ ਸਾਹਿਬਾਂ ਵਿਚ । ਨਾ ਇਹ ਸ਼ਬਦ, ਨਾ ਏਸ ਦੀ ਪਹਿਲੀ ਤੁਕ ਹੀ ਪ੍ਰਾਚੀਨ ਬੀੜਾਂ ਵਿਚ, ਜੋ “ਆਦਿ-ਬੀੜ’ ਤੋਂ ਸਿਧੀਆਂ ਨਕਲ ਹੋਈਆਂ, ਦਿੱਤੇ ਹਨ, ਜਿਕੁਰ ਬੂੜੇ ਸੰਧੂ ਵਾਲੀ ਬੀੜ ਆਦਿ; ਨਾ ਤਤਕਰੇ ਵਿਚ ਪ੍ਰਤੀਕ ਹੀ ਹੈ । ਇਸ ਵਿਚ ਕੁਝ ਸ਼ਕ ਨਹੀਂ ਕਿ ਇਹ ਸ਼ਬਦ ਭਾਈ ਬੱਨੋ ਦੀ ਬੀੜ ਵਿਚ ਪਹਿਲੀ ਵਾਰ ਦਰਜ ਕੀਤਾ ਗਿਆ । ਅਤੇ ਇਹੋ ਸਿਖਾਂ ਦੀ ‘ਪੱਕੀ ਰਵਾਇਤ ਹੈ । ਤਾਂ ਤੇ ਸਿਧ ਹੈ ਕਿ ਨਾ ਇਹ ਸ਼ਬਦ ਤੇ ਨਾ ਏਸ ਦੀ ਪਹਿਲੀ ਤੁਕ ਹੀ ਆਦਿ ਬੀੜ ਵਿਚ ਸਨ। ਇਹੋ ਹਾਲ ਕਬੀਰ ਦੇ ਸ਼ਲੋਕ : ਧੁਰ ਅੰਬਰ ਵਿਚ ਬੇਲੜੀ’ ਦਾ ਹੈ, ਜੋ ਬਾਬਾ ਮੋਹਨ ਵਾਲੀਆਂ ਪੋਥੀਆਂ ਵਿਚੋਂ ਭਾਈ ਬੰਨੋ ਵਾਲੀ ਬੀੜ ਵਿਚ ਨਕਲ ਕੀਤਾ ਗਿਆ । (ਹ) ਰਹਿਰਾਸ ਵਿਚ ਪਹਿਲੇ ਖ਼ਾਲੀ ਪੰਜ ਸ਼ਬਦ ਹੀ ਦਿਤੇ ਹੁੰਦੇ ਸਨ, ਜਿਸ ਤਰਾਂ ਕਿ ਬਹੁਤ ਸਾਰੀਆਂ ਪ੍ਰਾਚੀਨ ਬੀੜਾਂ ਤੋਂ ਪ੍ਰਗਟ ਹੁੰਦਾ ਹੈ। ਭਾਈ ਬੱਨੇ ਵਾਲੀ ਬੀੜ ਅਤੇ ਉਸ ਤੋਂ ਉਤਾਰਾ ਹੋਈ : ਕਰਤਾਰ ਪੁਰ ਵਾਲੀ ਬੀੜ, ਏਸੇ ਤਰਾਂ ਬੂੜੇ ਸੰਧੂ ਵਾਲੀ ਬੀੜ ਆਦਿ ਕਿਸੇ ਵਿਚ ਵੀ ਦੂਜੇ ਚਾਰ ਸ਼ਬਦ, “ਸੋ ਪੁਰਖ' ਨਾਲ ਸ਼ੁਰੂ ਹੋਨ ਵਾਲੇ, ਨੂੰ ਨਹੀਂ ਦਿਤੇ । ਤਾਂ ਤੇ ਇਹ ਆਦਿ-ਬੀੜ” ਵਿਚ ਨਿਤ ਨੇਮ ਵਾਲੀ ਬਾਣੀ ' ਵਿਚ ਦਰਜ ਨਹੀਂ ਸਨ। (ਕ) ਆਦਿ-ਬੀੜ ਵਿਚ, ਇਕ ਖ਼ਾਸ ਸਬਬ ਕਰਕੇ, ਤਤਕਰਾ ਹੋਣ ਬਾਬਤ ਭੀ ਕਈਆਂ ਨੂੰ ਸ਼ਕ ਹੈ । ਮੈਂ ਨਹੀਂ ਕਹਿ ਸਕਦ -੨੪੧ Digitized by Panjab Digital Library / www.panjabdigilib.org