ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤਾ ਗਿਆ, ਜਿਸ ਗਲ ਦਾ ਸਬੂਤ ਏਸ ਦੇ ਅੰਦਰ ਹੀ ਮੌਜੂਦ ਹੈ । ਏਸ ਤਰਾਂ ਮੁਕਾਬਲਾ ਕਰਨ ਪਰ ਕੁਝ ਸਧਾਈਆਂ, ਏਸ ਵਿਚ ਉਸੇ ਵੇਲੇ ਕੀਤੀਆਂ ਗਈਆਂ, ਪਰ ਪਿਛੋਂ ਇਹ ਅਨਛਹੀਂ ਰਹੀ, ਨਾਵੇਂ ਮਹਿਲ ਦੇ ਸ਼ਬਦ ਵੀ ਨਹੀਂ ਚੜਾਏ ਗਏ । ਤਾਂ ਤੇ ਏਸ ਬੀੜ ਵਿਚ ਅਸਲ ਆਦਿ ਬੀੜ ਦੀ ਨਕਲ ਸਾਡੇ ਪਾਸ ਮੌਜੂਦ ਹੈ । ਕਿਤੇ ਕਈ ਲਫ਼ਜ਼ ਬਦਲ ਗਿਆ ਹੋਵੇ, ਹਿਜੇ ਵਿਚ ਫ਼ਰਕ ਆ ਗਿਆ ਹੋਵੇ, ਜਾਂ ਲਫ਼ਜ਼ਾਂ ਦੇ ਆਖ਼ਿਰ ਦੀ ਸਿਹਾਰੀ ਜਾਂ ਔਕੜ ਰਹਿ ਗਏ ਹਨ ਜਾਂ ਵਧ ਲਗ ਗਏ ਹਨ, ਇਹਨਾਂ ਗਲਾਂ ਬਾਬਤ ਕੁਝ ਨਹੀਂ ਕਿਹਾ ਜਾ ਸਕਦਾ, ਅਤੇ ਇਹ ਹੈਨ ਭੀ ਮਾਮੂਲੀ ਗੋਲਾਂ । ਪਰ, ਤਿੰਨਾਂ *ਬੀੜਾਂ ਦਾ ਟਾਕਰਾ ਕਰਕੇ ਅਸੀਂ ਏਹ ਸ਼ਕ ਭੀ ਦੂਰ ਕਰ ਸਕਦੇ ਹਾਂ । (੨) ਰੀਥ ਦੇ ਮੁਢ ਵਿਚ ਹੀ ਇਕ ਕੋਰੇ ਵਰਕੇ ਪੂਰ ਲਿਖਾਰੀ ਨੇ ਉਤਾਰਾ ਕਰਨ ਦਾ ਸੰਮਤ ਇਉਂ ਦਿਤਾ ਹੈ : ੧ਓ ਸਤਿਗੁਰ ਪ੍ਰਸਾਦਿ ॥ ਸੰਮਤ ੧੭੧੬ ਵਰਖੈ ਮਾਹ ਵੈਸਾਖ ਵਦੀ ੧ ਦੇ ਦਿਨ ਗਿਰੰਥ ਲਿਖਾ। ਇਹ ਥਿਤ ੨੯ ਮਾਰਚ ਸੰਨ ੧੬੫੯ ਨੂੰ ਪੈਂਦੀ ਹੈ । ਇਸ ਤੋਂ ਪਿਛੋਂ ਹੀ ਬਾਬਾ ਰਾਮਰਾਇ ਦਿਲੀ ਵਿਚ ਔਰੰਗਜ਼ੇਬ ਦੇ ਹੁਕਮ ਨਾਲ “ਓਲ ਵਿਚ ਭੇਜੇ ਗਏ ਸਨ, ਅਤੇ ੬ ਅਕਤੂਬਰ ਸੰਨ ੧੬੬੧ ਨੂੰ ਗੁਰੂ ਹਰਿ ਰਾਇ ਸਾਹਿਬ ਦੇ ਸਮਾਵਣ ਪੁਰ ਕੀਰਤਪੁਰ ਆ ਕੇ ਆਪਣੇ ਛੋਟੇ ਭਾਈ ਸ੍ਰੀ ਹਰਿ ਕ੍ਰਿਸ਼ਣ ਨਾਲ, ਜਿਨਾਂ ਨੂੰ ਗੁਰੂ ਹਰਿ ਰਾਇ ਆਪਨੀ ਥਾਂ ਗੁਰੂ ਥਾਪ ਗਏ ਸਨ, ਗੁਰੂ ਦੀ ਬਾਬਤ ਝਗੜਾ ਕਰਦੇ ਅਤੇ ਹਾਕਿਮਾਂ ਪਾਸ ਅਰਜ਼ੀ ਪਰਚਾ ਕਰਦੇ ਰਹੇ

  • ਚੋਬ ਬੀੜ ਸੰਮਤ ੧੭੧੮ ਵਾਲੀ ਹੈ, ਜਿਸ ਦਾ ਜ਼ਿਕਰ ਅਗੇ ਦਿਤਾ ਹੈ।

+ਬਾਬਾ ਰਾਮ ਰਾਇ ਦੀ ਉਮਰ ਇਸ ਵੇਲੇ ਮਸਾਂ ਅਠਾਂ ਕੁ ਵਰਿਆਂ ਸੀ । ਇਹ ਸਾਰਾ 'ਝਰੜਾ ਦੋ ਦੀ ਮਾਵਾਂ ਤੇ ਧੜੇ ਦੇ ਮਸੰਦਾਂ ਵਿਚ ਸੀ । ਧਰਖ਼ਲ ਦੀ ਮਿਸਾਲ ਸਾਹਮਣੇ ਮੌਜੂਦ ਸੀ, ਜੋ ਤਾਇਆ ਲਗਦਾ ਸੀ ਅਤੇ ੨੨ ਕੂ ਵਰੇ ਦਾ ਖ਼ੁਦ-ਪਸੰਦ ਜਵਾਨ ਸੀ । -੧੬੮Digitized by Panjab Digital Library / www.panjabdigilib.org