ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

, ਦੇ ਪਿਛੇ ਇਹ ਚੀਜ਼ਾਂ ਹਨ: | ਸ਼ਲੋਕ ਸਹਸਕ੍ਰਿਤਿ, ਗਾਥਾ, ਸਲੋਕ ਕਬੀਰ ਜੀ, ਸੇਲੇਕੇ ਫਰੀਦ ਜੀ, ਸਵੈਯੇ, ਸ਼ਲੋਕ ਵਾਰਾਂ ਤੇ ਵਧੀਕ, ਸਲੋਕ ਜਿੱਤ ਦਰ ਲਖ ਮੁਹਮਦਾ, ਰਤਨਮਾਲਾ, ਹਕੀਕਤ ਰਾਹਮੁਕਾਮ ਰਾਜੇ ਸ਼ਿਵਨਾਭ ਕੀ, ਰਾਗ ਮਾਲਾ। ਇਹ ਪ੍ਰਤੀਕਾਂ ਦਿਤੀਆਂ ਹਨ ਅਤੇ ਪੰਨਿਆਂ ਦੇ ਅੰਕ ਵੀ ਦਿਤੇ ਹਨ | (ੲ) “ਅਗੇ ਤਤਕਰਾ ‘ਰਾ ਕੇ ਸ਼ਬਦਾਂ ਕਾ’ ਹੈ, ਤੂ ਭਗਤਾਂ ਦੀ ਬਾਣੀ ਸਾਰੀ ਦਾ ਇਕੇ ਪੱਲਾ ਦਿੱਤਾ ਗਿਆ ਹੈ, ਵਖ ਵਖ ਸ਼ਬਦਾਂ ਦਾ ਪੱਨਾ ਨਹੀਂ। ਇਹੋ ਢੰਗ ਸਾਰੇ ਰਾਗਾਂ ਹੇਠਾਂ ਵਰਤਿਆ ਹੈ । ਭਤ.ਤਾਂ ਦੀ ਬਾਣੀ ਦਾ ਤਤਕਰਾ ਏਸੇ ਤਰ੍ਹਾਂ ਹੈ । ਸਿੱਟੇ ਇਹ ਨਿਕਲੇ (ੳ) ਮੁੰਦਾਵਣੀ ਗ੍ਰੰਥ ਸਾਹਿਬ ਦੇ ਅੰਤ ਪੁਰ “ਇਤਿ’ ਲਈ ਨਹੀਂ । (ਅ) “ਫੁਨਹੇ’, ‘ਚਉਬੋਲੇ’ ਅਤੇ ‘ਭਟਾਂ ਦੇ ਸਵੈਯੇ’ ਦਾ ਜ਼ਿਕਰ ਨਹੀਂ ਕੀਤਾ, ਨਾਂ ਸਲੋਕ “ਬਾਇ ਆਤਿਸ਼ ਆਬ’ ਬਾਬਤ ਕੁਝ ਕਿਹਾ ਹੈ। (ੲ) ਤਤਕਰੇ ਦੀ ਤਿਆਰੀ ਵਿਚ ਕੁਝ ਖੁਲ ਲੈ ਲਈ ਹੈ । ੮. “ਇਹ ਸਚ ਹੈ ਕਿ ਰਹਿਰਾਸ ਦੇ ਸ਼ਬਦ, ਇਸ ਬੀੜ ਵਿਚ ਕਲ ਪੰਜ ਹੀ ਹਨ (ਸੋ ਦਰ, ਸੁਣ ਵਡਾ, ਆਖਾਂ ਜੀਵਾਂ, ਹਰਿਕੇ ਜਨ, ਕਾਹੇ ਰੇ ਮਨ) । ਬਾਕੀ ਚਾਰ ਸ਼ਬਦ (ਸੇ ਪੁਰਖ, ਤੂੰ ਕਰਤਾ, ਤਿਤ ਸਰਵਰੜੇ, ਭਾਈ ਪ੍ਰਾਪਤ) ਇਸ ਬੀੜ ਵਿਚ ਰਹਿਰਾਸ ਵਿਚ ਨਹੀਂ ਹਨ।” fਸਿੱਟਾ ਇਹ ਨਿਕਲਿਆ ਕਿ ਆਦਿ ਬੀੜ ਵਿਚ ਇਹ ਚਾਰ ਸ਼ਬਦ ਨਿਤਨੇਮ ਦੀ ਬਾਣੀ ਨਾਲ ਲਿਖਣੇ ਰਹਿ ਗਏ ਸਨ। ਹੋਰ ਪ੍ਰਾਚੀਨ ਬੀੜਾਂ ਭੀ ਇਸ ਗਲ ਦੀ ਪ੍ਰੋੜਤਾ ਕਰਦੀਆਂ ਹਨ । - ੧੪੨ - Digitized by Panjab Digitat Library T www.panjabdigilib.org