ਪੰਨਾ:ਸੋਵੀਅਤ ਯੂਨੀਅਨ ਵਿਚ ਪੈਨਸ਼ਨ ਨੇਮ.pdf/35

ਇਹ ਸਫ਼ਾ ਪ੍ਰਮਾਣਿਤ ਹੈ

32

(ਉ) 15 ਸਾਲ ਤੋਂ ਵਧੀਕ ਨਿਰਵਿਘਨ ਨੌਕਰੀ ਲਈ, ਜਾਂ ਪੁਰਸ਼ ਦੀ 35 ਸਾਲ ਤੇ ਇਸਤਰੀਆਂ ਦੀ 30 ਸਾਲ ਤੋਂ ਵਧੀਕ ਨੌਕਰੀ ਲਈ ਪਿਨਸ਼ਨ ਦਾ 10 ਫ਼ੀ ਸਦੀ।

ਕਾਰਖਾਨਿਆਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਦੇ ਕਾਮੇ, ਜੋ ਇਸ ਕਨੂੰਨ ਦੀ ਮਦ 'ਉ' ਦਫ਼ਾ 9 ਅਤੇ ਦਫ਼ਾ 10 ਅਤੇ 11 ਅਨੁਸਾਰ, ਸੁਖਾਵੀਆਂ ਸ਼ਰਤਾਂ ਤੇ, ਪਿਨਸ਼ਨ ਦੇ ਹਕਦਾਰ ਹੁੰਦੇ ਹਨ, ਵੀ ਉਪਰ ਦਸਿਆ ਵਧਾ ਲੈ ਸਕਦੇ ਹਨ, ਜੇਕਰ ਉਹਨਾਂ ਦੀ ਕੁਝ ਨੌਕਰੀ, ਸੁਖਾਵੀਆਂ ਸ਼ਰਤਾਂ ਤੇ ਇਸ ਪਿਨਸ਼ਨ ਲਈ ਨੀਅਤ ਕੀਤੀ ਗਈ ਨੌਕਰੀ ਨਾਲੋਂ, 10 ਸਾਲ ਵਧੀਕ ਹੋਵੇ:

(ਅ) ਕੰਮ ਦੇ ਅਸਮਰਥ ਅਸ੍ਰਿਤਾਂ ਵਾਲੇ ਬੇ-ਕੰਮ ਪਿਨਸ਼ਨੀਏ:

ਇਕ ਅਸਮਰਥ ਆਸ੍ਰਿਤ ਲਈ- ਪਿਨਸ਼ਨ ਦਾ 10 ਫ਼ੀ ਸਦੀ; .

ਦੋ ਜਾਂ ਦੋ ਤੋਂ ਵਧੀਕ ਅਸਮਰਥ ਆਸ੍ਰਿਤਾਂ ਲਈ-ਪਿਨਸ਼ਨ ਦਾ 15 ਫ਼ੀ ਸਦੀ।

ਦਫ਼ਾ 15. ਕੰਮਾਂ ਤੇ ਲਗੇ ਪਿਨਸ਼ਨੀਆਂ ਨੂੰ ਬਿਰਧ-ਆਯੂ ਦੀ ਪਿਨਸ਼ਨ 150 ਰੂਬਲ ਮਾਹਵਾਰ ਮਿਲਦੀ ਹੈ, ਜੇ ਕਰ ਉਹਨਾਂ ਦੀ ਆਮਦਨ (ਪਿਨਸ਼ਨ ਨੂੰ ਛਡ ਕੇ) 1,000 ਰੂਬਲ ਤੋਂ ਵਧੀਕ ਨਾ ਹੋਵੇ।

ਸੁਖਾਵੀਆਂ ਸ਼ਰਤਾਂ ਤੇ, ਬਿਰਧ-ਆਯੂ ਦੀਆਂ ਪਿਨਸ਼ਨਾਂ ਦੇ ਹਕਦਾਰ ਕੰਮਾਂ ਤੇ ਲਗੇ ਪਿਨਸ਼ਨੀਆਂ ਨੂੰ ਬਿਨਾਂ ਆਮਦਨ ਦੀ ਕਿਸੇ ਸ਼ਰਤ ਦੇ, ਉਨ੍ਹਾਂ ਦੀ ਪੂਰੀ ਪਿਨਸ਼ਨ ਦਾ 50 ਫ਼ੀ ਸਦੀ ਵਾਧਾ ਦਿਤਾ ਜਾਂਦਾ ਹੈ, ਜੇ ਕਰ ਉਹ ਜ਼ਿਮੀਦੋਜ, ਹਾਨੀਕਾਰਕ ਹਾਲਾਤ ਵਾਲੇ, ਅਤੇ ਤਪਸ਼ ਵਾਲੇ ਕਾਰ-ਕੇਂਦਰਾਂ ਵਿਚ ਕੰਮਾਂ ਤੇ ਲਗੇ ਹੋਏ ਹੋਣ।

ਘਟ ਨੌਕਰੀ ਵਾਲੇ ਲੋਕ, ਜੇ ਕਰ ਉਹ ਕੰਮ ਤੇ ਲਗੇ ਰਹਿਣ, ਬਿਰਧ-ਆਯੂ ਦੀ ਪਿਨਸ਼ਨ ਦੇ ਹਕਦਾਰ ਨਹੀਂ ਹੁੰਦੇ।

ਦਫ਼ਾ 16. ਕਾਰਖ਼ਾਨੇ, ਦਫ਼ਤਰ ਜਾਂ ਕਿਸੇ ਹੋਰ ਥਾਂ ਦਾ ਕਾਮਾ, ਜੇਕਰ ਪਿਨਸ਼ਨ ਦੀ ਉਮਰ ਨੂੰ ਪਹੁੰਚਨ ਤੋਂ ਪਹਿਲਾਂ ਅਤੇ ਬਿਰਧ-ਆਯੂ ਦੀ ਪਿਨਸ਼ਨ ਪਾਣ ਲਈ ਨੀਅਤ ਕੀਤੀ ਗਈ ਨੌਕਰੀ ਤੋਂ ਘਟ ਨੌਕਰੀ ਕਰ ਕੇ ਰੀਟਾਇਰ ਹੋ ਜਾਏ, ਤਾਂ ਉਹ ਨੀਅਤ ਉਮਰ ਨੂੰ ਪਹੁੰਚ ਕੇ ਬਿਰਧ-ਆਯੂ ਦੀ ਪਿਨਸ਼ਨ ਲੈਣ ਦਾ ਹਕਦਾਰ ਹੋ ਜਾਂਦਾ ਹੈ।

ਦਫ਼ਾ 17. ਬਿਰਧ-ਆਯੂ ਦੀਆਂ ਪਿਨਸ਼ਨਾਂ ਉਮਰ ਵਾਰਸਿਕੀ ਹਨ ਅਤੇ ਇਹ ਸਰੀਰਕ ਯੋਗਤਾ ਦੀ ਬਿਨਾਂ ਕਿਸੇ ਸ਼ਰਤ ਦੇ ਦਿਤੀਆਂ ਜਾਂਦੀਆਂ ਹਨ।