ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/195

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

- - - ਵਾਧੇ ਕਰ ਦਿੱਤੇ ਹਨ, ਜਿਨ੍ਹਾਂ ਦਾ ਏਸੇ ਤਰਾਂ ਆਦਿ-ਬੀੜ ਵਿਚ ਹੋਣਾ ਸੰਭਵ ਨਹੀਂ । ਹੁਣ ਏਹਨਾਂ ਪੁਰ ਵਿਚਾਰ ਕਰਦੇ ਹਾਂ । sਧਨੀਆਂ) ਏਸ ਬੀੜ ਵਿਚ ਕਿਤੇ ਦਿਤੀਆਂ ਹਨ ਤੇ ਕਿਤੇ ਨਹੀਂ । ਆਸ਼ਾ ਦੀ ਵਾਰ ਦੇ ਸਿਰ ਉਪਰ ਇਹ ਲਫ਼ਜ਼ ਟਿੰਡੇ ਅਸਰਾਜੇ ਕੀ ਨੀ ਪਰ ਗਾਵਨਾ ਨਹੀਂ ਦਿਤੇ, ਪਰ ਰਾਗ ਗਉੜੀ ਤੇ ਰਾਗ ਸਾਰੰਗ ਦੀਆਂ ਵਾਰਾਂ ਪਰ ਧੁਨੀਆਂ' ਦਿਤੀਆਂ ਹਨ। ਧੁਨੀਆਂ ਵਿਚ ਵਿਚ ਛੁਟ ਜਾਨ ਦੇ ਅਰਥ ਇਹ ਹਨ, ਕਿ ਅਸਲ ਵਿਚ, ਭਾਵ ਆਦਿ-ਬੀੜ ਵਿਚ, ਇਹ ਧਨੀਆਂ ਦਰੁਸਤੀ ਦੀ ਸ਼ਕਲ ਵਿਚ ਹਾਸ਼ੀਏ ਤੇ ਲਿਖੀਆਂ ਸਨ । ਫੇਰ ਜਿਥੇ ਭੀ ਇਹ ਧੁਨੀਆਂ ਵਾਰਾਂ ਦੇ ਸਿਰਾਂ ਪਰ ਦਿਤੀਆਂ ਹਨ, ਓਥੇ ਹੀ ਇਉਂ ਜਾਪਦਾ ਹੈ ਜੋ ਪਿਛੋਂ ਰੂਮਾਲ ਦੀ ਕੰਨੀ ਨਾਲ ਪੁੰਝਣ ਦਾ ਕੁਝ ਜਤਨ ਕੀਤਾ ਹੈ, ਪਰ ਹਰਫ਼ ਮਿਟਾਏ ਨਹੀਂ, ਨਾ ਹੜਤਾਲ ਫਰੀ ਹੈ। ਸ਼ਾਇਦ ਲਿਖਾਰੀ ਨੂੰ ਲਿਖਕੇ ਖ਼ਿਆਲ ਆਇਆ ਹੋਵੇ, ਕਿ ਅਸਲ ਵਾਂਗ ਕਿਨਾਰੇ ਪਰ ਲਿਖਣੀਆਂ ਚਾਹੀਦੀਆਂ ਸਨ । ਜਾਂ ਇਹ ਹੁੰਝੇ ਪਿਛੋਂ ਕਿਸੇ ਦੀ ਕਾਰਸਤਾਨੀ ਹਨ, ਜੋ ਆਪਣੇ ਆਪ ਨੂੰ ਪਹਿਲੇ ਲਿਖਾਰੀ ਨਾਲੋਂ ਵਧੀਕ ਸਿਆਣਾ ਸਮਝਦਾ ਸੀ । ਇਹ ਪੂੰਝੇ ਪਏ ਹੋਏ ਵੀ, ਕੁਝ ਧੁਨੀਆਂ ਦੇ ਨਾ ਹੋਣ ਵਾਂਗ ਅਸਲ ਜਾਂ ਆਦਿ-ਬੀੜ ਵਿਚ ਉਹਨਾਂ ਦੇ ਹਾਸ਼ੀਏ ਪਰ ਲਿਖੇ ਹੋਣ ਦੀ ਦਲੀਲ ਹਨ, ਜਿਸ ਤੋਂ ਕਿ ਇਹ ੧੭੧੮ ਵਾਲੀ ਬੀੜ ਨਕਲ ਕੀਤੀ ਗਈ । ਇਹ ਚੇਤੇ ਰਹੇ - ਜੀ * * *

  • *
  • *

Digitized by Panjab Digital Library / www.panjabdigilib.org