ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/185

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ Colophon ਜਾਂ ਟਿਪਨੀ ! “ਇਤਨੇ ਸ਼ਬਦ ਪੰਜਵੇਂ ਮਹਲੇ ਕੇ ਗ੍ਰੰਥ ਉਪਰੋ ਲਿਖੋ। ਏਸਦਾ ਜ਼ਿਕਰ ਅਸੀਂ ਉਪਰ ਕਰ ਆਏ ਹਾਂ। (੧੩) ਏਸਤੋਂ ਪਿਛੋਂ ਮੁੰਦਾਵਣੀ’ ਲਿਖਕੇ ਬਾਕੀ ਅੱਧਾ ਸਫ਼ਾ ਕੋਰਾ ਛਡਿਆ ਹੈ । ਅਗਲੇ ੬੫੧ ਪਤੇ ਦੇ ਮੁਢਲੇ ਸਫ਼ੇ ਪੁਰ ਰਾਗ ਮਾਲਾ ਅਤੇ ਪਿਛਲੇ ਪਾਸੇ ਤੇ “ਵਾਰ ਬਸੰਤ ਕੀ ਮਹਲਾ ੧ ਦਿੱਤੇ ਹਨ। ਏਹਨਾਂ ਦੋ ਤੋਂ ਸਿਵਾ ਹੋਰ ਕੋਈ ਫਾਲਤੂ ਜਾਂ ਵਾਧੂ ਰਚਨਾ ਨਹੀਂ ਦਿੱਤੀ ਗਈ। . ੯-ਬੀੜ ਸੰਮਤ ੧੭੪੨-ਡੇਹਰਾਦੂਨ

  • 4-

A ਇਹ ਬੀੜ ਸੰਮਤ ੧੭੧੬ ਵਾਲੀ ਉਪਰ ਦਸੀ ਬੀੜ ਤੋਂ ਡੇਹਰਾਦੂਨ ਵਿਚ ਨਕਲ ਕੀਤੀ ਗਈ। ਲਿਖਿਆ ਹੈ: “ਸੰਮਤ ੧੭੪੨ ਜੇਠ ਦੀ ਥਿਤੀ ਪੰਚਮੀ ੫ | ਸ਼ੁਕਰਵਾਰ ਗ੍ਰੰਥ ਜੀ ਸੰਪੂਰਣ ਹੋਏ ਜੀ” ਪਰ ਇਹ ਲਿਖਤ ਅਸਲੀ ਲਿਖਾਰੀ ਦੀ ਨਹੀਂ, ਕਿਸੇ ਹੋਰ ਹਬ ਦੀ ਬੀੜ ਦੇ ਆਖ਼ੀਰ ਤੇ ਦਿੱਤੀ ਹੈ । ਅਤੇ ਏਸ ਤੋਂ ਪਿਛੋਂ 'ਚਲਿੜੇ ਜੋਤੀ ਜੋਤ ਸਮਾਵਣ ਕਾ’ ਆਉਂਦਾ ਹੈ, ਜੋ ਸੰਮਤ ੧੭੬ ਵਾਲੀ ਬੀੜ ਦੀ ਦੂਜੀ ਲਿਸਟ ਤੋਂ ਨਕਲ ਕੀਤਾ ਹੈ, ਜਿਸਦੇ ਪਿਛੇ ਇਕ ਬਿੱਤ ਹੋਰ ਪਿਛੋਂ ਵਧਾਈ ਹੋਈ ਹੈ: “ਸੰਮਤ ੧੭੯੮* ਮਿਤੀ ਵੈਸਾਖ ਦੀ ਬਧਵਾਰ ੫ ਸ਼੍ਰੀ ਮਾਤਾ ਪੰਜਾਬ ਕੌਰ ਜੀ ਸਮਾਣੇ ਗੜਵਾਲ ਦੇਸ।” ਮਾਤਾ ਪੰਜਾਬ ਕੌਰ, ਬਾਬਾ ਰਾਮਰਾਇ ਜੀ ਦੀ ਤੀਜੀ ਪਤਨੀ .. A ਮਾਤਾ ਪੰਜਾਬ ਕੌਰ ਨੇ ਸੰਨ ੧੭੪੧ ਵਿਚ ਚਲਾਣਾ ਕੀਤਾ । ਉਦੋਂ ਨਾਦਿਰਸ਼ਾਹ ਦਾ ਹਮਲਾ ਹੋਕੇ ਸਿਖ ਹੋਸ਼ ਸੰਭਾਲ ਰਹੇ ਸਨ । - ੧੭੭ - Digitized by Panjab Digital Library / www.panjabdigilib.org -