ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੀੜ ਵਿਚ, ਇਹੋ ਤਾਰੀਖ਼ ਉਪਰ ਵਲ ਗੁਰੂ ਅਰਜਾ -- ਦੇ ਨਾਮ ਨਾਲ ਜੋੜ ਦਿੱਤੀ ਹੈ, ਅਤੇ ਓਹਨਾਂ ਦੇ ਚਲਾਣੇ ਦੀ ਆਪਣੀ ਅਸਲੀ ਸਹੀ ਤਾਰੀਖ਼ ਛਡ ਦਿੱਤੀ ਹੈ । ਇਹਨਾਂ ਲਿਖਾਰੀਆਂ ਨੂੰ ਇੱਕ ਸੰਮਤ ਵਧ ਲਿਖਿਆ ਮਿਲਦਾ ਸੀ; ਗੁਰੁ ਛੇ ਅਤੇ ਸੰਮਤ ਚਲਾਣੇ ਦੇ ਸੱਤ, ਇਹ ਗਲ ਓਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਸੋ ਏਸਨੂੰ ਭੁਲ ਸਮਝਕੇ, ਅਤੇ ਇਕ ਸੰਮਤ ਦੇ ਛਡ ਦੇਣ ਦੀ ਜ਼ਰੂਰਤ ਤੀਤ ਕਰਕੇ, ਕਿਸੇ ਨੇ ਗੁਰੂ ਹਰ ਗੋਬਿੰਦ ਸਾਹਿਬ ਦੇ ਚਲਾਣੇ ਦਾ ਸੰਮਤ ਛੱਡ ਦਿੱਤਾ | ਅਤੇ ਕਿਸੇ ਨੇ ਗੁਰੂ ਅਰਜਨ ਦੇਵ ਦੇ ਚਲਾਣੇ ਦਾ, ਪਰ ਪਹਿਲੇ ਖ਼ਿਆਲ ਦੇ ਲਿਖਾਰੀ ਵਧੀਕ ਸਨ। 2-ਅਖਰ (ਜੰਮ ਦੀਆਂ ਬੀੜਾਂ | ਅਖਰ ਵਿਚ ਆਦਿ-ਗ੍ਰੰਥ ਦੀਆਂ ਤਿੰਨ ਲਿਖਤੀ ਬੀੜਾਂ ਹਨ; ਦੇ ਪੰਚਾਇਤੀ ਧਰਮਸਾਲਾ ਵਿਚ, ਤੇ ਇਕ ਧਰਮਸਾਲਾ ਨਾਨਕ ਚੰਦ ਗਣੇਸ਼ ਦਾਸ ਠਕੁਰਾਲ ਵਿਚ । ਪੰਚਾਇਤੀ ਧਰਮਸਾਲਾ ਵਿਚ ਇਕ ਲਿਖਤ ਦਾ ਦਸਮ-ਗ੍ਰੰਥ ਵੀ ਹੈ। (੧) ਸਭ ਤੋਂ ਪੁਰਾਣੀ ਬੀੜ ਸੰਮਤ ੧੭੮੦ (ਮੁਤਾਬਕ ਸੰਨ (੧੭੨੩ ਈਸਵੀ) ਦੀ ਹੈ:-“ਸੰਮਤ ੧੭੮o ਮਿਤਿ ਵੈਸਾਖਉ ਦਿਨ ਪੰਦਰਹ ਗੁਦਰੇ ਗਰੰਥ ਜੀ ਪੂਰਣ ਲਿਖਿਆ ।” (੨) ਸਾਰੇ ਦਾ ਸਾਰਾ ਗ੍ਰੰਥ ਇਕ ਲਿਖਾਰੀ ਦਾ ਲਿਖਿਆ ਹੈ, ੧੩ ਇੰਚ ੮ ਇੰਚ ਦੇ ੬੮੪ ਪੜ੍ਹਿਆਂ ਪੁਰ, ਲਿਖਾਈ ਫ਼ਾਰਸੀ ਕਿਤਾਬਾਂ ਵਾਂਗ ਚੁੜਿਤਨ ਵਿਚ (੩) ਵਾਰਾਂ ਦੇ ਉਪਰ ‘ਧੁਨੀਆਂ’ ਲਿਖਾਰੀ ਦੇ ਆਪਣੇ ਹੱਥ ਦੀਆਂ ਮਛੋਂ ਹੀ ਲਿਖੀਆਂ ਹਨ, ਕਿਸੇ ਨੇ ਪਿਛੋਂ ਨਹੀਂ ਲਿਖੀਆਂ । - ੧੬0 - Digitized by Panjab Digital Library / www.panjabdigilib.org