ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/198

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੋਬਿੰਦ ਨਾਮ ਚੜ ਸਦਾ ਹਹਿ, ਗੋਬਿੰਦ ਦਾ ਸੰਤ ਕੀ ਬੈਣੀ ॥੪॥ ਗੋਬਿੰਦ ਕੇਰੀ ਭਾਉ ਭਗਵਤ, ਮਨ ਮਛਰ ਮਦ ਰੋਹਤਾ । ਬਦਤਿ ਤ੍ਰਿਲੋਚਨੁ, ਸੁਨੁ ਰੇ ਪ੍ਰਾਣੀ ਮਾਗਉ ਜੋ ਸੰਸਾਰਿ ਬਿਰਕਤਾ ॥੫॥੨॥ ਸਿਖਾਂ ਵਿਚ ਰਵਾਇਤ ਹੈ ਕਿ ਕਬੀਰ ਦੀਆਂ ਪਹਿਲੀਆਂ ਦੋ ਪਾਲਾਂ ਜੋ ਅਸਾਂ ਉਪਰ ਦਿਤੀਆਂ ਹਨ ਉਹ ਇਕ ਪੂਰੇ ਸ਼ਬਦ ਵਿਚ, ਹਨ, ਜੋ ਬਾਬੇ ਮੋਹਨ ਵਾਲੀਆਂ ਪੋਥੀਆਂ ਵਿਚ ਦਿੱਤਾ ਸੀ । ਕਿਉਂਕਿ ਉਸ ਵਿਚ ਹਠ ਯੋਗ ਦੀ ਸਿਖਿਆ ਦਿਤੀ ਹੈ, ਇਸ ਕਰਕੇ ਗੁਰੂ ਸਾਹਿਬ ਨੇ ਏਸਨੂੰ ਗ੍ਰੰਥ ਸਾਹਿਬ ਵਿਚ ਨਹੀਂ ਚੜਾਇਆ | ਅਸਲ ਗੱਲ ਇਉਂ ਜਾਪਦੀ ਹੈ ਕਿ ਗੁਰੂ ਸਾਹਿਬ ਨੇ ਫੈਸਲਾ ਕੀਤਾ ਕਿ ਇਹ ਕਬੀਰ ਦਾ ਸ਼ਬਦ ਨਹੀਂ, ਭਾਈ ਗੁਰਦਾਸ ਏਸਨੂੰ ਪੋਥੀ ਤੋਂ ਨਕਲ ਕਰ ਚੁੱਕੇ ਸਨ, ਸੋ ਉਸ ਪਰ ਹੜਤਾਲ ਫੇਰ ਦਿੱਤੀ ਗਈ। ਪਰ ਦੋ ਪਾਲਾਂ ਕਿਉਂ ਰਹਿਨ ਦਿਤੀਆਂ, ਏਸ ਦੀ ਕੁਝ ਸਮਝ ਨਹੀਂ ਆਉਂਦੀ। ਤਿ ਲੋਚਨ ਦਾ ਸ਼ਬਦ ਭੀ ਆਦਿ ਬੀੜ ਵਿਚ ਜ਼ਰ ਦਿੱਤਾ ਸੀ । ਬੁੜੇ ਸੰਧੂ ਵਾਲੀ ਬੀੜ ਵਿਚ ਇਹ ਪੂਰਾ ਦਿੱਤਾ ਹੈ । ਪਹਿਲੀਆਂ ਦੋ ਸਤਰਾਂ, ਜੋ ਸੰਮਤ ੧੭੧੮ ਦੀ ਬੀੜ ਵਿਚ ਕਿਸੇ ਨੇ ਸਿਆਹੀ ਨਾਲ ਮਿਟਾ ਦਿਤੀਆਂ ਹਨ, ਉਹ ਬੁੜੇ ਸੰਧੂ ਵਾਲੀ ਬੀੜ ਵਿਚ ਇਸ ਤਰ੍ਹਾਂ ਪੁੱਰ ਹਨ:ਨਵ ਨਿਧ ਪਰਸੀ ਕਾਇਰੇ ਚਿੰਤਾ ਅਚਿੰਤ ਕਲਪ ਤਰੋ । ਕੌਣ ਪਾਸ ਹਉ ਮਾਂਰਾਤ ਆਛਉ ਮੇਰ ਪ੍ਰਭੁ ਲਾਜੈ ਲਾਛ ਬਟੋ॥੧॥ ਹੋਰ ਕੇਹੜੀ ਕੇਹੜੀ ਪ੍ਰਾਚੀਨ ਬੀੜ ਵਿਚ ਇਹ ਸ਼ਬਦ ਦਿਤਾ ਹੈ, ਇਸ ਗਲ ਦਾ ਟਾਕਰਾ ਕਰਨ ਪੁਰ ਹੀ ਪਤਾ ਲਗ ਸਕਦਾ ਹੈ । - ੧੯o - Digitized by Panjab Digital Library / www.panjabdigilib.org