ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/236

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

.(੧੯) ਨਟ ਨਾਰਾਇਣ । (੨੦) ਮਾਲੀ ਗਉੜਾ। (੨੧) ਰਾਗ ਮਾਰੂ ॥ ਰਾਗ ਮਾਰੂ ਦੇ ਤਤਕਰੇ ਵਿਚ ਪ੍ਰਤੀਕਾਂ ਸਲੋਕਾਂ ਤੋਂ ਲਈਆਂ ਹਨ, ਅਤੇ ਛਾਪੇ ਦੇ ਗਰੰਥ ਵਿਚ ਪਉੜੀਆਂ ਤੋਂ । ਕਬੀਰ ਦੇ ਦੋ ਸ਼ਬਦ ਥਾਂ ਸਿਰ ਨਹੀਂ ਪਏ, ਦੋਹਾਂ ਬੀੜਾਂ ਵਿਚ; ਅਰਥਾਤ ਕਬੀਰ ਦੇ ੧੦ ਸ਼ਬਦ ਦੇ ਕੇ, ਇਕ ਨਾਮ ਦੇਵ ਦਾ ਦਿੱਤਾ ਹੈ, ਉਸ ਤੋਂ ਪਿਛੋਂ ਫੇਰ ਇਕ ਕਬੀਰ ਦਾ, ਫੇਰ ਇਕ ਜੈਦੇਵ ਦਾ, ਉਸਦ fਪਛੋਂ ਫੇਰ ਇਕ ਕਬੀਰ ਦਾ । ਇਹ ਤਰਤੀਬ ਜਾਂ ਬੇਤਰਤੀਬੀ ਸਭ ਬੀੜਾਂ ਵਿਚ ਦੇਖੀ ਗਈ ਹੈ, ਜੋ 'ਆਦਿ-ਬੀੜ ਤੋਂ ਚਲੀ ਆਉਂਦੀ ਦਿਸਦੀ ਹੈ। ਏਸੇ ਤਰਾਂ ਭਰਉ ਰਾਗ ਵਿਚ ਨਾਮਦੇਵ ਦਾ ਇਕ ਸ਼ਬਦ ਦੂਜਿਆਂ ਨਾਲੋਂ ਅੱਡ ਹੋਕੇ ਰਵਿਦਾਸ ਦੇ ਦੋ ਸ਼ਬਦਾਂ ਦੇ ਪਿਛੇ ਆਇਆ ਹੈ, ਅਤੇ ਇਹ ਭੀ ਮੁਦੇ ਤੋਂ ਹੀ ਹੈ । ਇਸਦਾ ਸਬਬ ਉਪਰ ਬੂੜੇ ਸੰਧੂ ਵਾਲੀ ਬੀੜ ਹੇਠਾਂ ਦਸਿਆ ਹੈ । ਮਹਲਾ ੧ ਦੀਆਂ ਤਿੰਨ ਕਾਫ਼ੀਆਂ ਵੀ ਏਸ ਰਾਗ ਹੇਠਾਂ ਦਿੱਤੀਆਂ ਹਨ । ਸ ਸ਼ਾਹ ਹੁਸੈਨ ਨੇ ਇਹ ਬਹਿਰ ਨਹੀਂ ਕਢਿਆ, ਇਹ ਪੁਰਾਣਾ ਹੀ ਛੰਦ ਹੈ । ਮੀਰਾ ਬਾਈ ਦਾ ਇਕ ਸ਼ਬਦ ਇਸ ਰਾਗ ਹੇਠਾਂ ਦਿੱਤਾ ਹੈ, ਜੋ ਮਸ਼ਹੂਰ ਹੈ ਕਿ “ਆਦਿ-ਬੀੜ ਵਿਚ ਨਹੀਂ ਸੀ, ਅਤੇ ਭਾਈ ਬਨੇ ਦੀ ਬੀੜ ਵਿਚ ਵਧਾਇਆ ਗਿਆ ਸੀ । ਪਰ ਏਸ ਰਾਗ ਹੇਠ ਕਿਉਂ ? ਏਸਦਾ ਸਬਬ ਸ਼ਾਇਦ ਇਹ ਹੈ ਕਿ ਸ਼ਬਦ ਦੇ ਉਪਰ ਜਿਸਤਰਾਂ ਬਾਬੇ ਮੋਹਨ ਦੀ ਪੋਥੀ ਵਿਚ ਦਰਜ ਸੀ, ਜਾਂ ਜਿਸਤਰਾਂ ਭਾਈ ਬਨੇ ਨੂੰ ਪ੍ਰਾਪਤ ਹੋਇਆ, ਰਾਗ ਦਾ ਨਾਮ ਦਰਜ ਸੀ । ਪਰ ਮੈਂ ‘ਮੀਰਾ ਬਾਈ' ਦੇ ਸ਼ਬਦਾਂ ਦੀਆਂ ਜੇਹੜੀਆਂ ਨਵੀਆਂ ਛਪੀਆਂ ਕਿਤਾਬਾਂ ਵੇਖੀਆਂ ਹਨ, ਓਹਨਾਂ ਚ ਰਾਗ ਨਹੀਂ ਦਿੱਤਾ ਹੁੰਦਾ। ਹਾਂ ਦਾਦੂ, ਸੂਰਦਾਸ ਆਦਿ ਦੇ ਸ਼ਬਦਾਂ ਨਾਲ ਜ਼ਰੂਰ ਦਿੱਤਾ ਹੁੰਦਾ ਹੈ । ਮੀਰਾਂ ਬਾਈ ਕੰਵਰ ਭੋਜ ਦੀ ਰਾਣੀ ਅਤੇ ਰਾਣਾ ਸਾਂਗਾ ਦੀ ਵੱਡੀ ਨੂੰਹ ਸੀ । ਕੰਵਰ ਭੱਜ ਪਿਤਾ ਦੇ ਹੁੰਦਿਆਂ ਹੀ ਚੜ ਗਿਆ, ਅਤੇ ਛੋਟਾ ਭਰਾ ਕੰਵਰ ਬਿਕੁਮ ਜੀਤ ਰਾਣਾ ਸਾਂਗਾ ਦੇ ਪਿਛੋਂ ਰਾਣਾ ਬਣਿਆ । ਮੀਰਾਂ ਨੂੰ ਤਕਲੀਫ਼ਾਂ ਰਾਣੀ ਬਿਮਾ ਜੀਤ, “ਦੇਵਰ ਨੇ ਦਿੱਤੀਆਂ ਸਨ, ਜਿਸਨੂੰ ਮੀਰਾਂ ਦੇ ਤੌਰ ਤੂੰਕੇ, ਮੰਦਰੀ ਵਿਚ ਖੁਲੇ ਮੁੰਹ ਜਾਣਾ, ਫ਼ਕੀਰਾਂ ਨਾਲ ਮਿਲਨਾ, ਇਕ ਵਿਧਵਾ ਵਾਸਤੇ, ਪਸੰਦਾ ਨਹੀਂ ਸਨ; ਓਹ ਇਸਨੂੰ ਖ਼ਾਨਦਾਨ ਦੀ ਨਮੋਸ਼ ਸਮਝਦਾ ਸੀ, ਸੋ ਰੋਕਾਂ ਖਾਂਦਾ ਸੀ। ਮੀਰਾਂ ਬਾਈ ਅਕਬਰ ਦੇ ਅਹਿਦ ਦੇ ਸ਼ੁਰੂ ਵਿਚ ਗੁਰੂ ਅਰਜਨ ਦੇਵ ਤੋਂ ਕੁਝ ਪਹਿਲੇ ਹੋਈ ਹੈ। ਭਗਤ ਬਾਣੀ ਦੀ ਗਿਨਤੀ ਸਭ ਜਗਹ ਵਾਂਗ ਅਡ ਕੀਤੀ ਹੈ, ਗੁਰੂ ਬਾਣੀ ਨਾਲ ਨਹੀਂ ਰਲਾਈ । ਬੇਨਤ ਕਰਦਿਆਂ ਸੜ ਗਲਤ ਦਿੱਤਾ ਹੈ । -੨੨੬ Digitized by Panjab Digital Library / www.panjabdigilib.org