ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/247

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਵਾਇਤ ਹੈ ਕਿ ਇਹ ਧੁਨੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਪਸੰਦ ਦੀਆਂ ਪਿਛੋਂ ਦਰਜ ਕਰਾਈਆਂ ਸੈਨ, ਉਹਨਾਂ ਦੇ ਚੜ੍ਹਨ ਤੋਂ ਪਹਿਲੇ ਨਹੀਂ ਸਨ । ਗੁਰਬਿਲਾਸ ਛੇਵੀਂ ਪਾਤਸ਼ਾਹੀ ਵਿਚ ਲਿਖਿਆ ਹੈ ਕਿ:ਚੌਪਈ॥ ਸ੍ਰੀ ਸਤਿਗੁਰੁ ਦਿਖ ਲੋਗ ਦਿਵਾਨਾ । ਬਢੇ ਆਦਿਕ ਸਭ ਇਕ ਠਾਨਾ । ਹਰ ਗੋਬਿੰਦ ਕੋ ਕਹਾ ਸੁਨਾਈ । ਆਗਿਆ ਮੋਰ ਸੁਨੋ ਚਿਤ ਲਾਈ । ਸਾਹਿਬ ਬੁਢੇ ਬਚਨ ਬਖਾਨਾ । ਤੁਮ ਕਰਨੇ ਜੁਧ ਮਹਾ ਭੇਆਨਾ। ਗ੍ਰੰਥ ਬੀਚ ਹਮ ਜੋਇ ਲਿਖਾਈ। ਬਾਈ ਵਾਰ ਸੁਨਹੁ ਮਨ ਲਾਈ। ਮਨ ਪਸੰਦ ਸੁਨ ਵਾਰ ਜੋ ਪਾਵੋ । ਤਬੈ ਧੁਨਾਂ ਤੁਮ ਤਾਹਿ ਚੜਾਵੇ ਬਾਣੀ ਔਰ ਨਹੀਂ ਤੁਮ ਕਟਨੀ । ਸਤ ਬਚਨ ਸੁਹੇ ਮਮ ਸੁਣੀ। ਦੀਨ ਹੇਤ ਜੋ ਸੀਸ ਉਤਾਰੇ । ਚਾੜੇ ਬਾਣੀ ਮੁਖੋਂ ਉਚਾਰੇ। ਔਰ ਕਿਸੀ ਕੀ ਚੜੇ ਨੇ ਬਾਣੀ। ਸਤਿ ਬਚਨ ਹਮਰੇ ਤੁਮ ਜਾਣੀ । ਗੁਰ ਬਿਲਾਸ ਲਿਖਣ ਵਾਲਾ, ਮਹਾਰਾਜਾ ਰਣਜੀਤ ਸਿੰਘ ਦੇ ਵਕਤ ਸਿਖਾਂ ਵਿਚ ਫੈਲੇ ਖਿਆਲ ਏਥੇ ਦੇ ਰਿਹਾ ਹੈ । ਸੋ ਭਾਵੇਂ : ਹਦਾਇਤ ਗੁਰੂ ਅਰਜਨ ਦੇਵ ਨੇ ਆਪਨੇ ਪਤੂ ਹਰ ਗੋਬਿੰਦ ਨੂੰ ਕੀਤੀ ਕਿ ਨਾ, ਪਰ ਇਹ ਪ੍ਰਤਖ ਹੈ ਕਿ ਧੁਨੀਆਂ ਬਾਬਤ ਇਹ ਰਵਾਇਤ ਗੁਰ ਬਿਲਾਸ ਰਚੇ ਜਾਨ ਵੇਲੇ ਮੌਜੂਦ ਸੀ । ਬਾਕੀ ਗਲ ਰਹੀ ਸੀਸ ਦੇਕੇ ਬਾਣੀ ਚੜ੍ਹਨ ਵਾਲੀ, ਸੋ ਕਰਤਾ ਨੇ ਵਾਕਿਆਤ ਦੇ ਹੋ ਚੁਕੇਨ -੨੩੭ Digitized by Panjab Digital Library / www.panjabdigilib.org