ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/21

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਰਾਣੀ ਬੀੜ ਹੈ, ਜੋ ਗੁਰੂ ਹਰ ਰਾਇ ਸਾਹਿਬ ਦੇ ਵੇਲੇ ਨਕਲ ਕੀਤੀ ਗਈ ਜਾਪਦੀ ਹੈ। ਉਤਾਰਾ ਹੋਣ ਦੇ ਠੀਕ ਸਮੇਂ ਦਾ ਠੀਕ ਪਤਾ “ਪੋਥੀ` ਨੂੰ ਮੈਂ ਆਪ ਦੇਖ ਕੇ ਹੀ ਕਰ ਸਕਦਾ ਹਾਂ । ਪਰ ਜੋ ਕੁਝ ਵੀ ਉਹ ਸਮਾਂ ਹੋਵੇ, ਰੰਬ ਸਾਹਿਬ ਦੀ ਇਕ ਬੀੜ ਬਾਬੇ ਨਾਨਕ ਦੀ ਪੋਥੀ ਨਹੀਂ ਹੋ ਸਕੇ, ਅਤੇ ਨਾ ਓਹ ਪੋਥੀ ਜੋ ਬਾਬਾ ਪ੍ਰਿਥੀ ਚੰਦ ਜਾਂ ਉਹਨਾਂ ਦੇ ਪਤੁ ‘ਗਰੁ ਮਿਹਰਬਾਨ’ ਜੀ ਪਾਸ ਸੀ, ਜਿਸਨੂੰ ਉਹ ਗੁਰੂ ਨਾਨਕ ਸਾਹਿਬ ਵਾਲੀ ਪੋਥੀ' ਅਤੇ ਉਹਨਾਂ ਦੇ ਆਪਣੇ ਹਥ ਦੀ ਲਿਖੀ ਦਸਕੇ, ਬਾਬਾ ਪ੍ਰਿਥੀ ਚੰਦ ਨੇ, ਗੁਰੂ ਅਰਜਨ ਦੇਵ ਦੇ ਮੁਕਾਬਲੇ ਪੁਰ ਆਪਣੀ ਵਖਰੀ ਗੁਰੂ ਗੱਦੀ ਕਾਇਮ ਕੀਤੀ ਸੀ । ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨਕਲ ਬਾਬਤ ਇਹੋ ਜਿਹਾ ਦਾਅਵਾ ਕੀਤਾ ਹੀ ਨਹੀਂ ਜਾ ਸਕਦਾ ਸੀ। ਤੇ ਕੁਰਾਨ ਦੇ ਇਕ ਕਲਮੀ ਨੁਸਖੇ ਦਾ ‘ਬ ਸਾਹਿਬ’ ਬਣ ਜਾਣਾ ਇਕ ਕਰਾਮਾਤ ਹੈ, ਜੋ ਮਰਜ਼ਈਆਂ ਦੀ ਤਹਕੀਕਤ ਦੇ ਅਖ਼ਬਾਰਾਂ ਵਿਚ ਆ ਜਾਣ ਤੋਂ (ਸੰਨ ੧੯੦੮), ਲੈ ਕੇ ਅਪ੍ਰੈਲ ਸੰਨ ੧੯੪੪ ਤਕ ਦੇ ਅਰਸੇ ਵਿਚ ਕਿਸੇ ਸਮੇਂ ਚੁਪ ਕੀਤੇ ਹੋਈ ਹੈ । ਪਰ ਕਰਾਮਾਤ ਵਿਚ ਘਾਟਾ ਇਹ ਰਿਹ ਗਿਆ ਹੈ ਕਿ ਕੋਈ ਹੋਰ ਪੁਰਾਣੀ ਪੋਥੀ ਪਰਨ ਦੀ ਥਾਂ ਗੁਰੁ ਗ੍ਰੰਥ ਸਾਹਿਬ ਨੂੰ ਲੈ ਆਂਦਾ ਗਿਆ ਹੈ । ਗੁਰੂ ਅਰਜਨ ਦੇਵ ਦੇ ਬੀੜ ਤਿਆਰ ਕਰਦੇ ਸਮੇਂ ਏਸ ਪੋਥੀ ਦੇ ਜ਼ਿਕਰ ਅਜ਼ਕਾਰ ਦਾ ਨਾ ਹੋਣਾ, ਅਤੇ ਨਾ ਬਾਣੀ ਦੇ ਅਜਿਹੇ ਦੁਰਲਭ ਸਮੇਂ ਨੂੰ ਛੱਡ ਕਢਣ ਲਈ ਗੁਰੂ ਸਾਹਿਬ ਦਾ ਕੋਈ ਜਤਨ ਕਰਨਾ, ਮੇਰੇ ਅਜ਼ੀਜ਼ ਦੇ ਬਿਆਨ ਦੀ ਰੌਸ਼ਨੀ ਵਿਚ ਹੋਣ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ । ਰਹੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਖ਼ੁਦ,ਸੋ ਉਹ ਇਕ ਮਾਮੂਲੀ ਨਕਲ ਜਾਪਦੀ ਹੈ, ਜੋ ਸਾਡੀ ਏਸ ਕਿਤਾਬ ਲਈ ਕੋਈ ਗੌਰਵ ਜਾਂ ਮਹਤਵ ਨਹੀਂ ਰਖਦੀ | ਸ਼ਾਇਦ ਮਿਹਨਤ ਕੀਤਿਆਂ ਤੇ ਹੋਰ ਬੀੜਾਂ ਨਾਲ ਟਾਕਰਾ ਕੀਤਿਆਂ ਕੋਈ ਮਤਲਬ ਦੀ ਗਲ ਨਿਕਲ ਆਵੇ, ਪਰ ਆਸ ਨਹੀਂ ਪੈਂਦੀ। - ੨੧ - Digitized by Panjab Digital Library / www.panjabdigilib.org