ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

» ੪. ਬੋਹਤ (ਤਹਸੀਲ ਵਾਲੀਆ) ਵਾਲੀ ਬੀੜ ਣਾ

ਭਾਈ ਬਨੋ ਵਾਲੀ ਬੀੜ ਤੋਂ ਪਹਿਲਾ ਉਤਾਰਾ ਵਰੇ ਦੇ ਅੰਦਰ ਹੀ ਹੋ ਗਿਆ, ਅਤੇ ਉਹ ਬੀੜ ਮਾਂਗਟ ਤੋਂ ਪੰਜ ਕੁ ਮੀਲ ਤੇ ਇੱਕ ਪਿੰਡ ਬੋਹਤ ਵਿਚ ਪੰਚਾਇਤੀ ਗੁਰਦਵਾਰੇ ਵਿਚ ਮੌਜੂਦ ਹੈ। ਪਿਛਲੇ ੨੬ ਵਰਕੇ, ਜੋ ਸੌ ਵਰਾ ਪਿਛੋਂ ਪਾਏ ਗਏ ਸਨ, ਛਡ ਕੇ ਇਹ ਰੀਬ ਸਾਰੇ ਦਾ ਸਾਰਾ ਪਤੇ ੧ ਤੋਂ ਪਤੇ ੫੬੮ ਤਕ ਇਕ ਹੀ ਲਿਖਾਰੀ ਦੇ ਹਬਾਂ ਦਾ ਸਾਫ਼ ਲਿਖਿਆ ਹੈ, ਤਤਕਰਿਆਂ ਸਮੇਤ ! ਅਤੇ ਤਤਕਰੇ ਦੇ ਪਿਛੇ ਤਿੰਨ ਉਂਗਲਾਂ ਖ਼ਾਲੀ ਥਾਂ ਛਡਕੇ ਉਸੇ ਹਥ ਦਾ ਲਿਆ ਸੰਮਤ ਹੈ, ਇਸ ਗ੍ਰੰਥ ਸਾਹਿਬ ਦੇ ਲਿਖੇ ਜਾਣ ਦਾ । ਤਤਕਰੇ ਤੋਂ ਇਹ ਭੀ fਸਦਾ ਹੈ ਕਿ ਇਕ ਪੜਾ ੫੬੯ ਸੀ, ਜਿਸ ਉੱਤੇ ਪਹਿਲੇ ਲਿਖਾਰੀ ਨੇ ਹੀ “ਰਾਗਮਾਲਾ’ ਤੇ ‘ਚਲਿਤ੍ਰ ਜੋਤੀਜੋਤ ਸਮਾਵਣ ਕਾ’ ਲਿਖੇ ਸਨ । ਇਹ ਅਸਲ ਉਤਾਰੇ ਵਿਚ ਸਨ । ਏਸ ਪਤੇ ੫੬੯ ਨੂੰ ਕਢਕੇ ੨੬ ਪਤੇ ਹੋਰ ਬਨਤ ਦੇ ਕਾਗਜ਼ ਦੇ ਪਾਏ ਗਏ, ਜਿਨ੍ਹਾਂ ਪੁਰ ਕਈ ਤਰ੍ਹਾਂ ਦੀ ਛਾਲਤੂ ਬਾਣੀ ਆਦਿ ਲਿਖੀ ਹੋਈ ਹੈ । ' ਇਕ ਵਰਕਾ ਹੋਰ ਪਿਛੋਂ ਪਾਇਆ ਹੈ ਗ੍ਰੰਥ ਸਾਹਿਬ ਦੇ ਅੰਦਰ, ਇਸ ਪਰ 'ਸੋ ਪੁਰਖ’ ਵਾਲੇ ਚਾਰ ਸ਼ਬਦ ਲਿਖੇ ਹਨ, ਜਿਨਾਂ ਦੀ ਪਤੀਕ ਅਸਲੀ ਲਿਖੇ ਤਤਕਰੇ ਵਿਚ ਕੋਈ ਨਹੀਂ ਦਿੱਤੀ । ਸਰਦਾਰ ਬਿਸ਼ਨ ਸਿੰਘ ਜੀ ਬਨੋਆਨੀਆਂ ਨੇ ਮੇਰੀ ਬੇਨਤੀ ਪੁਰ ਬੋਹਤ ਵਾਲੀ ਬੀੜ ਨੂੰ ਚੰਗੀ ਤਰ੍ਹਾਂ ਵੇਖਕੇ ਇਕ ਤਾਂ ਮੇਰੇ ਕੀਤੇ ਨੋਟਾਂ ਦੀ ਤਾਈਦ ਕੀਤੀ ਹੈ, ਤੇ ਦੂਜੇ ਹੇਠ ਲਿਖੀਆਂ ਨਵੀਆਂ ਗਲਾਂ ਮੈਨੂੰ ਦਸੀਆਂ ਹਨ। ਮੈਂ ਕਾਹਲ ਵਿਚ ਥੋੜਾ ਵਕਤ ਹੀ ਦੇ ਸਕਿਆ ਸੀ । (੧) ਰਾਗ ਮਾਰੂ ਹੇਠਾਂ ਜੋਦੇਵ ਦਾ ਇਹ ਸ਼ਬਦ “ਚੰਦ ਸਤਿ - ੧੪੩ - Digitized by Panjab Digital Library / www.panjabdigilib.org