ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/189

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| 8. , • • ਨੂੰ ਉਪਰ ਇਉਂ ਦਿਤਾ ਹੈ : “ਸੂਚੀ ਪੜ੍ਹ ਪੋਥੀ ਆਰੰਭ ਸੰਮਤ ੧੭੧੮ ਕੀਰਤਿਪੁਰ ਸੀ।” . ਜਪੁਜੀ ਦੀ ਪ੍ਰਤੀਕ ਖ਼ਾਲੀ ‘ਜਪੁ’ ਦਿਤੀ ਹੈ, “ਜਪੁ ਨੀਬਾਣ' ਕਰਕੇ ਨਹੀਂ । ਠੀਕ ਵੀ ਇਹੋ ਸੀ, ਕਿਉਂ ਜੋ ਭਾਵੇਂ ਉਤਾਰਾ ਗੁਰੂ ਹਰਿ ਰਾਇ ਸਾਹਿਬ ਦੇ ਛੇਕੜਲੇ ਵਰੇ ਵਿਚ ਲਿਖਣਾ ਸ਼ੁਰੂ ਹੋ ਗਿਆ ਸੀ, ਪਰ ਉਤਾਰਾ ਆਰੰਭ ਕਰਨ ਤੋਂ ਪਹਿਲੇ ਉਹਨਾਂ ਦੀ ਕੋਈ ਮਨਜ਼ੂਰੀ ਜਾਂ ਆਸ਼ੀਰਵਾਦ ਵਜੋਂ ਉਹਨਾਂ ਦਾ ਕੋਈ ਨੀਸ਼ਾਣ' ਨਹੀਂ ਲਿਆ ਗਿਆ । ਏਸ ਉਤਾਰੇ ਦੀ ਲਿਖਾਈ ਮੁਕੀ ਉਹਨਾਂ ਦੇ ਜੋਤੀ ਜੋਤ ਤੇ ਸਮਾਣ ਮਗਰੋਂ ਪਰ ਪਿਛੋਂ ਵੀ ਨਾਵੀਂ ਜਾਂ ਦਸਵੀਂ ਪਾਤਸ਼ਾਹੀ ਦਾ ਨੀਬਾਣ’ ਏਸ ਵਿਚ ਦਰਜ ਨਹੀਂ ਹੋਇਆ। . ਏਸ ਬੀੜ ਦੀ ਅਸਲ ਕੇਹੜੀ ਸੀ ? ਅਰਥਾਤ, ਇਹ ' ' ਕਿਸ ਬੀੜ ਤੋਂ ਨਕਲ ਕੀਤੀ ਗਈ ? ਏਸ ਬੀੜ ਵਿਚ ਤੇ ' ਮੀਰਾਂਬਾਈ ਦਾ ਸ਼ਬਦ ਰਾਗ ਮਾਰੂ ਹੇਠਾਂ ਨਹੀਂ ਦਿੱਤਾ, ਨਾ ਰਾਗ ਸਾਰੰਗ ਵਿਚ ਸਰਦਾਸ ਦਾ ਪਹਿਲਾ ਸ਼ਬਦ, ਜਾਂ ਉਸਦੀ ਪਹਿਲੀ ਤੁਕ “ਛਾਡ ਮਨ ਹਰਿ ਬੇਮੁਖਨ ਕੋ ਸੰਗ ਨੂੰ ਹੀ ਦਿਤੀ ਹੈ । ਫੇਰ ਸੰਮਤ ਦੇ ਦੇਣ ਵਿਚ ਇਹ ਲਫ਼ਜ਼ : . ਪੋਥੀ ਲਿਖਿ ਪਹੁੰਚ ਨਹੀਂ ਵਰਤੇ, ਜਿਸ ਤਰਾਂ ਕਿ ਹੋਰ · ਬਹੁਤ ਸਾਰੀਆਂ ਬੀੜਾਂ ਦੇ ਉਤਾਰਾ ਕਰਨ ਵਾਲਿਆਂ ਨੇ ਬੇਸਮਝੀ ਨਾਲ ਵਰਤੇ ਮਨ। ਇਹਨਾਂ ਤਿੰਨਾਂ ਗਲਾਂ ਦੇ ਨਾ ਹੋਣ ਤੋਂ ਇਹ ਸਿਧ ਹੈ ਕਿ ਇਹ ਉਤਾਰਾ ਭਾਈ ਬੰਨੋ ਵਾਲੀ ਬੀੜ ਡੋ ਸਿਧਾ ਜਾਂ ਉਸਦੀ ਕਿਮੇਂ ਨਕਲ ਤੋਂ ਨਕਲ ਨਹੀਂ ਹੋਇਆ। ਭਾਈ ਬੰਨੋ ਵਾਲੀ ਬੀੜ ਦੇ ਵੰਸ਼ ਦੀਆਂ ਇਹ ਤਿੰਨ • ੧੮੧ - Digitized by Panjab Digital Library / www.panjabdigilib.org