ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਿਵੇਂ ਏਸ ਤੋਂ ਅਗਲੇ ਵਰਕੇ ੬੭੮ ਪੁਰ ਇਕ ਸ਼ਬਦ ਰਾਗ ਵਡਹੰਸ ਦਾ, ਜੋ ਨਕਲ ਹੋਣੇ ਰਹਿ ਗਿਆ ਸੀ, ਦਿਤਾ ਹੈ : “ਰਾਗ ਵਡਹੰਸ ਮਹਲਾ ੫ ਛੰਤ ਸਤਾਰਵਾਂ ੧੭ ॥ ਪ੍ਰਭ ਕਰਣ ਕਾਰਣ ਸਮਰਥਾ ਰਾਮ । ਰਾਖੁ ਜਗਤੁ ਸਗਲ ਦੇ ਹਬਾ ਰਾਮ ॥ ਬਿਨਵੀਤ ਨਾਨਕੁ ਸੁਖ ਨਾਮਿ ਭਗਤੀ ਦਰ ਵਜਹ ਅਨਹਦ ਵਾਜੇ ॥੪॥੧॥੧੭॥ ਛੰਤ ਵਡਹੰਸ ਕਾ ਰਹਿਆ ਹੋਇਆ ਪਿਛੋਂ ਲਿਖਿਆ ਹੈ ਸਤਾਰਵਾਂ ਸਮਾਲਿ ਵਾਚਣਾ ਲਿਖਣਾ।” ਸੋ ਲਿਖਾਰੀ ਸਿਖ ਆਪਣੀ ਲਿਖੀ ਬੀੜ ਤੋਂ ਉਤਾਰੇ ਕੀਤੇ ਜਾਣ ਦੀ ਉਮੀਦ ਰੱਖਦਾ ਸੀ। ਤਤਕਰੇ ਤੋਂ ਪਿਛੇ ਚਲਿਤ੍ਰ ਜੋਤੀ ਜੋਤ ਸਮਾਵਣ ਕੇ’ ਲਿਖੇ ਹਨ, ਪਹਿਲੇ ਅਠ ਗੁਰੂਆਂ ਅਤੇ ਬਾਬੇ ਗੁਰਦਿਤੇ ਦੇ ਚਲਾਣੇ ਦੀਆਂ ਥਿਤਾਂ ਦਿਤੀਆਂ ਹਨ। ਇਹ ਏਸ ਬੀੜ ਦੇ ੧੭੨੮ ਸੰਮਤ ਵਿਚ ਲਿਖੇ ਗਏ ਹੋਣ ਦੀ ਤਸਦੀਕ ਕਰਦੀਆਂ ਹਨ । ਬਾਬਾ ਗੁਰਦਿਤਾ ਵਾਲੀ ਥਿਤ ਦੇਣ ਵਿਚ ਜੋ ਗਲਤੀ ਨਾਮ ਨਾ ਦੇਣ ਦੀ ਸੀ, ਉਸ ਨੂੰ ਦਸ ਵਰੇ ਪਿਛੋਂ ਏਸ ਬੀੜ ਵਿਚ ਠੀਕ ਕਰ ਦਿਤਾ ਹੈ ਅਤੇ ਲਿਖਿਆ ਹੈ ਕਿ : (ਸੰਮਤ ੧੬੬੫ ਚੇਤ ਸਦੀ ੫ ਚਾਰ ਘੜੀਆਂ ਦਿਨ ਰਹਿੰਦੇ ਸ੍ਰੀ ਸਤਿ ਬਾਬਾ ਗੁਰਦਿਤਾ ਜੀਉ ਸਮਾਣੇ । ਬਾਬਾ ਜੀ ਨੂੰ “ਸਤਿਗੁਰੂ’ ਵੀ ਨਹੀਂ ਲਿਖਿਆ, ਜਿਸ ਤਰ੍ਹਾਂ ਕਿ ਪਹਿਲੇ ਪਹਿਲ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਲਿਖਿਆ ਸੀ। ਗੁਰੂ ਨਾਨਕ ਸਾਹਿਬ ਦੇ ਚਲਾਣੇ ਦੀ ਥਿਤ ਅਸੂ ਵਦੀ ਦਿਤੀ ਹੈ । ਨਾਵੇਂ ਗੁਰੂ ਦੀ ਬਾਣੀ ਪਿਛੋਂ ਵੀ ਕਿਸੇ ਨੇ , 4 · @ · 04) -੨੦੪ Digitized by Panjab Digital Library / www.panjabdigilib.org