ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰਜ ਹੋਈਆਂ । “ਗੁਰਬਿਲਾਸ ਛੇਵੀਂ ਪਾਤਸ਼ਾਹੀ ਦਸਦਾ ਹੈ : ੧. ਜਿਤ ਦਰ ਲਖ ਮੁਹਮਦਾ' ਸਲੋਕ ਤੀਨ ਲਿਖ ਪਾਇ ॥ ੨. “ਬਾਇ ਆਤਿਸ਼ ਆਬ' ਸੋਲਾਂ ਸਲੋਕ । ੩. ‘ਰਤਨ ਮਾਲਾ` ਲਿਖ ਲਈ ਅਲੋਕ ॥ ੪. ‘ਰਾਹ ਮੁਕਾਮ ਕੀ ਸਾਖਲਿਖਾਈ। ੫. “ਰਾਗਮਾਲਾ’ ਪਾਛੇ ਲਿਖ ਪਾਈ !! ਦਹੀ ਗੁਥ ਕੀ ਜਿਲਤ ਬਨਾਈ। ਚਲੇ ਗੁਰੁ ਪਹਿ ਦੇਰ ਨ ਲਾਈ ॥ " ਮੈਂ ਭਾਈ ਸਾਹਿਬ ਅਤੇ ਉਹਨਾਂ ਦੇ ਲਿਖਾਰੀਆਂ ਨੂੰ ਇਹ ਵਾਧਾ ਕਰਨ ਦਾ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ। ਉਸ ਬੀੜ ਵਿਚ ਕਈ ; ਵਾਧੇ ਤੇ ਅਦਲ ਬਦਲ ਪਿਛੋਂ ਹੋਏ ਹਨ । ਗੁਰੁ ਤੇਗ ਬਹਾਦਰ ਦੀ "ਸਾਰੀ ਬਾਣੀ ਪਿਛੇ ਇਕ ਥਾਂ ਇਕੱਠੀ ਦਿਤੀ ਹੈ, ਅੰਦਰ ਹੜਤਾਲ ਆਦਿ ਫੇਰ ਕੇ ‘ਵਾਰਾਂ ਉਪਰ ਧਨੀਆਂ ਪਿਛੋਂ ਲਿਖੀਆਂ ਹਨ। ਸਵਾਲ ਤਾਂ ਇਹ ਹੈ ਕਿ ਇਹ ਉਪਰ ਗਿਣੀਆਂ ਪੰਜ ਬਾਣੀਆਂ ਉਸ ਬੀੜ ਵਿਚ ਕਦੇ ਪਾਈਆਂ ਗਈਆਂ । ਛੇਵੀਂ ਪਾਤਸ਼ਾਹੀ ਦਾ 3 ਗੁਰਬਿਲਾਸ’ ਮਹਾਰਾਜਾ ਸ਼ੇਰ ਸਿੰਘ ਦੇ ਵੇਲੇ ਜੇ ਨਹੀਂ ਮੁੱਕਾ, ਤਾਂ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਵੇਲੇ ਜ਼ਰੂਰ ਮੁਕ ਗਿਆ ਸੀ । ਉਸ ਦੇ ਬਿਆਨ ਤੋਂ ਇਹ ਤਾਂ ਸਿਧ ਹੁੰਦਾ ਹੈ ਕਿ ਉਸ ਵੇਲੇ ਤਕ ਇਹ ਬਾਣੀਆਂ ਮਾਂਗਟ ਵਾਲੀ ਬੀੜ ਵਿਚ ਲਿਖੀਆਂ ਜਾ ਚੁੱਕੀਆਂ ਸਨ। ਪਰ ਉਸ ਵੇਲੇ ਇਹਨਾਂ ਦੇ ਬੰੜ ਵਿਚ ਹੋਣ ਤੋਂ ਇਹ ਸਿਧ ਨਹੀਂ . ਹੁੰਦਾ ਕਿ ਇਹ ਉਤਾਰਾ ਕਰਦੇ ਸਮੇਂ ਹੀ ਪੈ ਗਈਆਂ ਸਨ, ਅਤੇ ਉਸ ਵੇਲੇ ਮੌਜੂਦ ਸਨ, ਜਦ ਬੀੜ ਜਿਲਦ ਬਨਣ ਲਈ ਦਿੱਤੀ ਗਈ ਅਤੇ 7 ਜਿਲਦ ਬਨਾ ਕੇ ਗੁਰੂ ਸਾਹਿਬ ਦੇ ਪੇਸ਼ ਕੀਤੀ ਗਈ। ਜਿਸ ਤਰ੍ਹਾਂ ਕਿ ਉਪਰ ਕਿਹਾ ਹੈ, ਬੀੜ ਵਿਚ ਭਾਈ ਬਨੋਂ ਦੇ ਪਿਛਲਿਆਂ ਨੇ ਕਈ ਵਾਰ ਹਸਤਖੇਪ ਕੀਤੇ । “ਵਾਰਾਂ ਦੇ ਉਪਰ ਧੁਨੀਆਂ’ ਲਿਖਣ - ੧੨੭ - Digitized by Panjab Digital Library / www.panjabdigilib.org 1