ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/190

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਸ਼ਾਣੀਆਂ ਹਨ । ਹੁਣ ਲੌ 'ਚ ਜੋਤੀ ਜੋਤ ਸਮਾਵਣ ਕੇ’ ਨੂੰ ! ਏਸ ਬੀੜ ਵਿਚ ਗੁਰੂ ਹਰ ਕ੍ਰਿਸ਼ਨ ਦੇ ਚਲਾਣੇ ਤਕ ਦੀਆਂ . ਥਿਤਾਂ, ਬਾਬਾ ਗੁਰਦਿੱਤਾ ਦੇ ਚਲਾਣੇ ਦੀ ਥਿਤ ਸਮੇਤ, ਦਿਤੀਆਂ ਹਨ । ਛੇਕੜਲੀ ਥਿਤ ਗੁਰੂ ਹਰਿ ਕ੍ਰਿਸ਼ਨ · ਦੇ' ਚਲਾਣੇ ਦੀ ਸਲੇ · ਦੇ ਹੇਠਾਂ ਥੋੜੀ ਥਾਂ ਵਿਚ ਕੁਝ ਬਰੀਕ, ਅਖਰਾਂ ਵਿਚ ਅਤੇ ਤੰਗ ਕਰਕੇ ਲਿਖੀ ਹੈ । ਕੋਸ਼ਸ਼ ਇਹ ਕੀਤੀ ਹੈ ਕਿ ਇਹ ਇੰਦਰਾਜ਼ entry ਵੀ ਉਸੇ· · ਸਫ਼ੇ ਪਰ · ਮੁਕ · ਜਾਏ । ਲਿਖਤ ਮੁਢਲੇ ਲਿਖਾਰੀ ਦੀ ਹੀ ਹੈ, ਕਿਸੇ ਹੋਰ ਦੀ ਨਹੀਂ । ਜਿਸਦਾ ਮਤਲਬ ਹੈ ਕਿ ਲਿਖਾਰੀ ਗੁਰੂ ਹਰਿ ਕ੍ਰਿਸ਼ਨ ਦੇ ਚਲਾਣੇ ਦੇ ਪਿਛੋਂ ਤਕ ਜੀਉਂਦਾ ਮੌਜੂਦ ਸੀ, ਅਰਥਾਤ ਆਪਣੀ ਬੀੜ ਲਿਖਣੀ ਖ਼ਤਮ ਕਰਨ ਤੋਂ ਡੇਢ ਦੋ ਵਰੇ ਪਿਛੋਂ ਤਕ । ਗੁਰੂ ਹਰਿ ਰਾਇ ਸਾਹਿਬ ਅਤੇ ਗੁਰੂ ਹਰਿ ਕ੍ਰਿਸ਼ਨ ਦੇ ਚਲਾਨੇ ਇਹਨੀਂ ਦਿਨੀਂ ਹੀ ਲਿਖਾਰੀ ਦੇ ਦੇਖਦਿਆਂ ਹੋਏ ਸਨ । ਅਤੇ ਇਹ ਦੋ ਥਿਤਾਂ ਉਸਨੇ ਆਪਣੀ ਬੀੜ ਵਿਚ ਆਪ ਹੀ ਅਤੇ ਪਹਿਲੀ ਵਾਰ ਲਿਖੀਆਂ। ਪਹਿਲੇ ਚਾਰ ਗੁਰੂ ਸਾਹਿਬਾਨ ਦੇ ਸਮਵਣ ਦੀਆਂ ਚਾਰ ਥਿਤਾਂ “ਆਦਿ-ਬੀੜ” ਦੇ ਪਿਛੇ ਗੁਰੂ ਅਰਜਨ ਦੇਵ ਨੇ ਭਾਈ ਗੁਰਦਾਸ ਤੋਂ ਆਪ ਹੀ ਲਿਖਾਈਆਂ ਸਨ । , ਗੁਰੂ ਹਰਗੋਬਿੰਦ ਜਦ ਸੰਮਤ ੧੬੭੮ ਵਿਚ, ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਕੇ, ਅਤੇ ਬਾਦਸ਼ਾਹ ਦੇ ਨਾਲ ਡੇਢ ਵਰਾ ਹੋਰ ਰਸਤੇ ਵਿਚ ਅਤੇ ਕਸ਼ਮੀਰ ਰਹਿਕੇ ਆਪਣੇ ਘਰ ਅਪੜੇ, ਅਤੇ ਅੰਮ੍ਰਿਤਸਰ ਵਿਚ ‘ਗੁਰੂ ਕੇ ਮਹਲ ਆਦਿ ਸਥਾਨ ਓਹਨਾਂ ਨੂੰ ਮਿਲ ਗਏ, ਭਾਵੇਂ - ੧੮੨ Digitized by Panjab Digital Library | www.panjabdigilib.org .