ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੬-ਬੀੜ ਵਾਸੂ (ਤਹਿਸੀਲ ਫਾਲੀਆ) ਵਾਸੂ ਇਕ ਮੁਸਲਮਾਨ ਜਟ ਸੀ, ਜਿਸਦੇ ਨਾਮ ਪੁਰ ਇਹ ਪਿੰਡ ਵਸਿਆ ਸੀ । ਇਹ ਖਾਸਾ ਵੱਡਾ ਪਿੰਡ ਹੈ । ਆਬਾਦੀ ਤੇ ਮਾਲਕੀ ਬਹੁਤੀ ਅਰੋੜਿਆਂ ਦੀ ਹੈ । ਮਾਂਗਟ ਬਨੋ, ਬੋਹਤ, ਪਿੰਡੀਲਾਲਾ (ਜਿਥੇ ਦੇ ਸਰਦਾਰ ਲਾਂਬੇ ਖੜੀ ਹਨ, ਸਰਦਾਰ ਗੁਰਮੁਖ ਸਿੰਘ ਲਾਂਬਾ ਦੇ ਵੰਸ਼ਜ), ਵਾਸ਼ ਆਦਿ ਸਭ ਨੇੜੇ ਨੇੜੇ ਪਿੰਡ ਹਨ। ਪੌਲ’ ਜਿਥੋਂ ਦੀ ਸੰਗਤ ਗੁਰੂ ਸਾਹਿਬਾਨ ਦੇ ਵੇਲੇ ਵਡੀਆਂ ਤੇ ਚੰਗੀਆਂ ਸੰਗਤਾਂ ਵਿਚੋਂ ਸੀ, ਓਹ ਮਾਂਗਰੋਂ ਤਿੰਨ ਕੋਹ ਪੁਰ ਹੈ । ਓਥੇ ਅਤੇ ਔਗ ਰਸੂਲ ਵਿਚ ਪੁਰਾਣੇ ਗ੍ਰੰਥ ਸਾਹਿਬ ਹਨ । ਪਿੰਡੀ ਬਹਾਉਦੀਨ ਤੋਂ ੫ ਮੀਲ ਤੇ ਚੱਕ ਫਤੇ ਸ਼ਾਹ ਵਿਚ ਤਿੰਨ ਪਰਾਣੇ ਗ੍ਰੰਥ ਸਾਹਿਬ ਹਨ । ਜਦੋਂ ਗੁਰੂ ਹਰ ਗੋਬਿੰਦ ਸਾਹਿਬ ਦੇਸੋਂ ਨਿਕਲ ਬਿਦੇਸ ਜਾ ਵਸੇ, ਅਤੇ ਪਿਛੋਂ ਨਾ ਗੁਰੂ ਹਰਿ ਰਾਇ ਅਤੇ ਨਾ ਗੁਰੂ ਹਰਿ ਕ੍ਰਿਸ਼ਣ ਏਧਰ ਆਏ, ਤਦ ਪੰਜਾਬ ਦੇ ਵਿਚਲੇ ਹਿਸੇ ਵਿਚ ਮੀਨਿਆਂ ਅਤੇ ਧੀਰਮਲੀਆਂ ਦਾ ਜ਼ੋਰ ਹੋ ਗਿਆ, ਅਤੇ ਸਤਿਲੁਜ ਤੋਂ ਲੈ ਕੇ ਚਨਾਬ ਤਕ ਦੇ ਦੇਸ ਵਿਚ ਗੁਰੂ-ਗਦੀ ਨਾਲ ਸੰਬੰਧਤ ਸਿਖ ਤੇ ਸਿਖ ਸੰਗਤਾਂ ਬਹੁਤ ਘਟ ਗਏ; ਗੁਰੂਆਂ ਦੀ ਸਿਖੀ ਸਤਲੁਜੋਂ ਦੁਖਨ ਮਾਲਵੇ ਵਿਚ ਅਤੇ ਚਨਾਲੋਂ ਉੜ ਵਲ ਰਿਹ ਗਈ । ਇਹ ਸੰਗਤਾਂ ਅਤੇ ਸਿਖ, ਜਿਨਾਂ ਦਾ ਜ਼ਿਕਰ ਅਸੀਂ ਏਥੇ ਕਰ ਰਹੇ ਹਾਂ, ਉੜੀ ਪੰਜਾਬ ਦੇ ਦਰਵਾਜ਼ੇ ਪੁਰ ਸਨ ਅਤੇ ਏਸੇ ਕਰਕੇ ਗੁਰੂ ਸਾਹਿਬਾਨ ਨੂੰ ਇਹ ਆਪਣਾ ਘਰ’ ਦਿਸਦੀਆਂ ਸਨ, ਜਿਸਤਰ੍ਹਾਂ ਕਿ ਹੁਕਮ ਨਾਮਿਆਂ ਵਿਚ ਕਿਹਾ ਹੈ। ਇਸ ਇਲਾਕੇ ਦੇ

  • ਮੰਗ ਰਸੂਲ ਅਤੇ ਚੰਆਂ ਵਾਲਾ ਦੇਵੇਂ ਪੰਡੀ ਬਹਾਉਦੀਨ ਤੋਂ

ਛੇ ਸਤ ਮੀਲ ਹਨ । - ੧੫੪ - ਜੀ । Digitized by Panjab Digital Library / www.panjabdigilib.org