ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿ ਉਹ ਪਤੇ ਗੁਰੂ ਅੰਗਦ ਸਾਹਿਬ ਦੇ ਪਤਾਂ ਦਾਸ ਤੇ ਦਾਤੁ ਦੇ ਹਥ ਆਏ ਨ, ਅਤੇ ਜਦ ਗੁਰੂ ਅਰਜਨ ਦੇਵ ਬਾਣੀ ਦੀ ਤਲਾਸ਼ ਵਿਚ, ਅਤੇ ਕਾਗ਼ਜ਼ ਕਲਮਾਂ ਖ਼ਰੀਦਣ ਲਾਹੌਰ ਗਏ ਸਨ, ਅਤੇ ਦਾਲੇ ਨੂੰ, ਜੋ ਉਹਨੀਂ ਦਿਨੀ ਲਾਹੌਰ ਰਹਿੰਦਾ ਸੀ, ਮਿਲੇ ਹਨ, ਤਦ ਕੁਝ ਪਤੇ ਉਨਾਂ ਤੋਂ ਗੁਰੂ ਸਾਹਿਬ ਨੂੰ ਮਿਲ ਗਏ ਹਨ । ਖਡੂਰ ਵਿਚ ਦਾਤੂ ਤੋਂ ਉਹਨਾਂ ਨੂੰ ਕੁਝ ਨਹੀਂ ਸੀ ਲੱਭਾ। ਅਤੇ, ਜੇ ਅਸਲੀ ਲਿਖੇ ਪਤੇ ਮੁਲੋਂ ਗਮ ਵੀ ਹੋ ਗਏ ਹਨ, ਤਦ ਵੀ ਇਕ ਜ਼ਰੀਆ ਗੁਰੂ ਅੰਗਦ ਦੀ ਬਾਣੀ · ਦੇ ਬਚ ਰਹਿਣ ਦਾ ਹੋ ਸਕਦਾ ਸੀ । ਗੁਰੂ ਅਮਰਦਾਸ ਬਾਬਤ ਲਿਖਿਆ ਹੈ ਕਿ ਇਕ ਸਵੇਰ ਉਹਨਾਂ ਨੇ ਬੀਬੀ ਅਮਰੋ ਨੂੰ, ਜੋ ਗੁਰੂ ਅੰਗਦ ਦੇਵ ਜੀ ਦੀ ਲੜਕੀ, ਅਤੇ ਗੁਰੂ ਅਮਰਦਾਸ ਦੇ ਇਕ ਭਤੀਜੇ ਦੀ ਪਤਨੀ ਸੀ, ਪਾਠ ਕਰਦੇ ਸੁਣਿਆ । ਬਾਣੀ , ਨੇ ਉਹਨਾਂ ਦੇ ਦਿਲ ਤੇ ਖਿਚ ਪਾਈ । ਭਾਵੇਂ ਏਸ ਵੇਲੇ ਆਪ ਵਡੇਰੀ ਉਮਰ ਨੂੰ ਦੇ ਸਨ ਪਰ ਇਹ ਬਾਣੀ ਉਹਨਾਂ ਲਈ ਨਵੀਂ ਸੀ, ਜੋ ਉਹਨਾਂ ਨੇ ਅਗੇ ! ਕਦੇ ਨਹੀਂ ਸੀ ਸੁਣੀ ਹੋਈ । ਧਾਰਮਕ ਰੁਚੀ ਵਾਲੇ ਮੁਢ ਤੋਂ ਸਨ। ਉਹਨਾਂ ਨੂੰ ਦੀ ਆਪਣੀ ਬਾਣੀ ਜੋ ਗਰੰਥ ਸਾਹਿਬ ਵਿਚ ਦਿਤੀ ਹੈ, ਉਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਨੇ ਭਗਤਾਂ ਦੀ ਕੁਝ ਬਾਣੀ ਆਪਣੇ ਲਈ ਇਕੱਠੀ ਕੀਤੀ ਹੋਈ ਸੀ, ਜਿਵੇਂ ਸ਼ੇਖ ਫ਼ਰੀਦ ਅਤੇ ਭਗਤ ਕਬੀਰ ਦੇ ਸ਼ਲੋਕ । ਇਹਨਾਂ ਸਲੋਕਾਂ ਵਿਚੋਂ ਕਿਤਨਿਆਂ ਨੂੰ ਮੁਖ ਰਖਕੇ ਉਹਨਾਂ ਨੇ ਆਪਣੇ ਸਲੋਕ ਵੀ ਰਚੇ ਸਨ । ਹੋ ਸਕਦਾ ਹੈ ਕਿ ਜਿਸ ਸਮੇਂ ਆਪ ਗੁਰੂ ਅੰਗਦ ਦੇਵ ਦੀ ਸੇਵਾ ਵਿਚ ਰਹਿੰਦੇ ਸਨ, ਉਸ ਸਮੇਂ ਗੁਰੂ ਅੰਗਦ ਜੀ ਦੇ ਰਚੇ ਸਲੋਕ ਵੀ ਲਿਖ ਲਏ ਹਨ, ਪਰ ਨਿਸਚੇ ਨਾਲ ਅਸੀਂ ਇਹ ਗਲ ਨਹੀਂ ਕਹਿ ਸਕਦੇ । ' ਗੁਰੂ ਅਮਰਦਾਸ ਜੀ ਦੀ ਆਪਣੀ ਬਾਣੀ ਜੋ ਗੁਰੂ ਬਨਣੇ ਪਿਛੋਂ ਉਨਾਂ ਨੇ “ਨਾਨਕ’ ਦੀ ਛਾਪ ਹੇਠਾਂ ਰਚੀ, ਉਹ ਮੌਜੂਦ ਹੀ ਸੀ ਅਤੇ ਉਹਨਾਂ ਦੇ ਵੇਲੇ ਕੀਤੇ ਗਏ ਸੰਗ੍ਰਿਹ ਵਿਚ ਆ ਹੀ ਸਕਦੀ ਸੀ । - ੨੪ - Digitized by Panjab Digital Library / www.panjabdigilib.org -