ਪੰਨਾ:ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਾਚੀਨ ਬੀੜਾਂ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

H

ਵਸਤ' ਠੀਕ ਗੁਰੂ ਨੂੰ ਬਕਾਲੇ ਆ ਦਿੱਤੀ । ੬. ਹੁਣ ਤਕ ਗੁਰੁ ਗ ਧੀਰ ਮਲ ਦੀ ਆਪਣੀ ਸ਼ਾਖ਼ ਜਾਂ ਬਾਬਾ ਗੁਰਦਿੱਤਾ (ਜੋ ਮਰਨ ਤੋਂ ਪਹਿਲੇ ਗੁਰੂ ਗੱਦੀ ਲਈ ਨਾਮਜ਼ਦ ਸਨ) ਦੀ ਔਲਾਦ ਵਿਚ ਹੀ ਰਹੀ ਸੀ, ਪਰ ਤੇਗ਼ ਬਹਾਦਰ ਜੀ ਦੇ ਗੁਰੂ ਬਨਣ ਨਾਲ ਗੁਰਿਆਈ ਸ਼ਰੀਕਾਂ ਪਾਸ ਚਲੀ ਗਈ । ਧੀਰਮਲ, ਜੇ ਕੁਸੰਗਤ ਵਿਚ ਪਲਕੇ ਹੁਣ ੨੭-੨੮ ਵਰੇ ਦਾ ਨੌਜਵਾਨ, ਗੁਰੂ ਹਰਿ ਗੋਬਿੰਦ ਸਾਹਿਬ ਦੇ ਲਫਜ਼ਾਂ ਵਿਚ ਦੂਜਾ ਪ੍ਰਥੀਆ’ ਸੀ, ਏਸ ਗਲ ਨੂੰ ਕਦੇ ਸਹਿ ਸਕਦਾ ਸੀ। ਝੱਟ ਹੀ ਗੁਰੂ ਸਾਹਿਬ ਤੋਂ ਗ੍ਰੰਥ ਸਾਹਿਬ ਦੀ ਮੰਗ ਸ਼ੁਰੂ ਕਰ ਦਿੱਤੀ, ਅਤੇ ਜਾਨੋਂ ਮਾਰਕੇ ਵੀ ਖੋਹ ਲਿਜਾਣ ਦੀਆਂ ਧਮਕੀਆਂ ਦੇ ਭੇਜੀਆਂ । ਗੁਰੂ ਸਾਹਿਬ ਲੁਕ ਛਿਪਕੇ ਦਿਨ ਕਟਦੇ ਅਤੇ ਬਹੁਤਾ ਬਾਹਰ ਨਾ ਨਿਕਲਦੇ । ਛੇਕੜ ਧੀਰ ਮਲ ਦਾ ਇਕ ਭੈੜਾ ਮਸੰਦ ਕਰਤਾਰਪੁਰ ਦੀ ਗਦੀ ਦਾ ਵੱਡਾ ਥੰਮ ਸ਼ੀਹਾਂ* ਭੀੜ ਨਾਲ ਲੈਕੇ ਬਕਾਲੇ ਤੇ ਚੜ੍ਹ ਆਇਆ ਅਤੇ ਗੁਰੂ ਸਾਹਿਬ ਪਰ ਬੰਦੂਕ ਦਾ ਵਾਰ ਕਰਕੇ ਗ੍ਰੰਥ ਸਾਹਿਬ ਪਾਲਕੀ ਆਦਿ ਸਮੇਤ ਖੋਹ ਕੇ ਲੈ ਗਿਆ । ਗੁਰੂ ਸਾਹਿਬ ਨੂੰ ਖਬੇ ਮੋਢੇ ਪੁਰ ਗੋਲੀ ਦਾ ਘਾਉ ਲਗਾ, ਪਰ ਜ਼ਖ਼ਮ ਡੂੰਘਾ ਨਹੀਂ ਸੀ, ਬਚਾਅ ਹੋ ਗਿਆ। ਗੁਰੂ ਸਾਹਿਬ ਸਹਿਨਸੀਲ ਸਨ, ਸਹਿ ਗੁਜ਼ਰੇ ਅਤੇ ਹੋਰ ਭੀ ਲੁਕ ਕੇ ਘਰ ਅੰਦਰ ਰਹਿਨ ਲਗੇ, ਤੇ ਘਟ ਹੀ ਕਿਸੇ ਨੂੰ ਮਿਲਦੇ । ਹੋਰ ਕਰ ਭੀ ਕੀਹ ਸਕਦੇ ਸਨ ? ਨਾ ਇਹਨਾਂ ਦਾ ਈ ਰਸੂਖ਼ ਸੀ ਅਤੇ ਨਾ ਹੀ ਕੋਈ ਲੰਮੀ ਮਿਖੀ ਮਾਝੇ ਤੇ ਦੁਆਬੇ ਵਿਚ ਇਹਨਾਂ ਦੀ ਸੀ । ਅੰਮ੍ਰਿਤਸਰ ਜਾਕੇ ਵੀ ਵੇਖ ਆਏ ਸਨ ਜਿਥੇ ਇਹਨਾਂ ਨੂੰ ਕਿਸੇ ਦਰਬਾਰ ਸਾਹਿਬ ਅੰਦਰ ਵੀ ਵੜਨ ਤਕ ਨਾ ਦਿੱਤਾ | ਘਰ ਵਾਲੇ ਵੀ ਉਹਨਾਂ ਦੇ ਏਸ ਦਾਬੂ ਸੁਭਾਉ ਨੂੰ · ਵੇਖ ਕੇ ਬਕ ਗਏ ਸਨ ਅਤੇ ਉਹਨਾਂ ਨੂੰ ਸਿਰੜੀ ਸਮਝਣ ਲਗ ਪਏ ਸਨ। ਹਾਲੀ ਬੰਦੂਕ ਦਾ ਜ਼ਖ਼ਮ ਅੱਲਾ ਹੀ ਸੀ ਕਿ ਅਗਲੀ ਵਿਸਾਖੀ * ਕੀਹ “ਸ਼ੀਹਾਂ ਬਾ', ਸਾਖੀਆਂ ਦਾ ਲਿਖਣ ਵਾਲਾ, ਇੰਚ ਸੀ ? - 1

-
  • *

- - ੧੦ -


Digitized by Panjab Digital Library / www.panjabdigilib.org