ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੪੨, ੫੧ ਅਤੇ ੫੬, ਛਾਪ ਦੀ ਬੀੜ ਵਿਚ ਨੰ: ੪੪, ੩੮, ੪੬, ੪੫, ੫੬ ਅਤੇ ੫੭ ਹੋ ਗਏ ਹਨ । ਭੋਗ ਦੀ ਬਾਣੀ ਵਿਚ ਸਭ ਤੋਂ ਛੇਕੜਲਾ ਭਾਗ 1 ਮੁਦਾਵਣੀ' ਹੈ । ਏਥੇ ਗੰਥ ਸਾਹਿਬ ਮੁਕ ਗਿਆ । I\' ਫਾਲਤੂ ਬ-ਸਨਦ ਬਾਣੀਆਂ Apocrypha 'ਮੁਦਾਵਣੀ' ਦੇ ਪਿਛੇ ਛਾਲਤੂ ਤੇ ਰ ਪ੍ਰਮਾਣਕ ਬਣੀਆਂ ਇਸ ਬੀੜ ਵਿਚ ਇਹ ਦਿਤੀਆਂ ਹਨ : (ਉ) ਸ਼ਲੋਕ ਮਹਲਾ ੧ਜਿਤ ਦਰ ਲਖ ਮੁਹਮਦਾ' । (ਅ) ਸਲੋਕ ਮਹਲਾ ੧-'ਬਾਈ ਆਂ ਤੇਸ਼ ਆਬ' । ਇਹ ‘ਸ਼ਟ' ਮਲਾਰ ਨਾਲ ਹੈ । () ਰਤਨ ਮਾਲਾ ਰਾਗ ਰਾਮ ਕੋਲ (ਮਾਮੂਲੀ ਟਿਪਨੀ ਸਮੇਤ) । (ਸ) ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ । (ਹ) ਰਾਟ ਮਾਲਾ। ਅਤੇ (ਕ) ਸਿਆਹੀ ਕੀ ਬਿਧਿ । ਭਾਵੇਂ' ੨੬ ਸਫ਼ੇ : ਥ ਏਸ ਟਾਕਰੇ ਨੂੰ ਦਿੱਤੇ ਹਨ, ਅਤੇ ਮੇਰੇ ਆਪਣੇ ਨੋਟ ਇਸ ਨਾਲੇ ਚਾਰ ਗੁਣਾਂ ਹਨ, ਅਤੇ ਭਾਵੇ' ਦੇ ਗੁੰਬ ਸਾਹਬਾਂ ਦਾ ਨਾਲ ਨਾਲ ਪ੍ਰਕਾਸ਼ ਕਰਕੇ ਉਹਨਾਂ ਦਾ ਆਪੋ ਵਿਚ ਟਾਕਰਾ ਕਰਨ ਵਿਚ ਮੇਰੇ ਕੋਈ ਸਤੇ ਹਫ਼ਤੇ ਲਗੇ ਸਨ, ਪਰ ਤਾਂ ਵੀ ਇਹ ਟਾਕਰਾ ਬਹੁਤ ਓਪਰਾ ਓਪਰਾ ਹੈ । ਠੀਕ ਮੁਕਾਬਲਾ ਕਰਨ ਲਈ ਬਹੁਤ ਵਕਤ ਤੇ ਮਿਹਨਤ ਚਾਹੀਦੇ ਹਨ | ਪਰ ਸਾਡਾ ਮਤਲਬ ਇਤਨੇ ਨਾਲ ਹੀ ਪੂਰਾ ਹੋ ਜਾਂਦਾ ਹੈ, ਜਿਥੋਂ ਤਕ ਇਸ ਕਿਤਾਬ ਦਾ ਵਾਸਤਾ ਹੈ । ੧੫-“ਆਦਿ ਬੀੜ ਵਿਚ ਕੀ ਸੀ ਤੇ ਕੀ ਨਹੀਂ ਸੀ। ਗੁਰਬਿਲਾਸ ਛੇਵੀਂ ਪਾਤਸ਼ਾਹੀ ਵਿਚ ਲਿਖਿਆ ਹੈ ਕਿ ਜਦ ਗੁਰੂ ਅਰਜਨ ਦੇਵ ਨੇ ਭਾਈ ਬਨੋਂ ਵਾਲੀ ਬੀੜ ਪਰਵਾਨ ਕਰ ਲਈ, ਤੇ ਹੁਕਮ ਦਿਤਾ ਕਿ :ਦੋਹਿਰਾ | ਮੁਖ ਆਗਿਆ ਸਭ ਹੀ ਸੁਨੋ ਸੱਤ ਬਾਤ ਨਿਰਧਾਰ 1 ਰੀਬ ਗੁਰੂ ਸਮ ਮਾਨੀਓ ਭੇਦ ਨ · ਕੋਊ ਬਿਚਾਰ ॥ -੨੩੪ Digitized by Panjab Digital Library / www.panjabdigilib.org