ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਈ ਪਿਛੋਂ ਜਗਹ ਬਣਾਈ ਸਾਫ਼ ਦਿਸ ਰਹੀ ਹੈ । ਕਿਤੇ ਹੜਤਾਲ ਨਾਲ ਪਹਿਲੇ ਲਿਖੇ ਨੂੰ ਮਿਟਾ ਕੇ ਲਕੀਰਾਂ ਦੇ ਵਿਚਕਾਰ ਧੁਨੀ’ ਦੇ ਲਫ਼ਜ਼ ਦਰਜ ਕਰਨ ਲਈ ਥਾਂ ਬਣਾਈ ਹੈ, ਕਿਤੇ ਪੁਰਾਣੀਆਂ ਲੀਕਾਂ ਦੇ ਵਿਚਾਲੇ ਬਰੀਕ ਅੱਖਰਾਂ ਵਿਚ ਲਿਖਿਆ ਹੈ। ਇਹ ਹਸਤਾਖੇਪ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਤੋਂ ਰਿਹਾ ਹੋ ਕੇ ਵਾਪਸ ਪੰਜਾਬ ਆਉਣ ਅਰਥਾਤ ਸੰਨ ੧੬੨੧ ਦੇ ਬਾਅਦ ਹੋਇਆ ਅਰਥਾਤ ਸੰਮਤ ੧੬੭੮ ਦੇ ਪਿਛੋਂ ॥, ਹਕੀਕਤ ਰਾਹ ਮੁਕਾਮ ਰਾਜੇ ਸ਼ਿਵਨਾਭ ਕੀ' ਵਾਲੀ ਲਿਖਤ ਵਿਚ ਇਕ ਰਾਜੇ ਦਾ ਨਾਮ ਦਿੱਤਾ ਹੈ ਜਿਸ ਨੂੰ ਅਸੀਂ ਸੰਨ ੧੬੭੩ ਜਾਂ ਸੰਮਤ ੧੭੩੦ ਵਿਚ · ਰਖ * : ਸਕਦੇ ਹਾਂ, ਅਰਥਾਤ ਗੁਰੁ ਤੇਗ ਬਹਾਦਰ ਦੇ ਚਲਾਣੇ ਤੋਂ ਦੋ ਵਰੇ , ਪਹਿਲੇ । ਏਸ ਲੰਮਤ ਤੋਂ ਪਿਛੋਂ ਹੀ ਇਹ ਲੇਖ ਬੀੜ ਵਿਚ ਲਿਖਣ ਲੱਗਾ । ਤੇ ਇਹਨਾਂ ਨਵੀਆਂ ਬਣੀਆਂ ਬੀੜਾਂ ਦੀ ਰੀਸੇ ਹੀ ਪੁਰਾਤਨ ਬੀ ਵਿਚ ਵੀ ਇਹ ਦਰਜ ਕਰ ਦਿਤੀ ਗਈ। ਨਾਵੇਂ ਮਹਿਲ ਦੀ ਬਾਣੀ ਮਾਂਗਟ ਵਾਲੀ ਬੀੜ ਵਿਚ ਸੰਮਤ ੧੭੩੨ ਦੇ ਪਿਛੋਂ ਪਈ । ਇਹ ਬਾਣੀ ਜਾਂ ਤਾਂ ਕੋਈ ਬਆਨੀਆਂ ਆਨੰਦ ਪੁਰ ਸਾਹਿਬ ਜਾ ਕੇ ਸੰਮਤ ੧੭੩੨ ਦੀ ਬੀੜ ਵਿਚੋਂ ਨਕਲ ਕਰ ਲਿਆਇਆ, ਜਾਂ ਜਿਸ ਤਰਾਂ ਬਨੋਆਏ ਆਖਦੇ ਹਨ, ਉਥੋਂ ਲਿਖੀ ਲਿਖਾਈ ਆਈ, ਮਤਲਬ ਸਭ ਪ੍ਰਾਚੀਨ ਬੀੜਾਂ ਨੂੰ ਗਸ਼ਤੀ ਚਿਠੀ ਵਾਂਗ ਸਰਕੂਲੇਟ ਕੀਤੀ ਗਈ, ਗੁਰੂ ਸਾਹਿਬ ਦੇ ਹੁਕਮ ਨਾਲ । ਪਿਛਲੀ ਗਲ ਮੰਨਣ ਯੋਤਾ ਨਹੀਂ, ਅਤੇ ਹੀ ਇਹ ਗਲ ਜਾਪਦੀ ਹੈ ਕਿ ਵਿਸਾਖੀ ਦਿਵਾਲੀ ਤੇ ਸੰਗਤਾਂ ਗੁਰੂ ਦੇ ਦਰਸ਼ਨ ਨੂੰ ਜਾਂਦੀਆਂ ਸਨ, ਸੰਮਤ ੧੭੩੨ ਦੇ ਪਿਛੋਂ ਅਜਿਹੇ ਕਿਸੇ ਮੌਕਿਆ ਪਰ, ਕੋਈ ਬਨੋਆਨੀਆਂ ਭਾਈ ਇਹ ਬਾਣੀ ਓਮ ਬੀੜ ਵਿਚੋਂ ਨਕਲ ਕਰ ਲਿਆਇਆ। ਅਤੇ ਜਿਸ ਵੇਲੇ ਇਹ ਬਾਣੀ ਆਪਣੀ ਚੀਨ ਬੀੜ ਦੇ ਅਖ਼ੀਰ ਇਕ ਥਾਂ ਦਹਜ ਕੀਤੀ, ਉਸੇ ਵੇਲੇ ਪੰਜ ਫ਼ਾਲਤੂ ਬਾਣੀਆਂ ਵੀ, ਜੋ ਉਪਰ

- ੧੨੮ -

        • *
  • *

Digitized by Panjab Digital Library / www.panjabdigilib.org