ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/208

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਧ ਸੰਤ ਇਕਤੁ ਕਰੇ, ਬਾਲਕ ਕਰਹੁ ਮੰਗਵਾ । ਬਾਪੇ ਸਜਨ ਜਨ ਕੁੜਮ ਭਲੇ ਵੰਡਿਅਹੁ ਅਮਿਤ ਮੇਵਾ। ਅਤੇ ਪਾਇਆ ਗੁਰ ਗਿਆਣ ਦ੍ਰਿੜਾਇਆ ਸਗਲ ਦੁਖ ਮਿਟਾਇਆ ॥ ਲਗਣੁ ਲਿਖਾਇਆ ਧੁਰਹੁ ਆਇਆ ਵੀਆਹੁ ਕੁੜਮ ਦਿਵਾਇਆ ॥ ਅਚਰਜ ਜੰਵ ਬਨਾਈ ਠਾਕਰ, ਮਨਿ ਜਨ ਚੁਕੇ ਸਭ ਦੇਵ ਸੁਰਾ। ਜਨ ਕਹੈ ਨਾਨਕ ਕਾਜ ਹੋਆ | ਵਜੇ ਅਨਹਦ ਤੂਰਾ ॥੪॥ ਇਹ ਸਾਫ਼ ਦਿਸ ਰਿਹਾ ਹੈ ਕਿ ਗੁਰੂ ਹਰ ਗੋਬਿੰਦ ਸਾਹਿਬ ਦੇ ਜਨਮ ਤੋਂ ਲੈ ਕੇ ਵਿਆਹ ਤਕ ਦਾ ਸਾਰਾ ਹਾਲ ਹੈ । ਹਰ ਗੋਬਿੰਦ ਸਾਹਿਬ ਦੇ ਜਨਮ ਦੀ ਗੁਰੂ ਅਰਜਨ ਦੇਵ ਨੂੰ ਬੜੀ ਖ਼ੁਸ਼ੀ ਹੋਈ, ਜਿਸ ਤਰਾਂ ਕਿ ਕਿਤਨੇ ਹੀ ਸ਼ਬਦਾਂ ਤੋਂ ਦਿਸ ਰਿਹਾ ਹੈ । ਜਨਮ, ਵਧਾਈ, ਜ਼ਿਆਫ਼ਤ, ਮੰਡਨ, ਜਨਰੂ, ਪਾਂਧੇ ਬਨਾਨਾ, ਮੰਗਨੀ, ਲਗਣ, ਜੰਬ ਅਤੇ ਵਿਆਹ ਸਗਲ ਰੀਤੀ ਕਰਾਈ, ਵਾਜੇ ਵਜਾਏ ਅਤੇ ਗੁਰੂ ਸਾਹਿਬ ਸਭ ਗਲਾਂ ਕਰਕੇ ਖ਼ੁਸ਼ ਹੋਏ । ਹਾਂ ਇਹ ਲਫ਼ਜ਼ “ਸਤਿਗੁਰ ਬਹਿਕੇ ਵੰਡਿਆ ਫਝ ਅਨੋਖੇ ਹਨ, ਅਤੇ ਉਹਨਾਂ ਦੇ ਨਿਰਮਾਨ ਸੁਭਾਉ ਦੇ ਉਲਟ ਹਨ । ਕੇਰ ਵੇਖੋ ਚੰਦੁ ਵਾਲੀ ਮੰਗ ਛਡਣ ਦਾ ਕੋਈ ਜ਼ਿਕਰ ਨਹੀਂ ਭਾਵੇਂ ਇਸ ਜ਼ਿਕਰ ਦਾ ਨਾ ਹੋਣਾ ਇਹ ਸਿਧ ਨਹੀਂ ਕਰਦਾ ਕਿ ਏਸ ਦੀ ਮੂਲੋਂ ਹੀ ! ਬਨਿਆਦ ਨਹੀਂ ਸੀ ! ਜੇ ਇਹ ਗਲ ਹੋਈ ਤਦ ਗੁਰੂ ਸਾਹਿਬ ਨੇ ਏਸਨੂੰ | ਮਾਮਲੀ ਜਿਹੀ ਗਲ ਸਮਝ ਕੇ ਏਸ ਵਲ ਇਸ਼ਾਰਾਂ ਤਕ ਕਰਨਾ ਵੀ । ਮਨਾਸਿਬ ਨਹੀਂ ਸਮਝਿਆ, ਇਤਿਹਾਸਕਾਰਾਂ ਨੇ ਐਵੇਂ ਪਿਆ ਵਧਾਇਆ ਹੈ, ਅਤੇ ਇਸ ਘਟਨਾ ਨੂੰ ਗੁਰੂ ਸਾਹਿਬ ਦੇ ਸੇ ਦੁਖਾਂ ਦਾ ਅਤੇ ਸ਼ਹਾਦਤ -੨00 n

- Digitized by Panjab Digital Library / www.panjabdigilib.org