ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/161

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਖੀ ਦਾ ਕੇਂਦਰ ਹੋਣ ਦਾ ਇਕ ਸਬਬ ਇਹ ਵੀ ਸੀ ਕਿ ਇਸ ਇਲਾਕੇ ਦੇ ਹਿੰਦੂ ਲੋਕ ਖਤੀ ਭਾਟੀਆ, ਅਰੋੜੇ ਗੈਰ ਕਾਸ਼ਤਕਾਰ ਕੌਮਾਂ ਦੇ ਸਨ ਅਤੇ ਜੱਟ ਵਸੋਂ ਸਾਰੀ ਮੁਸਲਮਾਨੀ ਸੀ। ਏਸ ਇਲਾਕੇ ਦੀਆਂ ਸੰਗਤਾਂ ਵਿਚ ਬਹੁਤ ਸਾਰਾ ਮਸਾਲਾ ਗੁਰੂਆਂ ਦੇ ਵਕਤ ਦੀ ਤਵਾਰੀਖ਼ ਸੰਬੰਧੀ ਲਈ ਮਿਲ ਸਕਦਾ ਹੈ ਅਤੇ ਪੁਰਾਤਨ ਬੀੜਾਂ ਅਤੇ ਹੁਕਮਨਾਮੇ ਸਾਰੇ ਹਿੰਦਵਾਨੇ ਪਿੰਡਾਂ ਵਿਚ ਹਨ। ‘ਵਾਸੁ’ ਦੀ ਜਿਸ ਲਿਖਤ ਦੀ ਬੀੜ ਦਾ ਜ਼ਿਕਰ ਅਸੀਂ ਹੁਣ ਕਰਨ ਲੱਗੇ ਹਾਂ, ਉਹ ਬਹੁਤ ਪੁਰਾਣੀ ਤਾਂ ਨਹੀਂ, ਹੈ । ਪਰ ਉਸ ਵਿਚ ਇਕ ਖ਼ਾਸ ਗ਼ਲਤੀ ਦਾ, ਜੋ ਉਸ ਸਮੇਂ ਦੇ ਸਿੱਖਾਂ ਵਿਚ ਆਮ ਫੇਲੀ ਹੋਈ ਸੀ, ਸਾਫ਼ ਸਬੂਤ ਮਿਲ ਜਾਂਦਾ ਹੈ । ਇਹ ਗਲਤੀ ਛੇਵੀਂ ਤੋਂ ਨਾਵੀਂ ਪਾਤਸ਼ਾਹੀ ਦੇ ਹਾਲਾਤ ਵਿਚ ਬੜੀ ਗੜ ਬੜ ਪਾਣ ਦਾ ਕਾਰਣ ਬਣੀ ਰਹੀ ਹੈ । ਫੇਰ ਏਸ ਬੀੜ ਵਿਚ ਸੂਰਦਾਸ ਦੇ ਵਾਧੂ ਪਾਏ ਸ਼ਬਦ ਦਾ ਠੀਕ ਠੀਕ ਪਾਠ ਮਿਲ ਜਾਂਦਾ ਹੈ। ਇਸ ਵਿਚੋਂ ਕੁਝ ਗਲਾਂ ਨਕਲ ਕਰਕੇ, ਫੇਰ ਅਸੀਂ ਆਪਣੇ ਨਤੀਜੇ ਕੱਢਾਂਗੇ । (੧) ਤਤਕਰੇ ਦੇ ਮੁਢ ਵਿਚ ਲਿਖਿਆ ਹੈ :“ਤਤਕਰਾ ਗੁਰੂ ਗ੍ਰੰਥ ਜੀ ਦਾ ਲਿਖਿਆ ਸੰਮਤ ੧੮੮੬ ਵਿਚ ਹਾੜ ਸੁਦੀ ੧੦ ॥ (੨) “ਜਪੁ ਨੀਸ਼ਾਨ ਗੁਰੂ ਰਾਮਦਾਸ ਜੀ ਕੇ ਦਸਤਖਤਾਂ ਕਾ ਨਕਲ ਬਾ, ਤਿਨ ਕਾ ਨਕਲ ਲਿਖਿਆ ! (੩) “ਸੋ ਦਰ’ ਵਾਲੇ ਪੰਜ ਸ਼ਬਦ, “ਸੋ ਪੁਰਖ’ ਵਾਲੇ ਚਾਰ ਸ਼ਬਦ ਅਤੇ “ਸੋਹਿਲਾ ਆਰਤੀ’ ਦੇ ਪੰਜ ਸ਼ਬਦ ਹਨ। (੪) ਰਾਗਾਂ ਹੇਠਾਂ ਰਾਗ ਦੇ ਸਿਰ ਪੁਰ ਧੁਨੀਆਂ ਦਿਤੀਆਂ ਹਨ। (੫) ਰਾਗ ਸਾਰੰਗ ਵਿਚ ਦੋਵੇਂ ਸ਼ਬਦ ਸਰਦਾਸ ਦੇ ਦਿੱਤੇ ਹਨ। ਪਹਿਲੇ ਸ਼ਬਦ ਦਾ ਜੋ ਭਾਈ ਬਨੋਂ ਦੀ ਬੀੜ ਵਿਚ ਵਧਾਇਆ ਗਿਆ, ਪਾਠ ਇਸ ਤਰ੍ਹਾਂ ਪੁਰ ਹੈ : ਹੈ " " r " "

  • * * Rਦਾ

"-

- * ਜਲਾਲ - - ੧੫੫ Digitized by Panjab Digital Library / www.panjabdigilib.org