ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/11

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨. ਗੁਰਬਾਣੀ ਦੀ ਤਲਾਸ਼ | ' ਗੁਰੂ ਨਾਨਕ ਸਾਹਿਬ ਨੇ, ਜਦ ਹਾਲੀ ਪੰਝ ਕੁ ਵਰੇ ਦੇ ਨੌਜਵਾਨ / ਈ ਸਨ ਅਤੇ ਆਪਣੇ ਆਪ ਨੂੰ “ਸ਼ਾਇਰ’ ਕਹਿਣਾ ਪਸੰਦ ਕਰਦੇ ਸਨ, ਬਾਣੀ ਰਚਨੀ ਆਰੰਭ ਕੀਤੀ ਤੇ ਲਗ ਪਗ ਆਪਣੇ ਅੰਤ ਸਮੇਂ ਤਕ ਰਚਦੇ ਰਹੇ । ਏਸ ਚਾਲੀ ਕੁ ਸਾਲ ਦੇ ਅਰਸੇ ਵਿਚ ਸਮੇਂ ਸਮੇਂ ਦੀ ਰਚੀ ਬਾਣੀ ਗੁਰੂ ਗਰੰਥ ਸਾਹਿਬ ਵਿਚ ਮੌਜੂਦ ਹੈ। ਇਹ ਹੋ ਨਹੀਂ ਸਕਦਾ ਕਿ ਏਸ ਤਰਾਂ ਰਚੀ ਬਾਣੀ ਕਿਤੇ ਲਿਖੀ ਨਾ ਗਈ ਹੋਵੇ, ਅਤੇ ਖ਼ੁਦ ਗੁਰੂ ਨਾਨਕ ਸਾਹਿਬ ਨੇ ਏਸ ਨੂੰ ਪਹਿਲੇ ਅੱਡ ਅੱਡ ਪੜ੍ਹਿਆਂ ਪੁਰ, ਤੇ ਪਿਛੋਂ ਸੋਧਕੇ ਕਿਸੇ ਕੋਰੀ ਪੋਥੀ । ਜਾਂ “ਬਿਆਜ਼` ਵਿਚ ਇਕ ਥਾਂ ਲਿਖਿਆ ਨਾ ਹੋਵੇ । ਬਾਣੀ ਦੀ ਅੰਦਰਲੀ ਗਵਾਹੀ ਅਤੇ ਬਹੁਤ ਸਾਰੀਆਂ ਮਾਖੀਆਂ ਦਾ ਵਿਚਾਰ-ਸਹਿਤ ਪਾਠ ਵੀ ਸਾਨੂੰ ਏਸੇ ਨਤੀਜੇ ਤੇ ਪੁਚਾਂਦੇ ਹਨ ਕਿ ਗੁਰੂ ਸਾਹਿਬ ਦੀ ਬਾਣੀ ਕਿਤਾਬੀ ਸ਼ਕਲ ਵਿਚ ਉਹਨਾਂ ਦੇ ਸਾਹਮਣੇ ਮੌਜੂਦ ਸੀ। ਬੋਲੀ ਵਲੋਂ · ਬਾਣੀ ਡਾਢੀ ਮੰਝੀ ਹੋਈ, ਕਵਿਤਾ ਵਜੋਂ ਸੁਧ, ਅਤੇ ਖ਼ਿਆਲਾਤ ਕਰਕੇ ਬਝਵੀਂ ਹੈ; ਮਿਹਨਤ ਕੀਤੀ ਅਤੇ ਸੰਸ਼ੁਧੀ ਦੇ ਸਾਰੇ ਚਿਨ ਉਸ ਵਿਚ ਮੌਜੂਦ ਹਨ। ਗੁਰੂ ਸਾਹਿਬ ਇਕੱਲੇ ਬੈਠੇ ਵੀ ਆਪਣੀ ਰਚੀ ਬਾਣੀ ਪੜ੍ਹਦੇ ਤੇ ਗਾਉਂਦੇ ਰਹਿੰਦੇ ਸੀ । ਸਵਾਲ ਉਠਦਾ ਹੈ ਕਿ ਗੁਰੂ ਨਾਨਕ ਦੀ ਆਪਣੀ ਲਿਖੀ ਕਿਤਾਬ ਜਾਂ ਸੈਂਚੀਆਂ ਕਿਥੇ ਗਈਆਂ ? ਓਹਨਾਂ ਦੇ ਜੋੜੇ ਅਤੇ ਦਸਤਾਰੇ ਤਾਂ ਮੌਜੂਦ ਹੋਣ, ਪਰ ਇਹਨਾਂ ਤੋਂ ਕਿਤੇ ਵਧੀਕ ਮਹਤਵ ਦੀ ਚੀਜ਼, ਆਪ ਦੀ ਅਸਲੀ ਯਾਦਗਾਰ, ਮੌਜੂਦ ਹੀ ਨਾ ਹੋਵੇ । ਇਹ ਬੜੇ ਅਦਬ ਦੀ ਗਲ ਹੈ ਕਿ ਉਸ ਪੋਥੀ ਦੀ ਨਕਲ ਵੀ ਕਿਤੇ ਨਹੀਂ ਸੁਣੀ ਜਾਂਦੀ । ਆਪਦੇ ਪਿਛਲਿਆਂ ਨੇ ਓਹਨਾਂ ਦੀ ਹਰ ਸ਼ੈ ਨੂੰ ਕੜ-ਗਦਾਈ ਦਾ ਜ਼ਰੀਆ ਬਨਾਇਆ ਸੀ; ਏਸ ਕਿਤਾਬ ਤੋਂ ਵਧਕੇ ਚੰਗਾ ਹੋਰ ਕਿਹੜਾ ਜ਼ਰੀਆ ਹੋ ਸਕਦਾ ਸੀ ? ਕੀਹ, ਅਸੀਂ ਸਮਝੀਏ ਕਿ ਆਪਦੇ ਸਮਾਣ ਪਿਛੋਂ ਇਹ ਕਿਤਾਬ ਜਾਂ ਕਿਤਾਬਾਂ ਬਾਬਾ ਸ੍ਰੀ ਚੰਦ ਦੇ ਹੱਥ ਆਈਆਂ, - ੧੧ - Digitized by Panjab Digital Library / www.panjabdigilib.org