ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

F wਦਾ =" - -• • ਦੇ ਵਰਕੇ ਕਰੇ ਹੀ ਰਹਿ ਗਏ, ਭਾਵੇਂ ਉਹਨਾਂ ਉਪਰ ਤਤਕਰੇ ਲਿਖਣ · ਵਾਸਤੇ ਸਿਆਹੀ ਦੀਆਂ ਲੀਕਾਂ ਖਿਚੀਆਂ ਹਨ । (੭) ਤਤਕਰਿਆਂ ਤੋਂ ਪਿਛੇ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ ਅਤੇ ਮੂਲ ਮੰਤਰ ਤੇ ਜਪੁ ਜੀ ਤੋਂ ਲੈ ਕੇ ‘ਭੱਟਾਂ ਦੇ ਸਵੈਯਾਂ ਦੀ ਛੇਕੜਲੀ ਪਾਲ: ਛੜ ਸਿੰਘਾਸਨ ਪਰਥਮੀ ਗੁਰੂ ਅਰਜਨ ਕਉ ਦੇ ਆਇਉ। ਤਕ ਬੂੜੇ ਸੰਧੂ ਦੇ ਹਬ ਦਾ ਲਿਖਿਆ ਹੈ। (੮) ਮੰਦਾਵਣੀ ਵਾਲਾ ਦੁਜਾ ਸ਼ਲੋਕ :-“ਤੇਰਾ ਕੀਤਾ ਜਾ ਨਾਹੀਂ, ਭੋਗ ਦੀ ਬਾਣੀ ਦੇ ਵਿਚਾਲੇ ਆਪਣੀ ਠੀਕ ਥਾਂ ਪੁਰ, ਅਰਥਾਤ “ਸ਼ਲੋਕ ਵਾਰਾਂ ਤੇ ਵਧੀਕ’ ਦੇ ਅੰਤ ਪਰ ਹੋਰਨਾਂ ਸਲੋਕਾਂ ਨਾਲ ਮਿਲਾ ਕੇ ਦਿੱਤਾ ਹੈ, ਅਤੇ ਉਸ ਦੇ ਪਿਛੋਂ “ਮੁੰਦਾਵਣੀ ਦਾ ਨਵਾਂ ਸਿਰਨਾਵਾਂ ਦੇ ਕੇ “ਥਾਲ ਵਿਚ ਤਿੰਨ ਵਸਤੂ ਪਈਓ’ ਵਾਲਾ ਸ਼ਲੋਕ ਲਿਖਿਆ ਹੈ। ਉਸ ਤੋਂ ਪਿਛੋਂ ਸਲੋਕ ਕਬੀਰ ਤੇ ਸਲੋਕ ਫ਼ਰੀਦ ਦੇ ਕੇ : ਫੇਰ ਸਵੈਯੇ ਆਏ ਹਨ ਪਤਰੇ ੫੭੭ ਪੁਰ ॥ ਕੋਈ ਮੰਦਾਵਨੀ’ ਜਾਂ ਉਸ ਦਾ ਪਹਿਲਾ ਤੇ ਪਿਛਲਾ ਸ਼ਲੋਕ ਨੂੰ ਗੁੰਬ ਸਾਹਿਬ ਦੇ ਅੰਤ ਪਰ ਨਹੀਂ ਦਿਤੇ, ਭਾਵੇਂ ਉਹਨਾਂ ਦੇ ਲਿਖਣ ' ਵਾਸਤੇ ਕਾਫ਼ੀ ਥਾਂ ਪਈ ਸੀ ਅਤੇ ਲਿਖਾਰੀ ਜੇ ਚਾਹੁੰਦਾ ਤਾਂ ਖ਼ੁਸ਼ੀ ਨਾਲ ਲਿਖ ਸਕਦਾ ਸੀ। (੯) ਗ੍ਰੰਥ ਸਾਹਿਬ ਦੇ ਅੰਦਰ ਕਿਸੇ ਵਾਰ ਦੇ ਸਿਰ ਪੁਰ ਧੁਨੀ ਨਹੀਂ ਦਿੱਤੀ ਗਈ । ਰਾਗ ਸਾਰੰਗ ਹੇਠਾਂ ਨਾ ਸੂਰਦਾਸੇ ਦਾ ਇਹ ਸਾਰਾ ਸ਼ਬਦ : ਛਾਡ ਮਨ ਹਰ ਬੇਮੁਖਨ ਕੋ ਸੰਗ !' ਹੈ ਅਤੇ ਨਾ ਹੀ ਇਹ ਪਹਿਲੀ ਤੁਕ ਉਸ ਦੀ ਦਿਤੀ ਹੈ । ਏਸੇ ਤਰ੍ਹਾਂ ਆ 'ਰਾਗ ਮਾਰੂ ਹੇਠਾਂ ਮੀਰਾਂ ਬਾਈ ਦਾ ਸ਼ਬਦੇ ਵੀ ਨਹੀਂ। ਨਾਵੇਂ ਗੁਰੂ ਦੀ ਬਾਣੀ ਹੋਣੀ ਹੀ ਨਹੀਂ ਸੀ, ਪਰ ਪਿਛੋਂ ਵੀ ਕਿਸੇ ਨੇ ਕਿਤੇ ਵਿਚ

-.

- ਦੀ --

r ,:

ਸ) 2 ॥

, ੫.

y ਤੇ

- ੧੧੫ -

Digitized by Panjab Digital Library / www.panjabdigilib.org