ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/211

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੀਲ ਦਖਣ ਵਲ ਇਕ ਪਿੰਡ ਸਾਰਨਕੇ ਹੈ । ਗੁਰਦੁਆਰੇ ਵਾਲੇ ਇਕ ਉਦਾਸੀ ਸਾਧੂ ਹਨ, 'ਸੰਤ ਕੁੰਦਨ ਸਿੰਘ ਜੀ।. ਉਹ ਇਹ ਬੀੜ ਪ੍ਰੋਫੈਸਰ ਜਾ ਸਿੰਘ ਜੀ ਪਾਸ ਲਿਆਏ ਸਨ, ਅਤੇ ਮੈਂ ਇਹ ਬੀੜ ਫੈਸਰ ਹੋਰਾਂ ਦੇ ਮਕਾਨ 'ਪੂਰ ਹੀ ੧੦ ਅਕਤੂਬਰ ਸੰਨ ੧੯੪੩ ਨੂੰ ਖੀ ਸੀ। ਇਹ ਸਾਰੀ ਇਕ ਹਬ ਦੀ ਸਾਫ਼ ਲਿਖੀ ਹੈ । ਇਸ ਦੇ ਲਿਖੇ ਜਾਣੇ ਦਾ ਸੰਮਤ ਗ੍ਰੰਥ ਦੇ ਅੰਤ ਪੁਰ ਰਾਗਮਾਲਾ ਦੇ ਪਿਛੋਂ ਪਤਰੇ ੬੭੭ ਪੁਰ ਇਉਂ ਦਿਤਾ ਹੈ : ਸੰਬਤ ੧੭੨੮ ਗਿਰੰਥ ਗੁਰੁ ਸੰਗਤਿ* ਕਾ ਸੰਪੂਰਣ ਹੋਆ। ( ਸਿਖ ਲਿਖਣ ਵਾਲਾ ਭੂਲਾਂ ਚੁਕਾਂ ਵਾਧਾ ਘਾਟਾ ਬਖਸਣ। ਪੂਰੇ ਗੁਰੂ ਦੇ ਅਮਰਿ, ਸੰਗਤ* ਦੇ ਅਮਰਿ ਬਖ਼ਸ਼ ਲੈਣਾ। ਬਿਦ ਦਾ ਸਦਕਾ ਹਰਿ ਬਾਬਾ' ਖਸਮਾਣਾ ਕਰਣਾ ਅਰੀ, ਇਸ ਜੀਅ ਕੀ ਰਖਿਆ ਕਰਣੀ ਬਾਬੇ ਨਾਨਕ · ਦੇ ਨਾਇ ਦਰਗਾਹ ਖਸਮਾਣਾ ਕਰਣਾ ਸਰਣਿ ਗੁਰੁ , ਸੰਗਤਿ ਕੀ ਰਖਣਾ। ਇਹ ਜੀਉ ਸਾਸਿ ਸਾਸਿ ਭੁਲਣ ਵਿਚਿ ਹੈ, ਪਰ ਆਪਣੇ ਬਿਰਦ ਦਾ ਸਦਕਾ ਰਖਿਆ ਕਰਣੀ ਤੁਹਾਡਾ ਬਿਰਦੁ ਹੈ ਤੁਹਾਡਾ ਬਿਰਦ ਹੈ ਜੀ।” ਲਿਖਾਰੀ ਸਿਖ ਜੋ ਆਪਣਾ ਨਾਮ ਤਕ ਦੇਣਾ ਪਸੰਦ ਨਹੀਂ ਕਰਦਾ, ਉਸ ਦੇ ਮਨ ਦੀ ਹਾਲਤ, ਅਤੇ ਨੇਕ-ਨੀਯਤ, ਜਿਸ ਨਾਲ ਉਸ ਨੇ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ, ਉਪਰਲੀ ਲਿਖਤ ਤੋਂ ਦਿਸ ਰਿਹਾ ਹੈ। ਜਿਥੋਂ ਤਕ ਉਸ ਦੇ ਵਸ ਦੀ ਗਲ ਸੀ ਉਸ ਨੂੰ ਨਕਲ ਕਰਨ ਵਿਚ ਗਲਤੀ ਘਟ ਹੀ ਕੀਤੀ ਹੋਣੀ ਏਂ। ਪਰ ਫੇਰ ਵੀ ਕੁਝ ਨਾ ਕੁਝ ਰਹਿ ਹੀ ਜਾਂਦਾ ਹੈ ਅਤੇ ਲਗਾਂ ਆਦਿ ਦਾ ਫ਼ਰਕ ਪੈ ਹੀ ਜਾਂਦਾ ਹੈ ।

  • 'ਸੰਗਤ ਕ’ ਇਕ ਛੋਟੇ ਸਿਖਾਂ ਦੇ ਫ਼ਿਰਕੇ ਦਾ ਨਾਮ ਸੀ । ਭਾਈ ਫੇਰੂ , ਸੰਗਤੀਆ ਜੀ, ਸਤਵੇਂ ਗੁਰੂ ਤੋਂ ਦਸਵੇਂ ਗੁਰੂ ਦੇ ਵੇਲੇ ਤਕ ਜੀਵ ਹਨ । ਨੱਕੇ ਦੇ ਸਨ ॥

ਦਾ ਆ ..

  • * *

-੨੦੩ Digitized by Panjab Digital Library / www.panjabdigilib.org